ਕਿਸਾਨਾਂ ਦੇ ਹੱਸਦੇ ਚਿਹਰੇ ਕਾਂਗਰਸ ਨੂੰ ਮਨਜ਼ੂਰ ਨਹੀਂ: ਬ੍ਰਹਮਪੁਰਾ
Published : Jul 15, 2018, 12:21 pm IST
Updated : Jul 15, 2018, 12:21 pm IST
SHARE ARTICLE
Narendra Modi , Parkash Singh Badal with Others
Narendra Modi , Parkash Singh Badal with Others

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਰਾਜਨੀਤੀ ਦਾ ਉਹ ਨਾਮ ਹੈ ਜਿਸਨੂੰ ਪੰਜਾਬ ਵਿਚ “ਮਾਝੇ ਦੇ ਜਰਨੈਲ“ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਸ਼ੋਮਣੀ ਅਕਾਲੀ ਦਲ...

ਤਰਨ ਤਾਰਨ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਰਾਜਨੀਤੀ ਦਾ ਉਹ ਨਾਮ ਹੈ ਜਿਸਨੂੰ ਪੰਜਾਬ ਵਿਚ “ਮਾਝੇ ਦੇ ਜਰਨੈਲ“ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਸ਼ੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਨੇੜਲੇ ਸਾਥੀ ਵੀ ਮੰਨੇ ਜਾਂਦੇ ਹਨ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਪਣੇ ਸਿਆਸੀ ਜੀਵਨ ਕਾਲ ਦੌਰਾਨ ਚਾਰ (4) ਵਾਰ ਵਿਧਾਇਕ ਤੇ ਦੋ (2) ਵਾਰ ਮੰਤਰੀ ਰਹੇ ਅਤੇ ਮੌਜੂਦਾ ਸਮੇਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਵੀ ਹਨ ਪਰ ਜੇਕਰ ਦੇਖਿਆ ਜਾਵੇ ਤਾਂ ਸ਼ਾਇਦ ਹੀ ਕੋਈ ਅਜਿਹਾ ਸਮਾਂ ਹੋਵੇਗਾ ਜਦੋਂ ਬ੍ਰਹਮਪੁਰਾ ਨੇ ਆਪਣੇ ਹਲਕੇ ਤੋਂ ਦੂਰੀ ਬਣਾਈ ਹੋਵੇ।

Sukhbir Singh BadalSukhbir Singh Badal

ਇਸ ਸਮੇਂ ਦੌਰਾਨ ਹੁਣ ਵੀ ਬ੍ਰਹਮਪੁਰਾ ਵੱਲੋਂ ਆਪਣੇ ਹਲਕੇ ਦੇ ਪਿੰਡਾਂ ਵਿੱਚ ਹਰ ਦਿਨ ਵਾਂਗ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਹਨ ਜੋ ਹਲਕੇ ਦੇ ਲੋਕਾਂ ਵੱਲੋਂ ਵੀ ਭਰਵਾਂ ਸਹਿਯੋਗ ਅਤੇ ਸਤਿਕਾਰ ਮਿਲਦਾ ਆ ਰਿਹਾ ਹੈ।ਇਥੇ ਦੱਸਣਯੋਗ ਹੈ ਕਿ ਸਾਂਸਦ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਲੋਕ ਸਭਾ ਵਿੱਚ ਵੀ ਕ?ੀ ਵਾਰ ਪੰਜਾਬ ਦੇ ਕਿਸਾਨਾਂ ਪ੍ਰਤੀ ਮੁੱਦਾ ਉਠਾਇਆ ਗਿਆ  ਜੋਂ ਬੀਤੇ ਦਿਨੀਂ ਮਲੋਟ “ਕਿਸਾਨ ਕਲਿਆਣ ਰੈਲੀ'' ਜਿਸਨੂੰ “ਧੰਨਵਾਦ ਰੈਲੀ“ ਵਜੋਂ ਵੀ ਪ੍ਰਚਾਰਿਆ ਗਿਆ।

Parkash Singh BadalParkash Singh Badal

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਪ੍ਰਤੀ “ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ“ ਨੂੰ ਲਾਗੂ ਕਰਨ ਅਤੇ ਝੋਨਾ ਆਦਿ ਫ਼ਸਲਾਂ ਤੇ “ਐਮ.ਐਸ.ਪੀ ਦੇ ਕੀਤੇ ਵਾਧੇ ਦੇ ਐਲਾਨ ਤੋਂ ਬਾਅਦ ਸਮੂਹ ਕਿਸਾਨ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।ਬ੍ਰਹਮਪੁਰਾ ਨੇ ਆਖਿਆ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਮਲੋਟ ਵਿਖੇ ਰੱਖੀ ਗਈ “ਕਿਸਾਨ ਕਲਿਆਣ ਰੈਲੀ“ ਵਿੱਚ ਕਿਸਾਨਾਂ ਵੱਲੋਂ ਰਿਕਾਰਡ ਤੋੜ ਇਕੱਠ ਨੂੰ ਦੇਖਦਿਆਂ ਵਿਰੋਧੀਆਂ ਦੇ 'ਛੱਕੇ ਛੁਡਉਗੇ ਜੋ ਇਸ ਗੱਲ ਦਾ ਸਪੱਸ਼ਟ ਪ੍ਰਤੱਖ ਹੈ ਕਿ ਕਿਸਾਨ ਭਾਈਚਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Narendra Modi Prime Minister of IndiaNarendra Modi Prime Minister of India

ਦੇ ਇਸ ਦਲੇਰ ਅਤੇ ਨਿਰਣਾਇਕ ਫੈਸਲੇ ਦਾ ਦਿਲ ਦੀਆ ਗਹਿਰਾਈਆਂ ਤੋਂ ਧੰਨਵਾਦ ਅਤੇ ਸੁਆਗਤ ਕੀਤਾ। ਇਸ ਰੈਲੀ ਵਿੱਚ ਸਮੂਹ ਪੰਜਾਬ ਤੋਂ ਇਲਾਵਾ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ।ਇਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸੂਬੇ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਆਖਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਗੰਭੀਰ ਹੈ

ਜਿਸਦਾ ਟੀਚਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਹੈ। ਉਨ੍ਹਾਂ ਅੱਗੇ ਇਹ ਵੀ ਆਖਿਆ ਕਿ “ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਪੰਜਾਬ ਦੇ ਲੋਕਾਂ ਤੋਂ ਅਜਿਹਾ ਪਿਆਰ ਮਿਲਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਟੁੱਟ ਗਠਜੋੜ ਕਾਰਨ ਪੰਜਾਬ ਦੀ ਮਿੱਟੀ ਨਾਲ ਜੁੜਨ ਦਾ ਮੌਕਾ ਮਿਲਿਆ ਕਿਉਂਕਿ ਇਸ ਸੂਬੇ ਦਾ ਸਰਹੱਦੀ ਖੇਤਰਾਂ ਦੀ ਸੁਰੱਖਿਆ 'ਚ ਵੀ ਅਹਿਮ ਯੋਗਦਾਨ ਹੈ, ਖ਼ਾਸਕਰ ਸਭਿਆਚਾਰਕ ਤੇ ਖੇਤੀਬਾੜੀ ਖੇਤਰ 'ਚ ਪੰਜਾਬ ਦਾ ਡੰਕਾ ਪੂਰੀ ਦੁਨੀਆ ਵਿੱਚ ਪ੍ਰਫੁੱਲਿਤ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement