
ਮੁਲਾਜ਼ਮ ਨੇ ਬਜ਼ੁਰਗ ਕੋਲੋਂ ਦਸਤਾਰ ਉਤਰਵਾ ਕੇ ਕਰਵਾਈ ਸਫ਼ਾਈ
ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਬੀ.ਆਰ.ਟੀ.ਐਸ. ਦੇ ਮੁਲਾਜ਼ਮ ਨੇ ਸ਼ਰਮਨਾਕ ਹਰਕਤ ਕੀਤੀ ਹੈ। ਮੁਲਾਜ਼ਮ ਨੇ ਬਜ਼ੁਰਗ ਦੀ ਦਸਤਾਰ ਦੀ ਬੇਅਦਬੀ ਕੀਤੀ ਹੈ।ਮਿਲੀ ਜਾਣਕਾਰੀ ਅਨੁਸਾਰ ਇੱਕ ਬਜ਼ੁਰਗ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਕਾਰਨ ਉਹ ਪਿਸ਼ਾਬ ਰੋਕ ਨਹੀਂ ਸਕਿਆ। ਇਸ ਮੌਕੇ ਉੱਥੇ ਮੌਜੂਦ ਬੀ.ਆਰ.ਟੀ.ਐਸ. ਦੇ ਇੱਕ ਮੁਲਾਜ਼ਮ ਨੇ ਬਜ਼ੁਰਗ ਦੀ ਪੱਗ ਲਵਾ ਕੇ ਉਸ ਕੋਲੋਂ ਹੀ ਸਫਾਈ ਕਰਵਾਈ। ਇਹ ਘਟਨਾ ਅਤਿ ਨਿੰਦਣਯੋਗ ਹੈ।
ਤਸਵੀਰਾਂ ਵਿੱਚ ਬਜ਼ੁਰਗ ਆਪਣੇ ਹੱਥੀਂ ਆਪਣੀ ਪੱਗ ਨਾਲ ਜ਼ਮੀਨ ਦੀ ਸਫਾਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਬਜ਼ੁਰਗ ਰੋ ਰਿਹਾ ਹੈ ਅਤੇ ਆਪਣੇ ਨਾਲ ਹੋਏ ਵਿਵਹਾਰ ਦੀ ਹੱਡਬੀਤੀ ਦੱਸ ਰਿਹਾ ਹੈ। ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਹੈ।