
Barnala News : ਧਮਾਕੇ ਤੋਂ ਬਾਅਦ ਘਰ ਨੂੰ ਵੀ ਲੱਗੀ ਅੱਗ,ਘਰ ਦੀ ਉੱਡੀ ਛੱਤ, ਧਮਾਕੇ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਅਜੇ ਤੱਕ ਪਤਾ
Barnala News in Punjabi : ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਪੱਖੋ ਕਲਾਂ ਵਿਖੇ ਅੱਜ ਸਵੇਰੇ 3 ਵਜੇ ਦੇ ਕਰੀਬ ਉਹ ਸਮੇਂ ਵੱਡਾ ਘਰ ਵਿੱਚ ਧਮਾਕਾ ਹੋ ਗਿਆ ਜਦ ਇੱਕ ਪਤੀ ਪਤਨੀ ਆਪਣੇ ਬੱਚੇ ਸਮੇਤ ਘਰ ਵਿੱਚ ਸੋ ਰਹੇ ਸਨ। ਧਮਾਕਾ ਇੰਨਾ ਜਿਆਦਾ ਵੱਡਾ ਸੀ ਕਿ ਘਰ ਦੇ ਵਿੱਚ ਤਿੰਨ ਕਮਰਿਆਂ ਅਤੇ ਇੱਕ ਰਸੋਈ ਦੀ ਛੱਤ ਨੂੰ ਉਡਾ ਦਿੱਤਾ। ਧਮਾਕਾ ਸਵੇਰੇ 3 ਵਜੇ ਦੇ ਕਰੀਬ ਸਵੇਰੇ ਹੋਣ ਕਰਕੇ ਨੇੜਲੇ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਚਾਨਕ ਧਮਾਕੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਧਮਾਕੇ ਤੋਂ ਬਾਅਦ ਇੱਕ ਕਮਰੇ ਅੰਦਰ ਅਚਾਨਕ ਅੱਗ ਲੱਗ ਗਈ ਅੱਗ ਵਿੱਚ ਝੁਲਸਣ ਕਾਰਨ ਮਾਲਕ ਹਰਮੇਲ ਸਿੰਘ ਝੁਲਸ ਗਏ ਜਿਨਾਂ ਨੂੰ ਬਰਨਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਧਮਾਕੇ ਨਾਲ ਘਰ ਵਿੱਚ ਇੱਕ ਕਮਰੇ ਦੀ ਛੱਤ ਹੇਠਾਂ ਪਏ ਘਰ ਦੇ ਮਾਲਕ ਹਰਮੇਲ ਸਿੰਘ ਅਤੇ ਉਹਦੀ ਪਤਨੀ ਜਸਪਾਲ ਕੌਰ ਸਮੇਤ ਉਹਦਾ ਇੱਕ ਬੇਟਾ ਘਰ ਵਿੱਚ ਪਏ ਸਨ। ਪਰ ਧਮਾਕੇ ਕਾਰਨ ਉੱਪਰੋਂ ਛੱਤ ਡਿੱਗਣ ਕਾਰਨ ਹਰਮੇਲ ਸਿੰਘ ਅਤੇ ਉਸ ਦੀ ਪਤਨੀ ਜ਼ਖ਼ਮੀ ਹੋ ਗਏ। ਜ਼ਖ਼ਮੀ ਹਰਮੇਲ ਸਿੰਘ ਜੋ ਇੱਕ ਇਲੈਕਟ੍ਰੀਸ਼ੀਅਨ ਮਕੈਨਿਕ ਕੰਮ ਕਰਦਾ ਹੈ।
ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਨੇ ਪੀੜਤ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਦੀ ਮੰਗ ਕਰਦੇ ਕਿਹਾ ਕਿ ਇਸ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿਸ ਕਾਰਨ ਇਹ ਧਮਾਕਾ ਹੋਇਆ ਅਤੇ ਸਾਰੇ ਘਰ ਦੀਆਂ ਕਮਰੇ ਦੀਆਂ ਛੱਤਾਂ ਉੱਡ ਗਈਆਂ। ਧਮਾਕੇ ਦੇ ਕਾਰਨਾਂ ਦਾ ਅਜੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਬਿਜਲੀ, ਇਨਵੈਟਰ, ਗੈਸ ਸਿਲੰਡਰ ਦੀ ਗੈਸ ਲੀਕ ਜਾਂ ਕੋਈ ਅਸਮਾਨੀ ਬਿਜਲੀ ਡਿੱਗਣ ਕਾਰਨ ਇਹ ਧਮਾਕਾ ਹੋਣ ਕਾਰਨ ਇਹਨਾਂ ਦਾ ਨੁਕਸਾਨ ਹੋਇਆ ਹੈ। ਇਸ ਧਮਾਕੇ ’ਚ ਜਿੱਥੇ ਮਾਲਕ ਗੰਭੀਰ ਜ਼ਖ਼ਮੀ ਹਸਪਤਾਲ ਵਿੱਚ ਦਾਖਲ ਹਨ ਉੱਥੇ 8 ਲੱਖ ਰੁਪਏ ਦੇ ਕਰੀਬ ਨੁਕਸਾਨ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਘਰ ਦੀਆਂ ਛੱਤਾਂ ਅਤੇ ਘਰ ਦਾ ਘਰੇਲੂ ਵਰਤੋਂ ਵਾਲਾ ਸਾਰਾ ਸਮਾਨ ਨੁਕਸਾਨਿਆ ਗਿਆ ਹੈ।
ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਵੀ ਸਰਕਾਰ ਵੱਲੋਂ ਮੁਆਵਜੇ ਦੀ ਮੰਗ ਕੀਤੀ ਹੈ, ਤਾਂ ਜੋ ਪੀੜਤ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ। ਮੌਕੇ ’ਤੇ ਪਹੁੰਚੇ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਗੁਰਮੇਲ ਸਿੰਘ ਨੇ ਇਸ ਘਟਨਾ ਨੂੰ ਲੈ ਕੇ ਮੌਕੇ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਜਾਂਚ ਸ਼ੁਰੂ ਕਰਕੇ ਰਿਪੋਰਟ ਬਣਾਈ ਜਾਵੇਗੀ, ਤਾਂ ਜੋ ਅਸਲ ਧਮਾਕੇ ਦੇ ਕਾਰਨਾਂ ਦਾ ਪਤਾ ਲੱਗ ਸਕੇ ਅਜੇ ਕੋਈ ਵੀ ਸਪਸ਼ਟ ਨਹੀਂ ਕੀਤਾ ਜਾ ਸਕਦਾ ਕਿ ਅਸਲ ਧਮਾਕਾ ਹੋਣ ਦਾ ਕਾਰਨ ਕੀ ਹੈ।
(For more news apart from powerful explosion took place in house in village Pakho Kalan, Barnala couple were injured due to burns in Fire News in Punjabi, stay tuned to Rozana Spokesman)