
ਮੁਕਤਸਰ ਸਾਹਿਬ ‘ਚ ਸੜ੍ਹਕ ‘ਤੇ ਔਰਤ ਨੂੰ ਬੇਤਹਾਸ਼ਾ ਕੁੱਟਣ ਤੋਂ ਬਾਅਦ ਹੁਣ ਦੋਸ਼ੀ ਦੇ ਭਰਾ ਕੌਂਸਲਰ ਰਾਕੇਸ਼ ਚੌਧਰੀ ਦਾ ਸ਼ਰਮਨਾਕ...
ਸ਼੍ਰੀ ਮੁਕਤਸਰ ਸਾਹਿਬ: ਮੁਕਤਸਰ ਸਾਹਿਬ ‘ਚ ਸੜ੍ਹਕ ‘ਤੇ ਔਰਤ ਨੂੰ ਬੇਤਹਾਸ਼ਾ ਕੁੱਟਣ ਤੋਂ ਬਾਅਦ ਹੁਣ ਦੋਸ਼ੀ ਦੇ ਭਰਾ ਕੌਂਸਲਰ ਰਾਕੇਸ਼ ਚੌਧਰੀ ਦਾ ਸ਼ਰਮਨਾਕ ਬਿਆਨ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਕਾਂਗਰਸੀ ਕੌਂਸਲਰ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਸਦੇ ਭਰਾ ਨੇ ਗੁੱਸੇ ਵਿਚ ਔਰਤ ਨੂੰ ਕੁੱਟ ਦਿੱਤਾ ਹੈ। ਅਤੇ ਗੁੱਸੇ ਵਿਚ ਇਸ ਤਰ੍ਹਾਂ ਹੀ ਕੁੱਟਿਆ ਜਾਂਦਾ ਹੈ। ਇਨ੍ਹਾਂ ਵਿਚ ਉਨ੍ਹਾਂ ਦੇ ਪਰਵਾਰ ਦੀ ਕੋਈ ਗਲਤੀ ਨਹੀ ਸੀ ਬਲਕਿ ਉਕਤ ਔਰਤ ਦੀ ਹੀ ਗਲਤੀ ਸੀ। ਜ਼ਿਕਰਯੋਗ ਹੈ ਕਿ ਕਾਂਗਰਸੀ ਕੌਂਸਲਰ ਦੇ ਭਰਾ ਨੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਬੁਢਾ ਗੁੱਜਰ ਰੋਡ ‘ਤੇ 2 ਔਰਤਾਂ ਨੂੰ ਘਰ ਤੋਂ ਘਸੀਟ ਕੇ ਸੜਕ ‘ਤੇ ਬੁਰੀ ਤਰ੍ਹਾਂ ਕੁੱਟਿਆ।
Shameful statement in case of a woman in Muktsar
ਇਸਦੀ ਇਕ ਚੇ ਵੱਲੋਂ ਬਣਾਈ ਵੀਡੀਓ ਵਾਇਰਲ ਹੋ ਚੁੱਕੀ ਹੈ ਜਿਸ ਵਿਚ ਬੱਚੇ ਖੁਦ ਵੀ ਰੋ-ਰੋ ਕੇ ਕਿਹ ਰਿਹਾ ਹੈ ਕਿ ਮੇਰੀ ਮੰਮੀ ਨੂੰ ਬਚਾ ਲਓ, ਮੇਰੀ ਮੰਮੀ ਮਾਰ ਦਿੱਤੀ। ਵੀਡੀਓ ਵਿਚ ਕਾਂਗਰਸੀ ਐਮਸੀ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਤੇ 2 ਹੋਰ ਲੜਕੇ ਮੀਨਾ ਨਾਮਕ ਪੀੜਿਤ ਔਰਤਾਂ ਨੂੰ ਘਰ ਤੋਂ ਬਾਹਰ ਖਿੱਚ ਕੇ ਲਿਆਏ ਅਤੇ ਸੜਕ ‘ਤੇ ਸੁੱਟ ਕੇ ਲੱਤਾਂ ਮਾਰੀਆਂ, ਬੈਲਟ ਤੇ ਲਾਠੀਆਂ ਨਾਲ ਬੁਰੀ ਤਰ੍ਹਾਂ ਕੁੱਟ ਰਹੇ ਹਨ ਅਤੇ ਉਸਨੂੰ ਛੁਡਵਾਉਣ ਆਈ ਉਸਦੀ ਮਾਂ ਨੂੰ ਵੀ ਵਾਲਾਂ ਤੋਂ ਫੜ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ।
Shameful statement in case of a woman in Muktsar
ਇਸ ਘਟਨਾ ਤੋਂ ਬਾਅਦ ਮਾਂ-ਬੇਟੀ ਨੂੰ ਲੋਕਾਂ ਵੱਲੋਂ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹ ਇਲਾਜ ਅਧੀਨ ਹਨ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਹਰਕਤ ਵਿਚ ਆ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕਾਂਗਰਸੀ ਕੌਂਸਲ ਰਾਕੇਸ਼ ਚੌਧਰੀ ਤੇ ਉਸਦੇ 3 ਭਰਾਵਾਂ ਸਮੇਤ 10 ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ 6 ਨੂੰ ਗ੍ਰਿਫ਼ਤਾਰ ਕੀਤਾ ਹੈ।