
ਖਹਿਰਾ ਨੇ ਈਡੀ ਟੀਮ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ
ਕਿਹਾ, ਛਾਪੇ ਦੌਰਾਨ ਨਹੀਂ ਅਪਣਾਈਆਂ ਕੋਵਿਡ ਹਦਾਇਤਾਂ, ਗੰਨਮੈਨ ਨਿਕਲਿਆ ਪਾਜ਼ੇਟਿਵ
ਚੰਡੀਗੜ੍ਹ, 14 ਮਾਰਚ (ਸੁਰਜੀਤ ਸਿੰਘ ਸੱਤੀ): 'ਆਪ' ਦੇ ਬਾਗ਼ੀ ਵਿਧਾਇਕ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਐਸਐਸਪੀ ਕਪੂਰਥਲਾ ਤੇ ਐਸਐਸਪੀ ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਹੈ ਕਿ ਇਨਫ਼ੋਰਸਮੈਂਟ ਡਾਇਰੈਕੋਟਰੇਟ (ਈਡੀ) ਦੀ ਟੀਮ ਵਲੋਂ ਉਨ੍ਹਾਂ ਦੀ ਚੰਡੀਗੜ੍ਹ ਅਤੇ ਪਿੰਡ ਰਾਮਗੜ੍ਹ ਵਿਚਲੀਆਂ ਰਿਹਾਇਸ਼ਾਂ ਤੋਂ ਇਲਾਵਾ ਦਿੱਲੀ ਵਿਖੇ ਉਨ੍ਹਾਂ ਦੇ ਜਵਾਈ ਦੇ ਘਰ 9 ਮਾਰਚ ਨੂੰ ਛਾਪੇਮਾਰੀ ਦੌਰਾਨ ਨਾ ਤੇ ਮਾਸਕ ਪਾਇਆ, ਨਾ ਹੀ ਦਸਤਾਨੇ ਪਾਏ ਤੇ ਨਾ ਹੀ ਕੋਵਿਡ ਸਬੰਧੀ ਹੋਰ ਹਦਾਇਤਾਂ ਦੀ ਪਾਲਣਾ ਕੀਤੀ, ਲਿਹਾਜ਼ਾ ਈਡੀ ਟੀਮ ਵਿਰੁਧ ਇਸ ਉਲੰਘਣਾ ਦੀ ਕਾਰਵਾਈ ਕਾਰਨ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਸ਼ਿਕਾਇਤ 'ਚ ਕਿਹਾ ਕਿ ਛਾਪੇ ਦੌਰਾਨ ਈਡੀ ਟੀਮ
ਨੇ ਘਰ ਦੀਆਂ ਸੈਂਕੜੇ ਚੀਜ਼ਾਂ ਨੂੰ ਛੂਹਿਆ ਸੀ ਤੇ ਵੱਡੇ ਪੱਧਰ 'ਤੇ ਫਰੋਲਾ ਫਰਾਲੀ ਕੀਤੀ | ਉਨ੍ਹਾਂ ਕਿਹਾ ਕਿ ਰਾਮਗੜ੍ਹ ਵਿਖੇ ਛਾਪੇਮਾਰੀ ਦੌਰਾਨ ਉਨ੍ਹਾਂ ਦਾ ਗੰਨਮੈਨ ਏਐਸਆਈ ਉਂਕਾਰ ਸਿੰਘ ਮੌਜੂਦ ਸੀ ਤੇ ਈਡੀ ਟੀਮ ਨੇ ਉਸ ਦੀ ਮਦਦ ਵੀ ਲਈ ਤੇ 12 ਮਾਰਚ ਨੂੰ ਉਂਕਾਰ ਸਿੰਘ ਕੋਰੋਨਾ ਪਾਜੀਟਿਵ ਨਿਕਲਿਆ ਤੇ ਉਂਕਾਰ ਸਿੰਘ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲਿਆ | ਖਹਿਰਾ ਨੇ ਸ਼ੱਕ ਪ੍ਰਗਟਾਇਆ ਹੈ ਕਿ ਉਂਕਾਰ ਸਿੰਘ ਨੂੰ ਵਾਇਰਸ ਈਡੀ ਟੀਮ ਦੇ ਕਿਸੇ ਮੈਂਬਰ ਤੋਂ ਹੋਇਆ ਲੱਗਦਾ ਹੈ ਤੇ ਉਸ ਦੇ ਮਿਲਣ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਖਤਰਾ ਬਣਿਆ ਹੋਇਆ ਹੈ | ਖਹਿਰਾ ਨੇ ਕਿਹਾ ਕਿ ਈਡੀ ਟੀਮ ਜੀ ਮੁਖੀ ਸਹਾਇਕ ਡਾਇਰੈਕਟਰ ਨੇਹਾ ਯਾਦਵ ਨੂੰ ਕੋਵਿਡ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ ਤੇ ਨਾਲ ਹੀ ਟੀਮ ਮੈਂਬਰਾਂ ਦੀ ਨੈਗੇਟਿਵ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਗਿਆ ਸੀ ਪਰ ਈਡੀ ਟੀਮ ਨੇimage ਪ੍ਰਵਾਹ ਨਹੀਂ ਕੀਤੀ, ਲਿਹਾਜਾ ਢੁੱਕਵੀਂ ਕਾਰਵਾਈ ਕੀਤੀ ਜਾਵੇ |