ਬਾਦਲ ਦਾ ਮੂੰਹ-ਗੁਰੂ ਦੀ ਗੋਲਕ ਬਣਾ ਦਿਤੀ ਅਜੋਕੀ ਸ਼੍ਰੋਮਣੀ ਕਮੇਟੀ ਨੇ : ਭਾਈ ਹਰਜੀਤ ਸਿੰਘ ਢਪਾਲੀ
Published : May 15, 2022, 6:49 am IST
Updated : May 15, 2022, 6:49 am IST
SHARE ARTICLE
image
image

ਬਾਦਲ ਦਾ ਮੂੰਹ-ਗੁਰੂ ਦੀ ਗੋਲਕ ਬਣਾ ਦਿਤੀ ਅਜੋਕੀ ਸ਼੍ਰੋਮਣੀ ਕਮੇਟੀ ਨੇ : ਭਾਈ ਹਰਜੀਤ ਸਿੰਘ ਢਪਾਲੀ


ਕਿਹਾ, ਪੰਚਾਇਤੀ ਜ਼ਮੀਨਾਂ ਦੀ ਤਰ੍ਹਾਂ ਸ਼ੋ੍ਰਮਣੀ ਕਮੇਟੀ ਦੀਆਂ ਜ਼ਮੀਨਾਂ ਵੀ ਛੁਡਾਈਆਂ ਜਾਣ


ਕੋਟਕਪੂਰਾ, 14 ਮਈ (ਗੁਰਿੰਦਰ ਸਿੰਘ) : ਅੱਜ ਜਦ ਪੰਜਾਬ ਸਰਕਾਰ ਨੇ ਸਿਰਫ 12 ਦਿਨਾ ਵਿਚ ਇਕ ਹਜ਼ਾਰ ਏਕੜ ਤੋਂ ਜਿਆਦਾ ਜ਼ਮੀਨ ਨੂੰ  ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾ ਲਿਆ ਹੈ, ਜਿਸ ਦੀ ਹਰ ਪੰਜਾਬ ਪ੍ਰਸਤ ਸ਼ਲਾਘਾ ਕਰ ਰਿਹਾ ਹੈ | ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ  ਵੀ ਗੁਰੂ ਘਰਾਂ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ  ਹੜੱਪ ਕੇ ਬੈਠੇ ਬਾਦਲ ਦਲ ਦੇ ਲੀਡਰਾਂ 'ਤੇ ਕਾਰਵਾਈ ਕਰਨ ਦੀ ਹਿੰਮਤ ਕਰਨੀ ਚਾਹੀਦੀ ਹੈ ਅਤੇ ਗੁਰੂ ਦੀ ਗੋਲਕ ਨਾਲ ਬਾਦਲ ਦਾ ਘਰ ਭਰਨ ਵਰਗੇ ਹੋ ਰਹੇ ਘੋਰ ਪਾਪ ਨੂੰ  ਤੁਰਤ ਬੰਦ ਕਰਕੇ ਸਾਰਾ ਲੇਖਾ-ਜੋਖਾ ਪੰਥ ਦੀ ਕਚਹਿਰੀ ਵਿਚ ਰਖਣਾ ਚਾਹੀਦਾ ਹੈ |
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਥਕ ਪ੍ਰਚਾਰਕ ਭਾਈ ਹਰਜੀਤ ਸਿੰਘ ਢਪਾਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਲਗਭਗ 20 ਹਜ਼ਾਰ ਏਕੜ ਜ਼ਮੀਨ ਉੱਪਰ ਬਾਦਲ ਦਲ ਦੇ ਆਗੂਆਂ ਨੇ ਲੀਜ਼ ਦੇ ਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਬਹੁ ਕੀਮਤੀ 10 ਏਕੜ ਜ਼ਮੀਨ ਉਪਰ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਆਪਣਾ ਨਿੱਜੀ ਸਕੂਲ ਬਣਾਇਆ ਹੋਇਆ ਹੈ, ਜਿਸ ਦਾ ਸਿਰਫ 1000 ਰੁਪਏ ਇਕ ਸਾਲ ਦਾ ਠੇਕਾ ਗੁਰੂ ਘਰ ਨੂੰ  ਦਿਤਾ ਜਾਂਦਾ ਹੈ, ਭਾਈ ਰੂਪਾ ਪਿੰਡ ਦੀ 150 ਏਕੜ ਤੋਂ ਵੱਧ ਜ਼ਮੀਨ ਦਾ ਵੀ ਕੋਈ ਮੂੰਹ ਮੱਥਾ ਨਹੀਂ, ਹਰਿਆਣੇ ਦੇ ਸ਼ਾਹਬਾਦ ਮਾਰਕੰਡੇ ਵਿਖੇ ਇਕ ਮੁਸਲਿਮ ਭਾਈਚਾਰੇ ਦੇ ਸ਼ਰਧਾਲੂ ਵਲੋਂ ਗੁਰੂਘਰ ਨੂੰ  ਭੇਂਟ ਕੀਤੀ ਗਈ ਬਹੁ ਕਰੋੜੀ 27 ਏਕੜ ਜ਼ਮੀਨ 'ਚੋਂ 24 ਏਕੜ ਜ਼ਮੀਨ ਪ੍ਰਕਾਸ਼ ਸਿੰਘ ਬਾਦਲ ਨੇ ਮੀਰੀ-ਪੀਰੀ ਟਰੱਸਟ ਬਣਾ ਕੇ ਦੱਬ ਲਈ ਹੈ |
ਭਾਈ ਢਪਾਲੀ ਨੇ ਆਰ.ਟੀ.ਆਈ. ਰਾਹੀਂ ਸ਼੍ਰੋਮਣੀ ਕਮੇਟੀ ਤੋਂ ਪ੍ਰਾਪਤ ਪੱਤਰ ਜਨਤਕ ਕਰਦਿਆਂ ਦਸਿਆ ਕਿ ਸ਼੍ਰੋਮਣੀ ਕਮੇਟੀ ਨੇ ਖੁਦ ਮੰਨਿਆ ਹੈ ਕਿ ਗੁਰੂ ਦੀ ਗੋਲਕ 'ਚੋਂ ਹੁਣ ਤਕ 66 ਕਰੋੜ 5 ਲੱਖ ਰੁਪਏ ਬਾਦਲ ਦੇ ਮੀਰੀ-ਪੀਰੀ ਟਰੱਸਟ ਨੂੰ  ਦਿਤਾ ਜਾ ਚੁੱਕਾ ਹੈ, ਜਦਕਿ ਉਸ ਟਰੱਸਟ ਦੀ ਆਮਦਨ ਬਾਦਲ ਪਰਵਾਰ ਖਾ ਰਿਹਾ ਹੈ ਤੇ ਖ਼ਰਚ ਗੁਰੂ ਦੀ ਗੋਲਕ 'ਚੋਂ ਦਿਤਾ ਜਾ ਰਿਹਾ ਹੈ | ਭਾਈ ਢਪਾਲੀ ਨੇ ਕਿਹਾ ਕਿ ਇਕ ਪਾਸੇ ਗਰੀਬੀ ਨਾਲ ਲੜ ਰਹੇ ਸਿੱਖ ਪਰਵਾਰ ਆਪਣੀਆਂ ਲੋੜਾਂ ਦੀ ਪੂਰਤੀ ਲਈ ਧਰਮ ਤਬਦੀਲ ਕਰ ਰਹੇ ਹਨ, ਕੋਈ ਈਸਾਈ ਬਣ ਰਿਹੈ, ਕੋਈ ਕਿਸੇ ਡੇਰੇਦਾਰ ਸਾਧ ਦੇ ਜਾਲ ਵਿਚ ਫਸ ਰਿਹੈ ਪਰ ਉਕਤ ਸਿੱਖਾਂ ਦੀ ਸੰਭਾਲ ਕਰਨ ਦੀ ਥਾਂ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਟੀਮ ਬਾਦਲ ਪਰਵਾਰ ਨੂੰ  ਸੰਭਾਲਣ 'ਤੇ ਲੱਗੀ ਹੋਈ ਹੈ |

