
ਪੰਜਬ ਸਰਕਾਰ ਤਾਲਾਬੰਦੀ ਅਤੇ ਕਰਫ਼ੀਊ ਦੀ ਸਥਿਤੀ 'ਚੋਂ ਹੌਲੀ ਹੌਲੀ ਨਿਕਲਣ ਦੀ ਪ੍ਰਕਿਰਿਆ ਤਹਿਤ
ਚੰਡੀਗੜ੍ਹ, 14 ਮਈ (ਗੁਰਉਪਦੇਸ਼ ਭੁੱਲਰ): ਪੰਜਬ ਸਰਕਾਰ ਤਾਲਾਬੰਦੀ ਅਤੇ ਕਰਫ਼ੀਊ ਦੀ ਸਥਿਤੀ 'ਚੋਂ ਹੌਲੀ ਹੌਲੀ ਨਿਕਲਣ ਦੀ ਪ੍ਰਕਿਰਿਆ ਤਹਿਤ ਲੋਕਾਂ ਲਈ ਛੋਟਾਂ ਵਧਾਉਂਦੀ ਜਾ ਰਹੀ ਹੈ। ਹੁਣ ਸੂਬਾ ਸਰਕਾਰ ਨੇ ਦੁਕਾਨਾਂ ਖੁਲ੍ਹਣ ਦਾ ਪਹਿਲਾਂ ਨਿਰਧਾਰਤ ਸਮਾਂ 3 ਘੰਟੇ ਹੋਰ ਵਧਾ ਦਿਤਾ ਹੈ। ਇਸ ਸਬੰਧ 'ਚ ਰਾਜ ਦੇ ਐਡੀਸ਼ਨਲ ਮੁੱਖ ਸਕੱਤਰ ਸਤੀਸ਼ ਚੰਦਰਾ ਵਲੋਂ ਜਾਰੀ ਲਿਖਤੀ ਹੁਕਮਾਂ ਦੀ ਪ੍ਰਾਪਤ ਕਾਪੀ ਅਨੁਸਾਰ ਹੁਣ ਸੂਬੇ 'ਚ ਦੁਕਾਨਾਂ ਸਾਵਧਾਨੀ ਦੇ ਤੈਅ ਨਿਯਮਾਂ ਤਹਿਤ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਖੁਲ੍ਹਣਗੀਆਂ। ਪਹਿਲਾਂ ਇਹ ਸਮਾਂ ਬਾਅਦ ਦੁਪਹਿਰ 3 ਵਜੇ ਤਕ ਦਾ ਸੀ।