ਕੈਪਟਨ ਸਰਕਾਰ ਦਾ ਫ਼ੈਸਲਾ, ਭਰਨੀ ਪਵੇਗੀ ਸਕੂਲਾਂ ਦੀ ਫ਼ੀਸ
Published : May 15, 2020, 11:36 am IST
Updated : May 15, 2020, 11:36 am IST
SHARE ARTICLE
Only those private schools in punjab can charge only tuition fees
Only those private schools in punjab can charge only tuition fees

ਪਰ ਜਿਹੜੇ ਸਕੂਲ ਆਨਲਾਈਨ ਕਲਾਸਾਂ ਨਹੀਂ ਲਗਾ ਰਹੇ ਉਹ ਕੋਈ ਫ਼ੀਸ...

ਚੰਡੀਗੜ੍ਹ: ਪੰਜਾਬ ਵਿਚ ਸਕੂਲਾਂ ਦੀ ਫੀਸਾਂ ਨੂੰ ਲੈ ਕੇ ਕੈਪਟਨ ਸਰਕਾਰ ਵੱਲੋਂ ਕੁੱਝ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ। ਉਹਨਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਅੰਸ਼ਕ ਰਾਹਤ ਦਿੰਦਿਆਂ ਸਕੂਲਾਂ ਵਿਚ ਫੀਸਾਂ ਲੈਣ ਬਾਰੇ ਕਿਹਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਲਾਕਡਾਊਨ ਦੌਰਾਨ ਸਕੂਲਾਂ ਨੂੰ ਬੱਚਿਆਂ ਦੀਆਂ ਸਿਰਫ ਟਿਊਸ਼ਨ ਫੀਸਾਂ ਲੈਣ ਦੀ ਮਨਜ਼ੂਰੀ ਦਿੱਤੀ ਹੈ।

Vijay Inder SinglaVijay Inder Singla

ਇਹ ਫ਼ੀਸ ਸਿਰਫ ਉਹਨਾਂ ਕੋਲੋਂ ਲਈ ਜਾਵੇਗੀ ਜੋ ਅਪਣੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ। ਦਸ ਦਈਏ ਕਿ ਪ੍ਰਾਈਵੇਟ ਸਕੂਲ ਫ਼ੀਸ ਵਿਚ ਪੜ੍ਹਾਈ ਦੀ ਫ਼ੀਸ ਤੋਂ ਇਲਾਵਾ ਟਿਊਸ਼ਨ ਫ਼ੀਸ,  ਦਾਖ਼ਲਾ ਫ਼ੀਸ, ਮੈੱਸ ਖਰਚਾ, ਵਰਦੀ, ਟ੍ਰਾਂਸਪੋਰਟ, ਇਮਾਰਤ ਖਰਚ ਜਾਂ ਕਈ ਹੋਰ ਫੁਟਕਲ ਖਰਚ ਸ਼ਾਮਲ ਹੁੰਦੇ ਹਨ ਇਸ ਨੂੰ ਹਾਲ ਦੀ ਘੜੀ ਵਿਚ ਨਹੀਂ ਲਿਆ ਜਾਵੇਗਾ।

StudentsStudents

ਪ੍ਰੈੱਸ ਬਿਆਨ ਵਿਚ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਦੇਸ਼ ਵਿਚ ਲਾਕਡਾਊਨ ਦੇ ਚਲਦੇ ਵਿੱਤੀ ਕਾਰੋਬਾਰ ਕਾਫੀ ਘਟ ਗਿਆ ਹੈ ਇਸ ਲਈ ਵਿਦਿਆਰਥੀਆਂ ਦੇ ਮਾਪਿਆਂ ਨੂੰ ਹਾਤ ਪਹੁੰਚਾਉਣ ਦੀ ਸਖ਼ਤ ਜ਼ਰੂਰਤ ਹੈ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੇ ਇਸ ਆਦੇਸ਼ ਵਿਚ ਸਿਰਫ ਟਿਊਸ਼ਨ ਫ਼ੀਸ ਹੀ ਲਈ ਜਾਵੇਗੀ। ਸਰਕਾਰ ਦੇ ਹੁਕਮਾਂ ਤੋਂ ਸਾਫ਼ ਹੁੰਦਾ ਹੈ ਕਿ ਜਿਹੜੇ ਸਕੂਲ ਆਨਲਾਈਨ ਕਲਾਸਾਂ ਲਗਾ ਰਹੇ ਹਨ ਸਿਰਫ਼ ਉਹੀ ਵਿਦਿਆਰਥੀਆਂ ਤੋਂ ਟਿਊਸ਼ਨ ਫ਼ੀਸ ਲੈਣ ਦੇ ਹੱਕਦਾਰ ਹਨ।

Sikh StudentsStudents

ਪਰ ਜਿਹੜੇ ਸਕੂਲ ਆਨਲਾਈਨ ਕਲਾਸਾਂ ਨਹੀਂ ਲਗਾ ਰਹੇ ਉਹ ਕੋਈ ਫ਼ੀਸ ਜਾਂ ਫੰਡ ਦੇ ਹੱਕਦਾਰ ਨਹੀਂ ਹਨ। ਉਹਨਾਂ ਅੱਗੇ ਕਿਹਾ ਕਿ ਨਵੀਆਂ ਗਾਈਡਲਾਈਨਾਂ ਮੁਤਾਬਕ ਪ੍ਰਾਇਵੇਟ ਸਕੂਲ ਟਿਊਸ਼ਨ ਫੀਸ ਇਸ ਲਈ ਲੈਣਗੇ ਤਾਂ ਜੋ ਉਹ ਅਪਣੇ ਮਹੀਨਾਵਾਰ ਖਰਚੇ ਚਲਾ ਸਕਣ ਅਤੇ ਅਪਣੇ ਸਟਾਫ਼ ਨੂੰ ਸਮੇਂ ਸਿਰ ਤਨਖ਼ਾਹ ਦੇ ਸਕਣ।

Captain s appeal to the people of punjabCaptain Amrinder Singh 

ਮੰਤਰੀ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਜੇ ਕੋਈ ਵਿਦਿਆਰਥੀ ਟਿਊਸ਼ਨ ਫ਼ੀਸ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਉਂਦਾ ਜਾਂ ਕਿਸੇ ਕਾਰਨ ਦੇਰ ਹੁੰਦੀ ਹੈ ਤਾਂ ਕੋਈ ਵੀ ਸਕੂਲ ਉਸ ਵਿਦਿਆਰਥੀ ਨੂੰ ਸਕੂਲੋਂ ਕੱਢੇਗਾ ਨਹੀਂ। ਦਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਪੂਰੇ ਦੇਸ਼ ਵਿਚ 17 ਮਈ ਤਕ ਲਾਕਡਾਊਨ ਲਗਾਇਆ ਗਿਆ ਹੈ। ਪਰ ਇਸ ਦੇ ਬਾਵਜੂਦ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ।

StudentsStudents

ਇਸ ਦੇ ਚਲਦੇ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਸ ਲਈ ਘਰ ਵਿਚ ਹੀ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਹੋਰ ਤੇ ਹੋਰ ਕਈ ਪ੍ਰਕਾਰ ਦਫ਼ਤਰਾਂ ਦੇ ਕੰਮ ਵੀ ਘਰ ਤੋਂ ਹੀ ਕੀਤੇ ਜਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement