
ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਹੋ ਰਹੀ ਲੁੱਟ ਇਹਨਾਂ ਦਿਨਾਂ ’ਚ ਸੁਰਖੀਆਂ...
ਚੰਡੀਗੜ੍ਹ: ਕੋਰੋਨਾ ਵਾਇਰਸ ਦੌਰਾਨ ਲੱਗਿਆ ਪੰਜਾਬ ਅਤੇ ਭਾਰਤ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਸੀ ਜਿਸ ਕਾਰਨ ਬੱਚਿਆਂ ਦੀ ਆਨਲਾਈਨ ਪੜ੍ਹਾਈ ਕਰਵਾਈ ਗਈ। ਪ੍ਰਾਈਵੇਟ ਸਕੂਲਾਂ ਨੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਤੇ ਹੋਰਨਾਂ ਚੀਜ਼ਾਂ ਦਾ ਬੱਚਿਆਂ ਦੇ ਮਾਪਿਆਂ ਤੇ ਬਹੁਤ ਹੀ ਬੋਝ ਪਾ ਦਿੱਤਾ ਜਿਸ ਕਾਰਨ ਪ੍ਰਾਈਵੇਟ ਸਕੂਲਾਂ ਬੱਚਿਆਂ ਦੇ ਮਾਪਿਆਂ ਨੇ ਹੁਣ ਸਰਕਾਰੀ ਸਕੂਲਾਂ ਦਾ ਰੁੱਖ ਕਰ ਲਿਆ ਹੈ।
Students
ਹਾਲਾਂਕਿ ਹੁਣ ਸਰਕਾਰੀ ਸਕੂਲਾਂ 'ਚ ਇੰਫ੍ਰਾਸਟਰਕਚਰ ਵੀ ਪਹਿਲਾਂ ਨਾਲੋਂ ਬਿਹਤਰ ਹੋ ਰਿਹਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ 'ਚ 2020-21 ਸੈਸ਼ਨ ਲਈ ਹੁਣ ਤਕ 2,07,486 ਬੱਚੇ ਵਧੇ ਹਨ। ਜਦਕਿ 2019-20 'ਚ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਤੋਂ ਲੈਕੇ 12ਵੀਂ ਤਕ 23,52,112 ਬੱਚੇ ਪੜ੍ਹ ਰਹੇ ਸਨ। ਹੁਣ ਇਹ ਗ੍ਰਾਫ ਵਧ ਕੇ 25,59,598 ਤੇ ਪਹੁੰਚ ਗਿਆ। ਪਿਛਲੇ ਸਾਲ ਦੇ ਮੁਕਾਬਲੇ ਇਹ ਸੰਖਿਆ 8.42 ਫੀਸਦ ਜ਼ਿਆਦਾ ਹੈ।
Students
ਮੌਜੂਦਾ ਸਮੇਂ ਵੀ ਸਰਕਾਰੀ ਸਕੂਲਾਂ 'ਚ ਐਨਰੋਲਮੈਂਟ ਚੱਲ ਰਹੀ ਹੈ। ਸਰਕਾਰੀ ਸਕੂਲਾਂ 'ਚ ਦਾਖਲਾ ਵਧਾਉਣ 'ਚ ਮੁਹਾਲੀ ਦਾ ਪਹਿਲਾ ਨੰਬਰ ਰਿਹਾ ਹੈ। ਦੂਜੇ ਨੰਬਰ 'ਤੇ ਫਤਹਿਗੜ੍ਹ ਸਾਹਿਬ ਤੇ ਤੀਜੇ 'ਤੇ ਲੁਧਿਆਣਾ ਰਿਹਾ। ਦਰਅਸਲ ਢਾਈ ਮਹੀਨੇ ਤੋਂ ਕਾਰੋਬਾਰ ਠੱਪ ਹੋਣ ਕਾਰਨ ਕਈ ਲੋਕ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਹਨ। ਅਜਿਹੇ 'ਚ ਪ੍ਰਾਈਵੇਟ ਸਕੂਲਾਂ ਦੀ ਭਾਰੀ ਭਰਕਮ ਫੀਸ ਭਰਨ ਤੋਂ ਮਾਪੇ ਬੇਵੱਸ ਹਨ।
Students
