
ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਿਟੀ (ਪੁੱਡਾ) ਵੱਲੋਂ ਵਿਭਾਗ ਦੇ ਕੰਮ ਕਾਜ ਵਿਚ ਕੁਸ਼ਲਤਾ ਲਿਆਉਣ ਲਈ ਤਕਨੀਕੀ ਅਤੇ ਗੈਰ-ਤਕਨੀਕੀ ਕਾਡਰਾਂ ਦੀਆਂ ...
ਐਸ.ਏ.ਐਸ. ਨਗਰ: ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਿਟੀ (ਪੁੱਡਾ) ਵੱਲੋਂ ਵਿਭਾਗ ਦੇ ਕੰਮ ਕਾਜ ਵਿਚ ਕੁਸ਼ਲਤਾ ਲਿਆਉਣ ਲਈ ਤਕਨੀਕੀ ਅਤੇ ਗੈਰ-ਤਕਨੀਕੀ ਕਾਡਰਾਂ ਦੀਆਂ 194 ਆਸਾਮੀਆਂ ਭਰਨ ਦੀ ਪ੍ਰਕ੍ਰਿਆ ਆਰੰਭੀ ਕਰ ਦਿਤੀ ਗਈ ਗਈ ਹੈ। ਸਬੰਧਤ ਅਸਾਮੀਆਂ ਦੀ ਭਰਤੀ ਲਈ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਤੋਂ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਦਾ ਕਾਰਜ ਆਨਲਾਈਨ ਸ਼ੁਰੂ ਕਰ ਦਿਤਾ ਅਤੇ ਰਸਜਾਨਾ ਲੋਕ ਆਨਲਾਈਲ ਅਪਲਾਈ ਕਰ ਰਹੇ ਹਨ।
PUDA BHAVAN
ਬੁਲਾਰੇ ਨੇ ਦਸਿਆ ਕਿ ਇਸ ਵਿਚ 'ਤੇ ਜਾ ਕੇ ਕਲਿਕ ਨਿਊ ਰਜਿਸਟ੍ਰੇਸ਼ਨ 'ਤੇ ਦਬਾਕੇ ਪੂਰਾ ਪਰਫੋਰਮਾ ਖੋਲਿਆ ਜਾਵੇ ਅਤੇ ਉਸ ਵਿਚ ਅੱਗੇ ਅਲਗ ਅਲਗ ਪੋਸਟਾਂ ਦੀ ਤਰਤੀਬ ਦਿਤੀ ਗਈ ਅਤੇ ਸਬੰਧਤ ਬਾਰੇ ਸਾਰਾ ਵਿਸਥਾਰ ਦਿੱਤਾ ਗਿਆ ਹੈ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੰਤਰੀ ਇੰਚਾਰਜ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ-ਕਮ-ਕੋ ਚੇਅਰਮੈਨ, ਪੁੱਡਾ ਨੇ ਦੱਸਿਆ ਕਿ ਇਸ ਭਰਤੀ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ-ਕਮ-ਚੇਅਰਮੈਨ, ਪੁੱਡਾ ਤੋਂ ਲੋੜੀਂਦੀ ਪ੍ਰਵਾਨਗੀ ਲੈਣ ਉਪਰੰਤ ਕੀਤੀ ਗਈ ਹੈ।
ਤਕਨੀਕੀ ਕਾਡਰ ਦੀਆਂ ਅਸਾਮੀਆਂ ਵਿਚ ਉਪ ਮੰਡਲ ਇੰਜੀਨੀਅਰ (ਸਿਵਲ), ਉਪ ਮੰਡਲ ਇੰਜੀਨੀਅਰ (ਜਨ ਸਿਹਤ), ਉਪ ਮੰਡਲ ਇੰਜੀਨੀਅਰ (ਬਿਜਲੀ), ਉਪ ਮੰਡਲ ਇੰਜੀਨੀਅਰ (ਬਾਗਬਾਨੀ), ਜੂਨੀਅਰ ਇੰਜੀਨੀਅਰ (ਸਿਵਲ), ਜੂਨੀਅਰ ਇੰਜੀਨੀਅਰ (ਜਨ ਸਿਹਤ), ਜੂਨੀਅਰ ਇੰਜੀਨੀਅਰ (ਬਿਜਲੀ), ਜੂਨੀਅਰ ਇੰਜੀਨੀਅਰ (ਬਾਗਬਾਨੀ), ਜੂਨੀਅਰ ਇੰਜੀਨੀਅਰ (ਬਿਲਡਿੰਗ), ਡਰਾਫਟਸਮੈਨ (ਇੰਜੀਨੀਅਰਿੰਗ), ਡਰਾਫਟਸਮੈਨ (ਆਰਕੀਟੈਕਟ) ਅਤੇ ਗੈਰ-ਤਕਨੀਕੀ ਕਾਡਰ ਦੀਆਂ ਆਸਾਮੀਆਂ ਵਿਚ ਲਾਅ ਅਫਸਰ, ਸੀਨੀਅਰ ਸਹਾਇਕ (ਲੇਖਾ) ਅਤੇ ਕਲਰਕ-ਕਮ-ਡਾਟਾ ਐਂਟਰੀ ਓਪਰੇਟਰ ਦੀਆਂ ਆਸਾਮੀਆਂ ਸ਼ਾਮਿਲ ਹਨ।
Tript Rajinder Singh Bajwa
ਸ. ਬਾਜਵਾ ਨੇ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ਤੇ ਕੀਤੀ ਜਾਵੇਗੀ। ਪੁੱਡਾ ਵਲੋਂ ਕਰਵਾਈ ਜਾਣ ਵਾਲੀ ਲਿਖਤੀ ਪ੍ਰੀਖਿਆ ਵਿਚ ਉਮੀਦਵਾਰਾਂ ਵੱਲੋਂ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ਤੇ ਮੈਰਿਟ ਤਿਆਰ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਦੀ ਕੋਈ ਇੰਟਰਵਿਊ ਨਹੀਂ ਲਈ ਜਾਵੇਗੀ। ਬਿਨੈਕਾਰਾਂ ਨੂੰ ਕਿਸੇ ਵੀ ਅਸਾਮੀ ਲਈ ਆਨ-ਲਾਈਨ ਅਰਜ਼ੀ ਦੇਣੀ ਹੋਵੇਗੀ।
ਇਸ ਤੋਂ ਬਾਅਦ ਆਰਜ਼ੀ ਸਮਾਂਸੂਚੀ ਅਨੁਸਾਰ ਬਿਨੈਕਾਰ ਆਪਣੇ ਈ-ਅਡਮਿਟ ਕਾਰਡ ਸਤੰਬਰ ਮਹੀਨੇ ਵਿਚ ਡਾਊਨਲੋਡ ਕਰ ਸਕਣਗੇ ਅਤੇ ਉਸ ਤੋਂ ਬਾਅਦ ਉਸੇ ਮਹੀਨੇ ਵਿਚ ਲਿਖਤੀ ਪ੍ਰੀਖਿਆ ਹੋਵੇਗੀ। ਭਰਤੀ ਨਾਲ ਸਬੰਧਤ ਸਾਰੇ ਵੇਰਵੇ ਵੈਬਸਾਈਟ ਤੇ ਉਪਲਬੱਧ ਕੀਤੇ ਜਾਣਗੇ। ਸ. ਬਾਜਵਾ ਨੇ ਦੱਸਿਆ ਕਿ ਇਸ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਪਿਛਲੇ ਕੁਝ ਸਾਲਾਂ ਵਿਚ ਵਿਭਾਗ ਅਧੀਨ ਕੰਮ ਕਰਦੀਆਂ ਵਿਸ਼ੇਸ ਵਿਕਾਸ ਅਥਾਰਿਟੀਆਂ ਦੀਆਂ ਸ਼ਾਖਾਵਾਂ/ਦਫਤਰਾਂ ਵਿਖੇ ਤੈਨਾਤ ਵੱਖ-ਵੱਖ ਕਾਡਰਾਂ ਦੇ ਕਈ ਕਰਮਚਾਰੀ ਸੇਵਾਮੁਕਤ ਹੋ ਚੁੱਕੇ ਹਨ, ਨਵੀਂ ਭਰਤੀ ਕੀਤੇ ਜਾਣ ਦੀ ਲੋੜ ਸੀ।