
ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ
ਚੀਮਾ ਮੰਡੀ, (ਵਿਸ਼ੇਸ਼ ਪ੍ਰਤੀਨਿਧ), ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਹਰੇਕ ਫ਼ਰੰਟ 'ਤੇ ਅਸਫ਼ਲ ਰਹੀ ਹੈ। ਉਹ ਕਸਬੇ ਦੀ ਗਊਸ਼ਾਲਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਇਸ ਮੌਕੇ ਗਊਸ਼ਾਲਾ ਕਮੇਟੀ ਦੇ ਮੈਂਬਰ ਨੇ ਉਨ੍ਹਾਂ ਨੂੰ ਗਊਸ਼ਾਲਾ ਦਾ ਦੌਰਾ ਕਰਵਾਇਆ।
Bhagwant Mannਇਸ ਮੌਕੇ ਉਨ੍ਹਾਂ ਗਊਸ਼ਾਲਾ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਭਰੋਸਾ ਦਿਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਕ ਪਾਰਲੀਮੈਂਟ ਮੈਂਬਰ ਨੂੰ ਪ੍ਰਤੀ ਸਾਲ 5 ਕਰੋੜ ਰੁਪਏ ਦੀ ਗਰਾਂਟ ਆਉਂਦੀ ਹੈ। ਬਹੁਤੇ ਮੈਂਬਰ ਇਸ ਦੀ ਸਹੀ ਵਰਤੋਂ ਕਰਦੇ ਹੀ ਨਹੀਂ। ਉਨ੍ਹਾਂ ਕਿਹਾ ਕਿ ਮੇਰੇ ਐਮ.ਪੀ. ਕੋਟੇ ਵਾਲੀ ਗਰਾਂਟ 'ਚੋਂ ਲਗਭਗ ਸਾਰੇ ਹੀ ਹਲਕੇ ਵਿਚ ਕੰਮ ਚੱਲ ਰਹੇ ਹਨ।
ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਨੇ ਜੋ ਸੁਪਨੇ ਦੇਸ਼ ਵਾਸੀਆਂ ਨੂੰ ਦਿਖਾਏ ਸਨ, ਉਨ੍ਹਾਂ 'ਚੋਂ ਇਕ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ ਤੇ ਮੋਦੀ ਲੋਕਾਂ ਨੂੰ ਜੁਮਲੇ ਸੁਣਾ ਸੁਣਾ ਕੇ ਸੰਤੁਸ਼ਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਸੁਪਨਾ, ਮੇਕ ਇਨ ਇੰਡੀਆ, ਸਵਾਮੀ ਨਾਥਨ ਰਿਪੋਰਟ, ਕਾਲਾ ਧਨ ਵਾਪਸ ਲਿਆਉਣ ਆਦਿ ਵਾਅਦੇ ਕਿਥੇ ਗਏ?
Narinder modiਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਜੀ. ਐੱਸ. ਟੀ. ਇਕ ਅਜਿਹੀ ਬੁਝਾਰਤ ਪਾ ਦਿਤੀ ਗਈ ਜਿਸ ਦੀ ਵਪਾਰੀਆਂ ਨੂੰ ਅਜੇ ਤਕ ਸਮਝ ਹੀ ਨਹੀਂ ਆਈ। ਦੇਸ਼ ਆਰਥਿਕ ਪੱਖੋਂ ਗਿਰਾਵਟ ਵਲ ਹੀ ਜਾ ਰਿਹਾ ਹੈ। ਇਸ ਮੌਕੇ ਜਦੋਂ ਕੇਂਦਰੀ ਰਾਜ ਮੰਤਰੀ ਹਰਸਿਮਰਤ ਕੌਰ ਬਾਦਲ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਨੂੰ ਸੁਪਨੇ ਵਿਚ ਵੀ ਭਗਵੰਤ ਮਾਨ ਹੀ ਦਿਸਦਾ ਹੈ। ਉਨ੍ਹਾਂ ਹਰਸਿਮਰਤ ਨੂੰ ਸੰਗਰੂਰ ਤੋਂ ਚੋਣ ਲੜਨ ਲਈ ਵੀ ਵੰਗਾਰਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਇ ਇਹ ਹੈ ਕਿ ਦੇਸ਼ ਨੂੰ ਬਚਾਉਣ ਲਈ ਸੈਕੂਲਰ ਪਾਰਟੀਆਂ ਦਾ ਗਠਜੋੜ ਹੋਣਾ ਜ਼ਰੂਰੀ ਹੈ।
BJPਗਠਜੋੜ ਨਾਲ ਹੀ ਲੋਕਤੰਤਰ ਵਿਰੋਧੀ ਤਾਕਤਾਂ ਨੂੰ ਸਬਕ ਸਿਖਾਇਆ ਜਾ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਬਾਰੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਲੋਕਾਂ ਨਾਲ ਵਾਅਦੇ ਕਰ ਕੇ ਭੁੱਲ ਗਏ ਹਨ ਤੇ ਨੌਜਵਾਨ ਉਨ੍ਹਾਂ ਦੇ ਫ਼ੋਨ ਉਡੀਕ ਰਹੇ ਹਨ ਤੇ ਘਰ ਘਰ ਨੌਕਰੀ ਦਾ ਵਾਅਦਾ ਵੀ ਮਜ਼ਾਕ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੇਰੁਜਗਾਰਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ ਉਲਟਾ ਉਹ ਨੌਕਰੀਆਂ ਕਰ ਰਹੇ ਨੌਜਵਾਨਾਂ ਨੂੰ ਵੀ ਬੇਰੁਜ਼ਗਾਰ ਕਰ ਰਹੀ ਹੈ ਤੇ ਖ਼ਜ਼ਾਨਾ ਭਰਨ ਦੇ ਨਾਂ 'ਤੇ ਲੋਕਾਂ ਨੂੰ ਪੀਸਿਆ ਜਾ ਰਿਹਾ ਹੈ।