
ਸ਼ੇਰਪੁਰ ਵਿਖੇ 5.25 ਕਰੋੜ ਦੀ ਲਾਗਤ ਨਾਲ ਨਵੇ ਬਣੇ ਹਸਪਤਾਲ ਵਿਚ ਲੋੜੀਂਦੇ ਡਾਕਟਰ ਅਤੇ ਐਮਰਜੈਂਸੀ ਸਹੂਲਤਾਂ ਨਾ ਹੋਣ ਕਰ ਕੇ ਲੋਕਾਂ ਨੂੰ ਭਾਰੀ.......
ਸ਼ੇਰਪੁਰ, ਸ਼ੇਰਪੁਰ ਵਿਖੇ 5.25 ਕਰੋੜ ਦੀ ਲਾਗਤ ਨਾਲ ਨਵੇ ਬਣੇ ਹਸਪਤਾਲ ਵਿਚ ਲੋੜੀਂਦੇ ਡਾਕਟਰ ਅਤੇ ਐਮਰਜੈਂਸੀ ਸਹੂਲਤਾਂ ਨਾ ਹੋਣ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਸਬੰਧੀ ਮੀਡੀਆਂ ਵਲੋਂ ਸਮੇਂ ਸਮੇਂ ਸਿਰ ਹਸਪਤਾਲ ਦੀਆਂ ਸਹੂਲਤਾਂ ਪੂਰੀਆਂ ਕਰਨ ਨੂੰ ਲੈ ਕੇ ਰਿਪੋਰਟਾਂ ਛਾਪੀਆਂ ਜਾਦੀਆਂ ਰਹੀਆਂ ਹਨ ਪ੍ਰੰਤੂ ਹਸਪਤਾਲ ਵਿਚ ਲੋੜੀਦੀਆਂ ਸਹੂਲਤਾਂ ਨਾ ਮਿਲਣ ਕਰ ਕੇ ਲੋਕ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗੇ ਭਾਅ ਦਾ ਇਲਾਜ ਕਰਵਾਉਣ ਲਈ ਮਜਬੂਰ ਹਨ ।
ਸ਼ੇਰਪੁਰ ਦੇ ਹਸਪਤਾਲ ਦੀਆਂ ਕਮੀਆਂ ਸਬੰਧੀ ਅੱਜ ਇਕ ਸੋਕ ਸਮਾਗਮ ਵਿਚ ਸ਼ੇਰਪੁਰ ਵਿਖੇ ਪਹੁੰਚੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਸਾਡੇ ਪ੍ਰਤੀਨਿਧ ਵਲੋਂ ਗੱਲਬਾਤ ਕੀਤੀ ਗਈ । ਇਸ ਮੌਕੇ ਬ੍ਰਹਮ ਮਹਿੰਦਰਾ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਇਸ ਲਈ ਸ਼ੇਰਪੁਰ ਦੇ ਹਸਪਤਾਲ ਦੀਆਂ ਕਮੀਆਂ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਡਾਕਟਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਪੜਾਅਵਾਰ ਭਰਿਆ ਜਾ ਰਿਹਾ ਹੈ ।