
ਬੱਚਿਆਂ ਦਾ ਵਟਸਐਪ, ਫ਼ੇਸਬੁੱਕ ਅਤੇ ਟਿਕ-ਟਾਕ ਵਲ ਵਧਿਆ ਰੁਝਾਨ
ਸੰਗਰੂਰ: 'ਹੱਸਣ ਖੇਡਣ ਮਨ ਕਾ ਚਾਉ' ਦੇ ਅਖਾਣ ਮੁਤਾਬਕ ਇਸ ਧਰਤੀ ਉੱਪਰ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਖੇਡਣ ਦਾ ਜਨਮ ਸਿੱਧ ਅਧਿਕਾਰ ਹੈ ਕਿਉਂਕਿ ਧਰਤੀ ਉਤੇ ਪੈਦਾ ਹੋਣ ਵਾਲਾ ਹਰ ਬੱਚਾ ਜਨਮ ਲੈਣ ਤੋਂ ਬਾਅਦ ਸੱਭ ਤੋਂ ਪਹਿਲਾਂ ਖੇਡਣਾ ਹੀ ਸਿੱਖਦਾ ਹੈ। ਪੰਜਾਬ ਵਿਚ ਸੰਘਣੀ ਖੇਤੀ ਅਤੇ ਦਿਨੋਂ ਦਿਨ ਵਧਦੀ ਅਬਾਦੀ ਦੇ ਪ੍ਰਭਾਵ ਕਾਰਨ ਸੂਬੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਅੰਦਰ ਕੱਟੀਆਂ ਜਾ ਰਹੀਆਂ।
File
ਕਾਲੋਨੀਆਂ ਦੀ ਬਦੌਲਤ ਬੱਚਿਆਂ ਨੂੰ ਖੇਡਣ ਲਈ ਗਰਾਊਂਡਾਂ ਜਾਂ ਸਟੇਡੀਅਮਾਂ ਦੀ ਕਮੀ ਦਾ ਸਾਹਮਣਾ ਵਿਆਪਕ ਪੱਧਰ ਉਤੇ ਕੀਤਾ ਜਾ ਰਿਹਾ ਹੈ। ਇਹ ਵੇਖਿਆ ਗਿਆ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਕਣਕ ਦੀ ਵਢਾਈ ਉਪਰੰਤ ਪੰਜਾਬ ਵਿਚ ਖੇਤ ਅਕਸਰ ਖ਼ਾਲੀ ਹੋ ਜਾਂਦੇ ਹਨ ਅਤੇ ਇਨ੍ਹਾਂ ਖ਼ਾਲੀ ਹੋਏ ਖੇਤਾਂ ਵਿਚ ਬੱਚੇ ਕ੍ਰਿਕਟ, ਵਾਲੀਵਾਲ, ਫ਼ੁੱਟਬਾਲ ਅਤੇ ਹੋਰ ਕਈ ਤਰ੍ਹਾਂ ਦੀਆਂ ਪੇਂਡੂ ਅਤੇ ਸ਼ਹਿਰੀ ਖੇਡਾਂ ਖੇਡਦੇ ਵੇਖੇ ਜਾ ਸਕਦੇ ਹਨ।
Play Ground
ਸੂਬੇ ਦੇ ਅਨੇਕਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਬੱਚਿਆਂ ਦੇ ਖੇਡਣ ਲਈ ਖੇਡ ਸਥਾਨਾਂ, ਗਰਾਉਂਡਾਂ ਜਾਂ ਸਟੇਡੀਅਮਾਂ ਦੀ ਭਾਰੀ ਕਮੀ ਹੈ। ਸ਼ਹਿਰਾਂ ਵਿਚ ਕੱਟੀਆਂ ਜਾ ਰਹੀਆਂ ਨਵੀਆਂ ਪੁੱਡਾ ਅਪਰੂਵਡ ਜਾਂ ਨਾਨ ਅਪਰੂਵਡ ਸੈਂਕੜੇ ਕਾਲੋਨੀਆਂ ਕੱਟਣ ਵੇਲੇ ਪਾਰਕਾਂ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰ ਲਈ ਜਾਂਦੀ ਹੈ। ਕਾਰ ਪਾਰਕਿੰਗ ਦੇ ਸਥਾਨਾਂ ਦੀ ਰੂਪ ਰੇਖਾ ਤਿਆਰ ਕਰ ਲਈ ਜਾਂਦੀ ਹੈ ਪਰ ਨਵੀਆਂ ਕਾਲੋਨੀਆਂ ਵਿਚ ਖੇਡ ਗਰਾਊਂਡਾਂ ਦੀ ਕੋਈ ਵੀ ਵਿਵਸਥਾ ਨਹੀਂ ਕੀਤੀ ਜਾਂਦੀ।
