ਸੋਲਰ ਪੈਨਲ ਲਈ ਤਿੰਨ ਮਹੀਨਾ ਦਾ ਮਿਲਿਆ ਸਮਾਂ, 17 ਤਕ ਰਜਿਸਟਰੇਸ਼ਨ ਜਰੂਰੀ
Published : May 15, 2018, 11:56 am IST
Updated : May 15, 2018, 11:56 am IST
SHARE ARTICLE
solar pannel
solar pannel

ਹੁਣ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ 17 ਮਈ ਤਕ ਪਲਾਂਟ ਲਈ ਰਜਿਸਟਰੇਸ਼ਨ ਕਰਾਉਣ ਵਾਲਿਆਂ ਨੂੰ ਤਿੰਨ ਮਹੀਨੇ ਤਕ ਇੰਸਟਾਲੇਸ਼ਨ ਦਾ ਸਮਾਂ ਦੇ ਦਿਤਾ ਹੈ

ਸ਼ਹਿਰ ਵਿਚ 500 ਵਰਗ ਗਜ ਤੋਂ ਜ਼ਿਆਦਾ ਦੇ ਘਰਾਂ 'ਤੇ 17 ਮਈ ਤਕ ਸੋਲਰ ਪਾਵਰ ਪਲਾਂਟ ਲਗਾਉਣਾ ਲਾਜ਼ਮੀ ਕੀਤਾ ਗਿਆ ਸੀ ਜਿਸਤੋਂ ਬਾਅਦ ਸਥਾਨਕ ਲੋਕਾਂ ਵਿਚ ਹਫੜਾ-ਤਫੜੀ ਮਚ ਗਈ ਹੈ । ਅਜਿਹੇ ਵਿਚ ਹੁਣ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ 17 ਮਈ ਤਕ ਪਲਾਂਟ ਲਈ ਰਜਿਸਟਰੇਸ਼ਨ ਕਰਾਉਣ ਵਾਲਿਆਂ ਨੂੰ ਤਿੰਨ ਮਹੀਨੇ ਤਕ ਇੰਸਟਾਲੇਸ਼ਨ ਦਾ ਸਮਾਂ ਦੇ ਦਿਤਾ ਹੈ । 

solarsolar

ਇਹ ਰਾਹਤ 17 ਮਈ ਤਕ ਰਜਿਸਟਰੇਸ਼ਨ ਕਰਾਉਣ ਵਾਲਿਆਂ ਨੂੰ ਹੀ ਮਿਲੇਗੀ । ਜੋ ਰਜਿਸਟਰੇਸ਼ਨ ਨਹੀਂ ਕਰਵਾਉਣਗੇ ਉਨ੍ਹਾਂ ਨੂੰ ਅਸਟੇਟ ਆਫਿਸ ਬਿਲਡਿੰਗ ਬਾਇਲਾਜ ਵਾਇਲੇਸ਼ਨ ਦੇ ਤਹਿਤ ਨੋਟਿਸ ਭੇਜਣਾ ਸ਼ੁਰੂ ਕਰ ਦੇਵੇਗਾ।  ਲਗਭਗ 900 ਲੋਕ ਇਸਦੇ ਲਈ ਰਜਿਸਟਰੇਸ਼ਨ ਕਰਾ ਚੁਕੇ ਹਨ ਅਤੇ 400 ਘਰਾਂ 'ਤੇ ਇੰਸਟਾਲੇਸ਼ਨ ਹੋ ਵੀ ਚੁੱਕੀ ਹੈ । ਅਜੇ ਤਕ ਵੀ ਸੈਕਟਰਾਂ ਵਿਚ 500 ਵਰਗ ਗਜ ਤੋਂ ਜ਼ਿਆਦਾ ਵੱਖ-ਵੱਖ ਸ਼੍ਰੇਣੀਆਂ ਦੇ ਹਜਾਰਾਂ ਘਰ ਬਚੇ ਹੋਏ ਹਨ । 

solarsolar

 ਚੰਡੀਗੜ ਰਿਨਿਊਅਲ ਏਨਰਜੀ ਐਂਡ ਸਾਇੰਸ ਐਂਡ ਟੇਕਨੋਲਾਜੀ ਪ੍ਰਮੋਸ਼ਨ ਸੋਸਾਇਟੀ (ਕਰੇਸਟ) ਨੇ ਇਸਦੇ ਲਈ ਅਸਟੇਟ ਆਫਿਸ ਨੂੰ ਵੀ ਪੱਤਰ ਲਿਖਿਆ ਹੈ । 18 ਮਈ 2016 ਨੂੰ ਬਿਲਡਿੰਗ ਬਾਇਲਾਜ ਵਿੱਚ ਬਦਲਾਅ ਕੀਤਾ ਗਿਆ ਸੀ, ਜਿਸਦੇ ਬਾਅਦ ਲੋਕਾਂ ਨੂੰ ਘਰਾਂ 'ਤੇ ਸੋਲਰ ਪਾਵਰ ਪਲਾਂਟ ਲਗਾਉਣ ਲਈ ਕਿਹਾ ਜਾ ਰਿਹਾ ਸੀ ।

