
ਚਾਰ ਨਾਬਾਲਗ਼ ਬੱਚਿਆਂ ਦੇ ਹੱਥ ਬੰਨ੍ਹ ਕੇ ਪਿੰਡ ਵਿਚ ਘੁਮਾਉਣ ਦਾ ਮਾਮਲਾ ਗਰਮਾਇਆ
ਧੂਰੀ, 14 ਮਾਰਚ (ਲਖਵੀਰ ਸਿੰਘ ਧਾਂਦਰਾ,ਰਵਿੰਦਰ ਸਿੰਘ ਕੋਹਲੀ): ਇਲਾਕੇ ਦੇ ਨਾਬਾਲਗ਼ ਬੱਚਿਆਂ ਨੂੰ ਪਿੰਡ ਵਾਸੀਆਂ ਵਲੋਂ ਹੱਥ ਬੰਨ੍ਹ ਕੇ ਪਿੰਡ ਵਿਚ ਘੁਮਾਉਣ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ | ਇਸ ਵੀਡੀਉ ਦੀ ਕੀਤੀ ਗਈ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਲੰਘੀ 7 ਮਾਰਚ ਨੂੰ ਪਿੰਡ ਭਸੌੜ ਦੇ ਚਾਰ ਨਾਬਾਲਗ਼ ਬੱਚਿਆਂ ਨੂੰ ਪਿੰਡ ਵਾਸੀਆਂ ਵਲੋਂ ਰੱਸੀ ਨਾਲ ਹੱਥ ਬੰਨ੍ਹ ਕੇ ਪਿੰਡ ਦੀਆਂ ਗਲੀਆਂ ਵਿਚ ਘੁਮਾਇਆ ਗਿਆ ਹੈ | ਜਦੋਂ ਇਸ ਸਬੰਧੀ ਪਿੰਡ ਭਸੌੜ ਦੇ ਸਰਪੰਚ ਗੁਰਨਾਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਬਨਭੌਰੀ ਵਿਖੇ ਸਥਿਤ ਸ਼ਹੀਦਾਂ ਦੀ ਸਮਾਧ 'ਤੇ ਪਹਿਲਾਂ ਦੋ ਵਾਰ ਚੋਰੀ ਹੋ ਚੁੱਕੀ ਸੀ ਜਿਸ ਦੇ ਚਲਦਿਆਂ ਪਿੰਡ ਵਾਸੀਆਂ ਵਲੋਂ ਉਥੇ
image