ਭਾਈ ਢਪਾਲੀ ਨੇ ਆਖਿਆ ਕਿ ਜੇਕਰ ਬਾਦਲ ਦਲ ਦੇ ਆਗੂਆਂ ਤੋਂ ਹਜ਼ਾਰਾਂ ਏਕੜ ਜ਼ਮੀਨ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਛੁਡਵਾ ਲਵੇ ਅਤੇ ਗੁਰੂ ਦੀ ਗੋਲਕ ਦੀ ਸਹੀ ਵਰਤੋਂ ਕਰੇ ਤਾਂ ਦਿਨਾਂ 'ਚ ਕੌਮ ਦੀ ਚੜ੍ਹਦੀਕਲਾ ਹੋ ਸਕਦੀ ਹੈ | ਉਨ੍ਹਾਂ ਐਡਵੋਕੇਟ ਧਾਮੀ ਨੂੰ  ਹਲੂਣਾ ਦਿੰਦਿਆਂ ਕਿਹਾ ਕਿ ਜੇਕਰ ਉਹ ਜੁਰੱਅਤ ਨਾਲ ਅੱਜ ਬਾਦਲਾਂ ਵਲੋਂ ਕੀਤੀ ਜਾਂਦੀ ਗੁਰੂਘਰਾਂ ਦੀ ਲੁੱਟ ਵਿਰੁਧ ਖੜ ਜਾਣ ਤਾਂ ਪੂਰੀ ਦੁਨੀਆਂ 'ਚ ਉਨ੍ਹਾਂ ਦਾ ਮਾਣ-ਸਨਮਾਨ ਹੋਵੇਗਾ ਅਤੇ ਗੁਰੂ ਦਰ ਤੋਂ ਵੀ ਬਖਸ਼ਿਸ਼ ਮਿਲੇਗੀ, ਕਿਉਂਕਿ ਉਚੇ ਅਹੁਦੇ 'ਤੇ ਬੈਠ ਕੇ ਕੀਤੇ ਚੰਗੇ ਫੈਸਲੇ ਬੰਦੇ ਨੂੰ  ਅਮਰ ਕਰ ਦਿੰਦੇ ਹਨ | ਭਾਈ ਹਰਜੀਤ ਸਿੰਘ ਢਪਾਲੀ ਨੇ ਸਿੱਖ ਕੌਮ ਨੂੰ  ਵੀ ਬੇਨਤੀ ਕਰਦਿਆਂ ਕਿਹਾ ਕਿ ਬਾਦਲ ਮੁਕਤ ਵਿਧਾਨ ਸਭਾ ਪਿੱਛੋਂ ਹੁਣ ਬਾਦਲ ਮੁਕਤ ਗੁਰੂਘਰ ਕਰਨ ਲਈ ਗੁਰਮਤਿ ਦੀ ਰੌਸ਼ਨੀ 'ਚ ਇਕਮੁੱਠ ਹੋਣ ਦੀ ਬੇਹੱਦ ਲੋੜ ਹੈ ਤਾਂ ਜੋ ਇਨ੍ਹਾਂ ਪੰਥ ਦੋਖੀ ਲੋਕਾਂ ਦੇ ਗੁਰੂ ਘਰਾਂ 'ਤੇ ਕੀਤੇ ਕਬਜ਼ੇ ਨੂੰ  ਹਟਾਇਆ ਜਾ ਸਕੇ |

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement