
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸੂਬੇ ਦੀ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਹੈ
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸੂਬੇ ਦੀ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਹੈ ਕਿ ਰਾਜ ਵਿਚ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ , ਮੰਤਰੀਆਂ ਅਤੇ ਨੇਤਾਵਾਂ ਦੇ ਡੋਪ ਟੇਸਟ ਦਾ ਡਰਾਮਾ ਸਿਰਫ ਰਾਜਨਿਤਕ ਸਾਜਿਸ਼ ਹੈ । ਇਸ ਸਾਜਿਸ਼ ਦੇ ਤਹਿਤ ਸੱਤਾਧਾਰੀ ਧਿਰ ਸਿਰਫ ਪੰਜਾਬ ਵਿਚ ਨਸ਼ੇ ਦੇ ਮੁੱਦੇ ਤੋਂ ਆਮ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਵਿੱਚ ਹੈ।
bhagwant maan
ਇਸ ਮੌਕੇ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸੱਚ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੰਭੀਰ ਹਨ , ਤਾਂ ਆਪਣੇ ਨੇਤਾਵਾਂ ਦੇ ਡੋਪ ਟੇਸਟ ਕਰਵਾਉਣ ਦੀ ਜਗਾ ਤਸਕਰਾਂ ਨੂੰ ਜੇਲਾਂ ਵਿਚ ਬੰਦ ਕਰਦੇ । ਅਸਲ ਵਿੱਚ ਪੰਜਾਬ ਦੀ ਸਰਕਾਰ ਨਸ਼ਾ ਕਾਰੋਬਾਰੀਆਂ ਦੇ ਪ੍ਰਤੀ ਪੂਰਵ ਅਕਾਲੀ - ਭਾਜਪਾ ਸਰਕਾਰ ਦੀ ਤਰਾਂ ਪੋਲਾ ਰਵੱਈਆ ਆਪਣਾ ਰਹੀ ਹੈ ।
bhagwant maan
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦੀ ਵਿਕਰੀ ਕੌਣ ਕਰ ਰਿਹਾ ਹੈ ਅਤੇ ਕੌਣ ਕਰਵਾ ਰਿਹਾ ਹੈ , ਇਸ ਬਾਰੇ ਵਿੱਚ ਲੋਕਾਂ ਨੂੰ ਵੀ ਪਤਾ ਹੈ । ਗ਼ੈਰਕਾਨੂੰਨੀ ਕੰਮ-ਕਾਜ ਵਿੱਚ ਪੰਜਾਬ ਪੁਲਿਸ ਦੇ ਕਰਮਚਾਰੀ ਅਤੇ ਅਧਿਕਾਰੀ ਸ਼ਾਮਿਲ ਹਨ ।ਇਸ ਵਿੱਚ ਕੋਈ ਸ਼ਕ ਨਹੀਂ ਹੈ ਕਿ ਗ਼ੈਰਕਾਨੂੰਨੀ ਕੰਮ-ਕਾਜ ਵਿੱਚ ਪੁਲਿਸ , ਸੱਤਾਧਾਰੀ ਨੇਤਾਵਾਂ ਅਤੇ ਤਸਕਰਾਂ ਦਾ ਗੱਠਜੋਡ਼ ਕੰਮ ਕਰ ਰਿਹਾ ਹੈ ।
bhagwant maan
ਮਿਲੀ ਜਾਣਕਾਰੀ ਦੇ ਮੁਤਾਬਿਕ ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਕੁਝ ਦਿਨ ਨਹੀਂ ਬੋਲਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਵਿਰੋਧੀ ਝੂਠਾ ਪ੍ਚਾਰ ਸ਼ੁਰੂ ਕਰ ਦਿੰਦੇ ਹੈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਹੈ , ਜਦੋਂ ਕਿ ਇਸ ਵਿਚ ਕੋਈ ਸਚਾਈ ਨਹੀਂ ਹੈ।ਪਾਰਟੀ ਦੇ ਅੰਦਰ ਕਿਸੇ ਵੀ ਤਰਾਂ ਦੀ ਗੁਟਬਾਜੀ ਦੀ ਕੋਈ ਸੰਭਾਵਨਾ ਨਹੀਂ ਹੈ । ਇਹ ਸਿਰਫ ਵਿਰੋਧੀ ਪਾਰਟੀਆਂ ਦਾ ਗਲਤ ਪ੍ਚਾਰ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕੇ ਸੂਬੇ ਦੀਆਂ ਸਰਕਾਰਾਂ ਉਹਨਾਂ ਤੇ ਗਲਤ ਇਲਜਾਮ ਵੀ ਲਗਾ ਰਹੇ ਹਨ, ਪਰ ਇਸ ਤਰਾਂ ਦੀ ਕੋਈ ਗੱਲ ਨਹੀਂ ਹੈ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕੇ ਲਗਾਤਾਰ ਵਿਰੋਧੀਆਂ ਵਲੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ।