
ਰਾਧਾ ਸੁਆਮੀ ਡੇਰਾ ਬਿਆਸ ਨੇ 21 ਅਗਸਤ ਤੱਕ ਰੱਦ ਕੀਤੇ ਸਾਰੇ ਸਤਿਸੰਗ ਅਤੇ ਪ੍ਰੋਗਰਾਮ
ਚੰਡੀਗੜ੍ਹ - ਕੋਰੋਨਾ ਮਹਾਂਮਾਰੀ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਇਸ ਲਈ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਨੇ ਹਾਲਤਾਂ ਦੇ ਮੱਦੇਨਜ਼ਰ ਇਕ ਵੱਡਾ ਫੈਸਲਾ ਲਿਆ ਹੈ। ਜਿਸ ਤਹਿਤ 21 ਅਗਸਤ ਤੱਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਸਾਰੇ ਸਤਸੰਗ ਅਤੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਹਾਲਾਂਕਿ, ਮਾਰਚ 2020 ਤੋਂ ਬਾਅਦ ਕੋਈ ਸਤਸੰਗ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ।
Radha Swami Dera Beas
ਦੇਸ਼ ਵਿਚ ਕਿਤੇ ਵੀ ਪ੍ਰੋਗਰਾਮ ਆਯੋਜਿਤ ਨਹੀਂ ਕੀਤੇ ਜਾ ਰਹੇ ਹਨ। ਡੇਰੇ ਵਿਚ ਸੰਗਤ ਅਤੇ ਸੈਲਾਨੀਆਂ ਦੇ ਦਾਖਲੇ ਉੱਤੇ ਵੀ ਪਾਬੰਦੀ ਲਗਾਈ ਹੋਈ ਹੈ। ਰਿਹਾਇਸ਼ ਵੀ ਸੁਵਿਧਾ ਵੀ ਬੰਦ ਕੀਤੀ ਗਈ ਹੈ। ਸੰਗਤ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਵੀ ਇਸ ਫੈਸਲੇ ਦਾ ਸਹਿਯੋਗ ਕਰਨ। ਰਾਧਸਵਾਮੀ ਸਤਸੰਗ ਬਿਆਸ, ਆਪਣੇ ਵਿਲੱਖਣ ਸੇਵਾ ਕਾਰਜਾਂ ਕਾਰਨ ਦੇਸ਼ ਵਿਚ ਪ੍ਰਸਿੱਧ ਹੈ। ਉਹਨਾਂ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਦੂਜਾ ਸਭ ਤੋਂ ਵੱਡਾ ਕੋਵਿਡ ਸੈਂਟਰ ਬਣਾਇਆ ਹੈ। ਇਸ ਦਾ ਨਾਮ ਮਾਂ ਅਹਿਲਿਆ ਕੋਵਿਡ ਕੇਅਰ ਸੈਂਟਰ ਰੱਖਿਆ ਗਿਆ ਹੈ।
corona
ਇਹ ਜਨਤਕ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਹ ਕੇਂਦਰ, ਇੰਦੌਰ-ਖੰਡਵਾ ਸੜਕ 'ਤੇ ਬਣਾਇਆ ਗਿਆ ਹੈ। ਮੱਧ ਪ੍ਰਦੇਸ਼ ਵਿਚ ਬਿਆਸ ਦਾ ਸਭ ਤੋਂ ਵੱਡਾ ਕੋਵਿਡ ਕੇਂਦਰ ਹੈ। ਇਹ ਕੋਵਿਡ ਕੇਅਰ ਸੈਂਟਰ 600 ਬੈੱਡ ਨਾਲ ਸ਼ੁਰੂ ਕੀਤਾ ਗਿਆ ਹੈ ਅਤੇ ਭਵਿੱਖ ਵਿਚ ਇਸ ਨੂੰ ਵੱਧ ਤੋਂ ਵੱਧ 6 ਹਜ਼ਾਰ ਬੈੱਡ ਦਾ ਬਣਾਇਆ ਜਾ ਸਕਦਾ ਹੈ। ਇਥੇ ਦਾਖਲ ਸੰਕਰਮਿਤ ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮਿਲਦੀਆਂ ਹਨ। ਮਰੀਜ਼ਾਂ ਦੇ ਇਲਾਜ ਲਈ ਇੰਦੌਰ ਤੋਂ ਡਾਕਟਰਾਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।