solarsolar

ਏਰੀਆ ਮੁਤਾਬਕ ਘਰਾਂ 'ਤੇ ਲਗਾਏ ਜਾਣ ਵਾਲੇ ਸੋਲਰ ਪਲਾਂਟ
500-999 ਵਰਗ ਗਜ ਤਕ 1 ਕਿਲੋਵਾਟ
1000-2999 ਵਰਗ ਗਜ ਤਕ 2 ਕਿਲੋਵਾਟ
3000 ਵਰਗ ਗਜ ਤੋਂ ਜ਼ਿਆਦਾ 3 ਕਿਲੋਵਾਟ

solarsolar

ਜ਼ਿਕਰਯੋਗ ਹੈ ਕਿ ਚੰਡੀਗੜ ਦੇ ਸਾਰੇ ਵਿਦਿਅਕ ਅਤੇ ਸਰਕਾਰੀ ਸੰਸਥਾਨਾਂ ਦੀਆਂ ਇਮਾਰਤਾਂ 'ਤੇ ਸੋਲਰ ਪਾਵਰ ਪਲਾਂਟ ਲੱਗ ਚੁੱਕੇ ਹਨ ।  ਬਹੁਤ ਸਾਰੇ ਨਿਜੀ ਸੰਸਥਾਨਾਂ ਅਤੇ ਘਰਾਂ 'ਤੇ ਵੀ ਸੋਲਰ ਪਾਵਰ ਪਲਾਂਟ ਲਗਾਏ ਜਾ ਚੁੱਕੇ ਹਨ । ਅਜੇ  ਤਕ ਚੰਡੀਗੜ ਦੇ ਸਾਰੇ ਸੋਲਰ ਪਾਵਰ ਪ੍ਰੋਜੇਕਟਸ ਵਲੋਂ 17 ਮੈਗਾਵਾਟ  ਬਿਜਲੀ ਪੈਦਾ ਹੋ ਰਹੀ ਹੈ । ਸੈਕਟਰ 39 ਵਾਟਰ ਵਰਕ‍ਸ 'ਤੇ 15 ਮੈਗਾਵਾਟ ਦਾ ਸ਼ਹਿਰ ਦਾ ਸੱਭ ਤੋਂ ਵੱਡਾ ਪ੍ਰੋਜੇਕਟ ਲੱਗਣਾ ਹੈ । ਹਾਲਾਂਕਿ ਅਜੇ ਤਕ ਇਹ ਪ੍ਰੋਜੇਕਟ ਐਨਓਸੀ ਨਾ ਮਿਲਣ ਕਾਰਨ ਰੁਕਿਆ ਹੋਇਆ ਹੈ । ਕਮਿਊਨਿਟੀ ਕੇਂਦਰਾਂ 'ਤੇ 5 ਮੈਗਾਵਾਟ ਪ੍ਰੋਜੇਕਟ ਦੇ ਬਾਅਦ ਇਹ ਅੰਕੜਾ 40 ਤੱਕ ਪਹੁੰਚ ਜਾਵੇਗਾ । 50 ਮੈਗਾਵਾਟ ਦੇ ਟੀਚੇ ਨੂੰ ਨਿਰਧਾਰਤ ਕਰਨ ਲਈ ਘਰਾਂ ਉੱਤੇ ਵੀ ਸੋਲਰ ਲਾਜ਼ਮੀ ਕੀਤੀ ਗਈ ਹੈ ।  

solarsolar


 500 ਵਰਗ ਗਜ ਅਤੇ ਇਸਤੋਂ ਜਿਆਦਾ ਖੇਤਰ ਵਾਲੇ ਘਰਾਂ ਉੱਤੇ ਸੋਲਰ ਪਲਾਂਟ ਲਗਾਉਣਾ 17 ਮਈ ਤੱਕ ਲਾਜ਼ਮੀ ਹੈ ।  ਜਿਨ੍ਹਾਂ ਦੇ ਘਰਾਂ ਉੱਤੇ ਸੋਲਰ ਨਹੀਂ ਲੱਗੇ ਹਨ ਉਹ 17 ਮਈ ਤੋਂ ਪਹਿਲਾਂ ਇਸਦੇ ਲਈ ਰਜਿਸਟਰੇਸ਼ਨ ਕਰਵਾ ਕੇ ਤਿੰਨ ਮਹੀਨੇ ਵਿਚ ਇਸਦੀ ਇੰਸਟਾਲੇਸ਼ਨ ਕਰਾ ਸਕਦੇ ਹਨ ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement