
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਬਾਦਲਾਂ ਦੀ ਵੋਟਾਂ ਦੀ ਖ਼ਾਤਰ ਅਪਣਾਈ ਜਾਣ ਵਾਲੀ ਨੀਤੀ ਨੂੰ ਕੀਤਾ ਜਗ ਜ਼ਾਹਿਰ
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ (ਬ) ਉਤੇ ਜੰਮ ਕੇ ਨਿਸ਼ਾਨੇ ਲਗਾਏ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਡੇਰਾ ਸੱਚਾ ਸੌਦਾ ਨਾਲ ਵੋਟਾਂ ਦੀ ਖ਼ਾਤਰ ਗਠਜੋੜ ਕਰਨ ਦੀ ਤਿਆਰੀ ਵਿਚ ਹੈ ਇਸ ਗੱਲ ਦਾ ਜਵਾਬ ਅਸਿੱਧੇ ਤੌਰ ’ਤੇ ਬੀਬੀ ਜਾਗੀਰ ਕੌਰ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ, ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਡੇਰਾ ਸੱਚਾ ਸੌਦਾ ਨਾਲ ਗਠਜੋੜ ਕਰਨਗੇ?
Press Conference
ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਤਾਂ ਡੇਰਾ ਪ੍ਰੇਮੀਆਂ ਕੋਲੋਂ ਵੋਟ ਮੰਗਣ ਨਹੀਂ ਜਾਣਗੇ ਪਰ ਅਕਾਲੀ ਦਲ ਅਤੇ ਡੇਰਾ ਸੱਚਾ ਸੌਦਾ ਵਿਚ ਗਠਜੋੜ ਦਾ ਫ਼ੈਸਲਾ ਸੁਖਬੀਰ ਬਾਦਲ ਕਰਨਗੇ। ਸੁਨੀਲ ਜਾਖੜ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਵੋਟਾਂ ਦੀ ਖ਼ਾਤਰ ਬਾਦਲ ਪਰਵਾਰ ਡੇਰਾ ਪ੍ਰੇਮੀਆਂ ਨਾਲ ਅਜੇ ਵੀ ਗਠਜੋੜ ਕਰਨ ਦੀ ਤਿਆਰੀ ਵਿਚ ਹੈ, ਜਿੰਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵਿਚ ਅਹਿਮ ਰੋਲ ਨਿਭਾਇਆ
Press Conference
ਅਤੇ ਜਿੰਨ੍ਹਾਂ ਨੇ ਗੁਰਮੀਤ ਰਾਮ ਰਹੀਮ ਦੀ ਫ਼ਿਲਮ ਰਿਲੀਜ਼ ਕਰਵਾਉਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਧਮਕੀਆਂ ਦਿਤੀਆਂ। ਉਨ੍ਹਾਂ ਕਿਹਾ ਕਿ ਕੋਟਕਪੁਰਾ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਬਾਦਲਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ’ਤੇ ਇਲਜ਼ਾਮ ਲਗਾਏ। ਸਿਰਫ਼ ਇਹੀ ਨਹੀਂ ਐਸਆਈਟੀ ਮੁਖੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਕਾਬਲੀਅਤ ਉਤੇ ਇਨ੍ਹਾਂ ਨੇ ਉਂਗਲ ਚੁੱਕੀ।
ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਖੁੱਲ੍ਹ ਕੇ ਸਾਹਮਣੇ ਆਵੇ ਅਤੇ ਦੱਸੇ ਲੋਕਾਂ ਨੂੰ ਕੀ ਉਹ ਕੀ ਕਰ ਰਿਹਾ ਹੈ। ਬਾਦਲ ਪਰਵਾਰ ਡੇਰਾ ਪ੍ਰੇਮੀਆਂ ਨਾਲ ਸਿਰਫ਼ ਵੋਟਾਂ ਦੀ ਖ਼ਾਤਰ ਗਠਜੋੜ ਕਰ ਰਿਹਾ ਹੈ ਨਾ ਕਿ ਕੋਈ ਆਸਥਾ ਜਾਂ ਧਰਮ ਦੀ ਖਾਤਰ ਅਜਿਹਾ ਕਰ ਰਿਹਾ ਹੈ।