
ਪਾਵਰਕਾਮ ਸੀ.ਐਚ.ਬੀ. ਦਾ ਇਕ ਹੋਰ ਠੇਕਾ ਕਾਮਾ ਅੱਜ ਹਾਈਕੋਰਟ ਵੋਲਟੇਜ ਤਾਰਾਂ ਨਾਲ ਲੱਗਣ ਕਾਰਨ ਕਰੰਟ ਦੀ ਲਪੇਟ
ਬਠਿੰਡਾ, 14 ਜੂਨ (ਸੁਖਜਿੰਦਰ ਮਾਨ): ਪਾਵਰਕਾਮ ਸੀ.ਐਚ.ਬੀ. ਦਾ ਇਕ ਹੋਰ ਠੇਕਾ ਕਾਮਾ ਅੱਜ ਹਾਈਕੋਰਟ ਵੋਲਟੇਜ ਤਾਰਾਂ ਨਾਲ ਲੱਗਣ ਕਾਰਨ ਕਰੰਟ ਦੀ ਲਪੇਟ 'ਚ ਆ ਗਿਆ। ਹਰਪ੍ਰੀਤ ਸਿੰਘ ਨਾਂ ਦੇ ਇਸ ਕਾਮੇ ਨੂੰ ਸਾਥੀਆਂ ਵਲੋਂ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।
File Photo
ਕਾਮਿਆਂ ਮੁਤਾਬਕ ਉਨ੍ਹਾਂ ਕੋਲੋਂ ਬਿਜਲੀ ਲਾਈਨ ਗਿਆਰਾਂ ਹਜ਼ਾਰ ਵੋਲਟੇਜ ਦਾ ਕੰਮ ਬਿਨਾਂ ਕਿਸੇ ਸੇਫ਼ਟੀ ਅਤੇ ਬਿਨਾਂ ਕਿਸੇ ਟ੍ਰੇਨਿੰਗ ਤੋਂ ਲਿਆ ਜਾ ਰਿਹਾ ਹੈ ਜਿਸ ਕਾਰਨ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ 15 ਸੀ.ਐਚ.ਬੀ ਕਾਮੇ ਮੌਤ ਦੇ ਮੂੰਹ ਜਾ ਪਏ ਹਨ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਵੀ 150 ਦੇ ਲਗਭਗ ਕਾਮੇ ਗੰਭੀਰ ਜ਼ਖ਼ਮੀ ਜਾਂ ਮਾਰੇ ਗਏ ਹਨ।
ਉਧਰ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਪ੍ਰਧਾਨ ਨਰਿੰਦਰ ਕੁਮਾਰ ਅਤੇ ਸਰਕਲ ਪ੍ਰਧਾਨ ਮਲਕੀਤ ਸਿੰਘ, ਰਾਜ ਕੁਮਾਰ, ਬੂਟਾ ਸਿੰਘ ਆਦਿ ਨੇ ਸਰਕਾਰ ਕੋਲੋ ਮੰਗ ਕੀਤੀ ਕਿ ਇੰਨ੍ਹਾਂ ਕਾਮਿਆਂ ਨੂੰ ਵੀ ਪੰਜਾਹ ਲੱਖ ਰੁਪਏ ਬੀਮੇ ਦੇ ਘੇਰੇ ਵਿਚ ਲਿਆਂਦਾ ਜਾਵੇ ਅਤੇ ਨਾਲ ਹੀ ਮੌਤ ਹੋਣ ਦੀ ਸੂਰਤ ਵਿਚ ਪਰਵਾਰਕ ਮੈਂਬਰ ਸਰਕਾਰੀ ਨੌਕਰੀ ਦੇਣ ਅਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ। ‘