File
ਸੂਬੇ ਦੇ ਹਜ਼ਾਰਾਂ ਸਰਕਾਰੀ ਸਕੂਲਾਂ ਵਿਚ ਖੇਡ ਗਰਾਊਂਡਾਂ ਲਈ ਥਾਂ ਛੱਡੇ ਹੋਏ ਹਨ ਪਰ ਇਨ੍ਹਾਂ ਵਿਚੋਂ ਤਕਰੀਬਨ 35 ਫ਼ੀ ਸਦੀ ਖੇਡ ਗਰਾਊਂਡਾਂ ਅਤੇ ਪਿੰਡਾਂ ਦੇ ਲੋਕਾਂ ਜਾਂ ਨਾਲ ਲਗਦੇ ਖੇਤਾਂ ਦੇ ਮਾਲਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਸਰਕਾਰੀ ਸਕੂਲਾਂ ਦੇ ਮੁਖੀਆਂ, ਪਿੰਡਾਂ ਦੀਆਂ ਗਰਾਮ ਪੰਚਾਇਤਾਂ ਅਤੇ ਪੀ.ਟੀ.ਏ.ਕਮੇਟੀ ਦੇ ਮੈਂਬਰਾਂ ਵਿਚ ਮਜਬੂਤ ਇੱਛਾ ਸ਼ਕਤੀ ਦੀ ਘਾਟ ਕਾਰਨ ਜਾਂ ਲੋਕਲ ਰਾਜਨੀਤੀ ਕਾਰਨ ਸਰਕਾਰੀ ਸਕੂਲਾਂ ਦੇ ਖੇਡ ਮੈਦਾਨ ਖ਼ਾਲੀ ਨਹੀਂ ਕਰਵਾਏ ਜਾ ਰਹੇ ਜਿਸ ਕਾਰਨ ਬੱਚਿਆਂ ਦੇ ਖੇਡਣ ਦੇ ਜਨਮ ਸਿੱਧ ਅਧਿਕਾਰਾਂ ਉਤੇ ਡਾਕਾ ਮਾਰਿਆ ਜਾ ਰਿਹਾ ਹੈ।
File
ਕਿਸਾਨਾਂ ਦੇ ਖੇਤਾਂ ਵਿਚ ਜੂਨ ਮਹੀਨੇ ਝੋਨਾ ਲਗਾਉਣ ਤੋਂ ਫੌਰਨ ਬਾਅਦ ਸੂਬੇ ਅੰਦਰ ਬੱਚਿਆ ਦੇ ਖੇਡਣ ਵਾਲੇ ਹਜ਼ਾਰਾਂ ਆਰਜ਼ੀ ਖੇਡ ਮੈਦਾਨ ਖ਼ਤਮ ਹੋ ਜਾਂਦੇ ਹਨ ਜਾਂ ਅਪਣੇ ਆਪ ਕੁਦਰਤੀ ਮੌਤ ਮਰ ਜਾਂਦੇ ਹਨ। ਇਹ ਵੇਖਿਆ ਗਿਆ ਹੈ ਕਿ ਖੇਡ ਮੈਦਾਨਾਂ ਦੀ ਵਿਆਪਕ ਕਮੀ ਦੇ ਕਾਰਨ ਬੱਚੇ ਗਲੀਆਂ ਬਾਜ਼ਾਰਾਂ ਜਾਂ ਸੰਘਣੀ ਅਬਾਦੀ ਵਾਲੇ ਇਲਾਕਿਆ ਵਿਚ ਕ੍ਰਿਕਟ ਵਗੈਰਾ ਖੇਡਦੇ ਹਨ
File
ਅਤੇ ਜਦੋਂ ਉਨ੍ਹਾਂ ਦੀ ਗੇਂਦ ਕਿਸੇ ਰਿਹਾਇਸ਼ੀ ਘਰ ਦੇ ਗੇਟ, ਬਾਰੀ ਜਾਂ ਕਿਸੇ ਦੇ ਘਰ ਦੇ ਵਿਹੜੇ ਵਿਚ ਗਿਰ ਜਾਂਦੀ ਹੈ ਤਾਂ ਘਰ ਦੇ ਮਾਲਕ ਬੱਚਿਆਂ ਨੂੰ ਗਾਲੀ ਗਲੋਚ ਜਾਂ ਉੱਚਾ ਨੀਵਾਂ ਬੋਲਦੇ ਹਨ ਜਿਸ ਕਾਰਨ ਬੱਚਿਆਂ ਦਾ ਮਨੋਬਲ ਟੁੱਟ ਜਾਂਦਾ ਹੈ ਅਤੇ ਖੇਡ ਮੈਦਾਨਾਂ ਦੀ ਅਣਹੋਂਦ ਸਦਕਾ ਉਨ੍ਹਾਂ ਦਾ ਮਨ ਅਤੇ ਸਰੀਰ ਮਨਭਾਉਦਾ ਵਿਕਾਸ ਕਰਨ ਤੋਂ ਅਸਮਰਥ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਬੱਚਿਆਂ ਦਾ ਵਟਸਐਪ, ਫ਼ੇਸਬੁੱਕ ਅਤੇ ਟਿਕ ਟਾਕ ਵਲ ਰੁਝਾਨ ਵਧ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।