
ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਅੰਮ੍ਰਿਤਸਰ- ਤੁਸੀਂ ਮੌਤ ਦੀਆਂ ਕਈ ਘਟਨਾਵਾਂ ਸੁਣੀਆਂ ਹੋਣਗੀਆਂ ਪਰ ਕਿਸੇ ਇਤਿਹਾਸਿਕ ਸਥਾਨ ਤੇ ਮੌਤ ਹੋਣ ਦੀ ਘਟਨਾ ਬਹੁਤ ਦੁੱਖ ਦੀ ਗੱਲ ਹੈ। ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਬਾਰਤ ਤੋਂ ਸਿੱਖ ਜੱਥੇ ਵਿਚ ਸ਼ਾਮਲ ਹੋ ਕੇ ਪਾਕਿਸਤਾਨ ਗਏ ਸ਼ਰਧਾਲੂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਹੁਸ਼ਿਆਰ ਸਿੰਘ ਵਜੋਂ ਹੋਈ ਹੈ। 71 ਸਾਲਾ ਹੁਸ਼ਿਆਰ ਸਿੰਘ ਪਿੰਡ ਹਥਣ ਨਜ਼ਦੀਕ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ।
Gurudwara Panja Sahib Hasan Abdal
ਜੱਥੇ ਸਮੇਤ ਹੁਸ਼ਿਆਰ ਸਿੰਘ ਜਦ 13 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਰਾਵਲਪਿੰਡੀ ਦੇ ਆਰਆਈਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ 14 ਅਪ੍ਰੈਲ ਦੁਪਿਹਰ 3 ਵਜ਼ੇ ਹੁਸ਼ਿਆਰ ਸਿੰਘ ਦੀ ਮੌਤ ਹੋ ਗਈ। ਭਾਰਤੀ ਸ਼ਰਧਾਲੂਆਂ ਦਾ ਜੱਥਾ 12 ਅਪ੍ਰੈਲ ਨੂੰ ਪਾਕਿਸਤਾਨ ਪੁੱਜਾ ਸੀ ਅਤੇ 21 ਨੂੰ ਵਾਪਸ ਦੇਸ਼ ਪਰਤੇਗਾ। ਪਾਕਿਸਤਾਨ ਗਏ ਇਸ ਜੱਥੇ ਨੇ ਹੁਸ਼ਿਆਰ ਸਿੰਘ ਦੀ ਮੌਤ ਦਾ ਬਹੁਤ ਦੁੱਖ ਪ੍ਰਗਟ ਕੀਤਾ।