
ਬੀ.ਐਡ,ਟੈਟ ਪਾਸ ਲੜਕੀਆਂ ਨੇ ਖੇਤਾਂ ਦਾ ਤੱਕਿਆ ਆਸਰਾ
ਮਾਨਸਾ: ਪੰਜਾਬ ਵਿੱਚ ਝੋਨੇ ਦੀ ਬਿਜਾਈ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ ਪਰ ਕਿਸਾਨਾਂ ਨੂੰ ਝੋਨਾ ਲਵਾਉਣ ਲਈ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨਸਾ ਤੋਂ ਕੁੱਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਕਿ ਪੜ੍ਹੀਆਂ ਲਿਖੀਆਂ ਲੜਕੀਆਂ ਝੋਨਾ ਲਗਾ ਰਹੀਆਂ ਹਨ। ਉਹਨਾਂ ਨੂੰ ਝੋਨਾ ਲਗਾਉਣ ਦਾ ਸ਼ੌਂਕ ਨਹੀਂ ਪਰ ਮਜ਼ਬੂਰੀ ਵਸ ਅਜਿਹਾ ਕਰਨਾ ਪੈ ਰਿਹਾ ਹੈ।
Girl
ਉਹ ਵੀ ਬੇਰੁਜ਼ਗਾਰੀ ਦੀ ਮਾਰ ਹੇਠ ਦਬ ਕੇ ਰਹਿ ਗਈਆਂ ਹਨ। ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਵਾਅਦੇ ਸਨ ਕਿ ਉਹ ਘਰ ਘਰ ਰੁਜ਼ਗਾਰ ਦੇਵੇਗੀ ਪਰ ਕਿਤੇ ਨਾ ਕਿਤੇ ਵਾਅਦਿਆਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ। ਇਹ ਲੜਕੀਆਂ ਉਹ ਲੜਕੀਆਂ ਹਨ ਜਿਹਨਾਂ ਦੀ ਸਾਰੀ ਪੜ੍ਹਾਈ ਖੇਤਾਂ ਵਿਚ ਕਣਕ ਵੱਢ ਕੇ, ਜੀਰੀ ਲਗਾ ਕੇ, ਝੋਨਾ ਲਗਾ ਕੇ ਕੀਤੀ ਹੈ ਪਰ ਪੜ੍ਹਾਈ ਲਿਖਾਈ ਕੋਈ ਵੀ ਮਾਇਨੇ ਨਹੀਂ ਰੱਖਦੀ ਕਿਉਂ ਕਿ ਇਹਨਾਂ ਲੜਕੀਆਂ ਨੂੰ ਨੌਕਰੀ ਨਹੀਂ ਮਿਲੀ।
Girls
ਇਹਨਾਂ ਦੇ ਮਨ ਵਿਚ ਗਿਲੇ ਵੀ ਹਨ ਕਿ ਸਰਕਾਰ ਅਜਿਹੇ ਦਾਅਵੇ ਕਰਦੀਆਂ ਹੀ ਕਿਉਂ ਹਨ ਜਿਹੜੇ ਪੂਰੇ ਨਹੀਂ ਹੋ ਸਕਦੇ। ਇਕ ਲੜਕੀ ਨੇ ਅਪਣੇ ਦਸਦਿਆਂ ਕਿਹਾ ਕਿ ਉਸ ਨੇ ਐਮ ਏ, ਟੈਟ ਆਦਿ ਪੜ੍ਹਾਈ ਕੀਤੀ ਹੋਈ ਹੈ। ਜਦ ਉਹ 10ਵੀਂ ਜਮਾਤ ਵਿਚ ਸੀ ਤਾਂ ਉਸ ਸਮੇਂ ਉਸ ਦੀ ਮਾਤਾ ਨੂੰ ਕੈਂਸਰ ਹੋ ਗਿਆ ਸੀ।
Girls
ਫਿਰ ਵੀ ਉਸ ਦੀ ਪੜ੍ਹਾਈ ਚਲਦੀ ਰਹੀ। ਉਸ ਨੇ ਖੇਤਾਂ ਵਿਚ ਹਾੜੀ, ਸਾਊਣੀ ਕਰ ਕੇ ਅਪਣੀ ਪੜ੍ਹਾਈ ਪੂਰੀ ਕੀਤੀ। 4 ਸਾਲ ਪਹਿਲਾਂ ਉਹਨਾਂ ਦੀ ਮਾਤਾ ਦੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਉਹ ਅਧਿਆਪਕ ਦੀ ਪੂਰੀ ਸਿਖਲਾਈ ਲੈ ਚੁੱਕੀ ਹੈ। ਜੇ ਲੋਕ ਸਰਕਾਰ ਤੋਂ ਨੌਕਰੀ ਦੀ ਮੰਗ ਕਰਦੀ ਹੈ ਤਾਂ ਸਰਕਾਰ ਉਹਨਾਂ ਨੂੰ ਨੌਕਰੀ ਦੀ ਬਜਾਏ ਡੰਡਾ ਵਖਾਉਂਦੀ ਹੈ।
Girl
ਅੱਜ ਉਹ ਪੜ੍ਹ ਲਿਖ ਖੇਤਾਂ ਵਿਚ ਝੋਨਾ ਲਗਾ ਰਹੇ ਹਨ ਜੇ ਉਹਨਾਂ ਨੇ ਝੋਨਾ ਹੀ ਲਗਾਉਣਾ ਸੀ ਤਾਂ ਉਹਨਾਂ ਨੂੰ ਇੰਨਾ ਪੜ੍ਹਨ ਦੀ ਕੀ ਲੋੜ ਸੀ। ਹੋਰਨਾਂ ਲੜਕੀਆਂ ਦਾ ਵੀ ਇਹੀ ਕਹਿਣਾ ਹੈ ਕਿ ਉਹਨਾਂ ਨਾਲ ਧੋਖਾ ਹੋਇਆ ਹੈ ਉਹਨਾਂ ਨੂੰ ਨੌਕਰੀ ਦਾ ਲਾਲਚ ਦਿੱਤਾ ਗਿਆ ਪਰ ਉਹਨਾਂ ਨੂੰ ਅਜੇ ਤਕ ਕੋਈ ਨੌਕਰੀ ਨਹੀਂ ਮਿਲੀ। ਉਹਨਾਂ ਦੇ ਮਾਪਿਆਂ ਨੇ ਬਹੁਤ ਹੀ ਗਰੀਬੀ ਵਿਚ ਉਹਨਾਂ ਨੂੰ ਪੜ੍ਹਾਇਆ ਸੀ। ਪਰ ਇਸ ਦਾ ਸਰਕਾਰ ਵੱਲੋਂ ਕੋਈ ਮੁੱਲ ਨਹੀਂ ਪਾਇਆ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।