ਅਜਿਹੇ 'ਚ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣ ਦੀ ਥਾਂ ਮਾਪਿਆਂ ਨੇ ਸਰਕਾਰੀ ਸਕੂਲਾਂ ਦਾ ਰੁਖ਼ ਕੀਤਾ ਹੈ। ਹੁਣ ਸਰਕਾਰੀ ਸਕੂਲ ਵੀ ਡਿਜੀਟਲ ਵੱਲ ਵਧ ਰਹੇ ਹਨ। ਜ਼ਿਆਦਾਕਰ ਸਕੂਲਾਂ 'ਚ ਸਮਾਰਟ ਕਲਾਸਰੂਮ 'ਚ ਪੜ੍ਹਾਈ ਕਰਾਈ ਜਾ ਰਹੀ ਹੈ। ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਮਾਧਿਆਮ ਪੜ੍ਹਾਈ ਨੇ ਵੀ ਮਾਪਿਆਂ ਨੂੰ ਆਪਣੇ ਵੱਲ ਖਿੱਚਿਆ ਹੈ। ਦਸ ਦਈਏ ਕਿ ਸੋਸ਼ਲ ਮੀਡੀਆ ਤੇ ਇਕ ਵੀਡੀਉ ਵਾਇਰਲ ਹੋਈ ਸੀ ਜਿਸ ਵਿਚ ਇਕ ਵਿਅਕਤੀ ਵੱਲੋਂ ਦਸਿਆ ਜਾ ਰਿਹਾ ਸੀ ਕਿ ਕਿਤਾਬਾਂ ਦੇ ਨਾਂਅ 'ਤੇ Private Schools ਕਿਵੇਂ ਲੁੱਟ ਰਹੇ ਨੇ।
School
ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਹੋ ਰਹੀ ਲੁੱਟ ਇਹਨਾਂ ਦਿਨਾਂ ’ਚ ਸੁਰਖੀਆਂ ਵਿਚ ਬਣੀ ਹੋਈ ਹੈ। ਦਰਅਸਲ ਇਹ ਵਿਅਕਤੀ ਕਿਤਾਬਾਂ ਦੇ ਸਬੂਤ ਦੇ ਕੇ ਪੇਸ਼ ਕਰ ਰਿਹਾ ਹੈ ਕਿ ਕਿਸੇ ਇਕ ਕਿਤਾਬ ਨੂੰ ਪਬਲਿਸ਼ ਕਰਨ ਵਿਚ ਕਿੰਨਾ ਕੁ ਖਰਚ ਆ ਜਾਂਦਾ ਹੈ ਤੇ ਸਕੂਲਾਂ ਵੱਲੋਂ ਉਹੀ ਕਿਤਾਬਾਂ ਲਈ ਕਿੰਨੇ ਹਜ਼ਾਰਾ ਰੁਪਏ ਵਸੂਲੇ ਜਾਂਦੇ ਹਨ। ਵਿਅਕਤੀ ਨੇ ਦਸਿਆ ਕਿ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦੇ ਮਾਪਿਆਂ ਤੋਂ ਸੈਂਕੜੇ ਕਰੋੜ ਰੁਪਏ ਪੜ੍ਹਾਈ ਦੇ ਨਾਂ ਤੇ ਲੁੱਟੇ ਜਾ ਰਹੇ ਹਨ।
Students
ਭਾਰਤੀ ਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਵਧੀਆ ਤੇ ਮਿਆਰੀ ਸਿੱਖਿਆ ਦੇਣ ਤੋਂ ਹੱਥ ਖੜ੍ਹੇ ਕੀਤੇ ਹੋਏ ਹਨ। ਜੇ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਗਿਣਤੀ ਬਹੁਤ ਘਟ ਹੈ ਤੇ ਜਿਹੜੇ ਸਰਕਾਰੀ ਸਕੂਲ ਹਨ ਉਹਨਾਂ ਵਿਚ ਸਹੂਲਤਾਂ ਦੀ ਘਾਟ ਹੈ, ਸਟਾਫ ਵੀ ਨਹੀਂ ਹੁੰਦਾ, ਪੜ੍ਹਾਈ ਦਾ ਕੋਈ ਵਧੀਆ ਪੱਧਰ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।