
ਸਪੀਕਰ ਨੇ ਡਾਢੀ ਵਿਚ ਮਹਿਲਾ ਮੰਡਲਾਂ ਵਲੋਂ ਆਯੋਜਿਤ ਸਮਾਰੋਹ ਵਿਚ ਕੀਤੀ ਸ਼ਿਰਕਤ...
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਔਰਤਾਂ ਦਾ ਬਿਹਤਰ ਸਮਾਜ ਦੀਿ ਸਿਰਜਨਾ ਵਿਚ ਮਹੱਤਵਪੂਰਨ ਯੋਗਦਾਨ ਹੈ। ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ। ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਬਣਦਾ ਸਤਿਕਾਰ ਦੇਣ ਲਈ ਹੋਰ ਉਪਰਾਲੇ ਕੀਤੇ ਗਏ ਹਨ।
ਰਾਣਾ ਕੇ.ਪੀ ਸਿੰਘ ਅੱਜ ਇਥੋ ਨੇੜੇ ਪਿੰਡ ਡਾਢੀ ਵਿਚ ਮਹਿਲਾ ਮੰਡਲਾਂ ਵਲੋ ਆਯੋਜਿਤ ਅੰਤਰਰਾਸ਼ਟਰੀ ਮਹਿਲਾ ਸਮਾਰੋਹ ਵਿਚ ਵਿਸੇਸ਼ ਤੌਰ ਤੇ ਸ਼ਿਰਕਤ ਕਰਨ ਲਈ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਦੀ ਭਲਾਈ ਲਈ ਲਗਾਤਾਰ ਜਿਕਰਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸੰਸਾਰ ਭਰ ਵਿਚ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੋਹਣ ਵਾਲੀਆਂ ਸਖਸੀਅਤਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਦੁਨੀਆਂ ਤੇ ਜਿੰਨੇ ਵੱਡੇ ਆਦਮੀ ਹੋਏ ਹਨ ਉਨ੍ਹਾਂ ਦੀਆਂ ਮਾਤਾਮਾ ਦਾ ਬਹੁਤ ਯੋਗਦਾਨ ਰਿਹਾ ਹੈ।
ਪਹਿਲੇ ਸਮੇਂ ਵਿਚ ਜਦੋ ਔਰਤਾਂ ਆਪਣੇ ਬੁਨਿਆਦੀ ਅਧਿਕਾਰਾਂ ਤੋ ਸੱਖਣੀਆਂ ਸਨ ਉਨ੍ਹਾਂ ਨੂੰ ਵੋਟ ਦਾ ਅਧਿਕਾਰ ਨਹੀਂ ਸੀ,ਜਾਇਦਾਦ ਵਿੱਚ ਹਿੱਸਾ ਨਹੀਂ ਮਿਲਦਾ ਸੀ ਅਜਿਹੇ ਹੋਰ ਬਹੁਤ ਸਾਰੇ ਹੱਕ ਔਰਤਾਂ ਨੁੂੰ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਦਿਵਾਏ। ਜਿਸ ਤੋਂ ਬਾਅਦ ਮਹਿਲਾ ਪ੍ਰਧਾਨ ਮੰਤਰੀ ਬਣੀ ਅਤੇ ਮਾਣਯੋਗ ਪ੍ਰਤਿਭਾ ਪਾਟਿਲ ਰਾਸ਼ਟਰਪਤੀ ਬਣੀ।ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀਆਂ ਔਰਤਾਂ ਦੀ ਅਵਾਜ ਮਹਾਰਿਸ਼ੀ ਵਿਵੇਕਾਨੰਦ ਜੀ ਨੇ ਚੁੱਕੀ ਸੀ।
ਉਨ੍ਹਾਂ ਜਿਲ੍ਹਾ ਪ੍ਰਸਾਸ਼ਨ ਵਿਚ ਔਰਤ ਅਧਿਕਾਰੀਆਂ ਦਾ ਉੱਚ ਅਹੁਦਿਆਂ ਤੇ ਹੋਣ ਦਾ ਜਿਕਰ ਕਰਦੇ ਹੋਏ ਕਿਹਾ ਕਿ ਸਾਡੇ ਜਿਲੇ ਦੀ ਕਮਾਂਡ ਵੀ ਔਰਤਾਂ ਦੇ ਹੱਥ ਹੋਣ ਕਾਰਨ ਜਿਲੇ ਦੀ ਤਰੱਕੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾ ਮੰਡਲਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਜਿਸ ਸਦਕਾ ਮਹਿਲਾ ਮੰਡਲ ਅੱਜ ਸਮਾਜ ਵਿਚ ਵਿਚਰ ਕੇ ਔਰਤਾਂ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰ ਰਹੇ ਹਨ। ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ ਨਾਲ ਹੋ ਰਹੇ ਸਮਾਜ ਦੇ ਸੁਧਾਰ ਦੀ ਵੀ ਸ਼ਲਾਘਾ ਕੀਤੀ।