
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਣ ਦਾ ਸਮਾਚਾਰ ਹੈ।
ਫ਼ਾਜ਼ਿਲਕਾ, 14 ਜੁਲਾਈ (ਅਨੇਜਾ): ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਤਾਖੇੜਾ ਦਾ ਰਹਿਣ ਵਾਲਾ ਸੀ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫ਼ਾਜ਼ਿਲਕਾ ਡਾ. ਸੀ. ਐਮ. ਕਟਾਰੀਆ ਨੇ ਦਸਿਆ ਕਿ 11 ਜੁਲਾਈ ਨੂੰ ਪਿੰਡ ਰਤਾ ਖੇੜਾ ਦਾ 50 ਵਰ੍ਹਿਆਂ ਦਾ ਵਿਅਕਤੀ ਬਠਿੰਡਾ ਦੇ ਇਕ ਹਸਪਤਾਲ 'ਚ ਸ਼ੂਗਰ, ਅਧਰੰਗ, ਹਾਈ ਬੀ.ਪੀ. ਦੀ ਸ਼ਿਕਾਇਤ ਲੈ ਕੇ ਦਾਖ਼ਲ ਹੋਇਆ ਸੀ, ਜਿੱਥੇ ਉਸ ਨੂੰ ਕੋਰੋਨਾ ਟੈਸਟ ਲਈ ਫ਼ਰੀਦਕੋਟ ਭੇਜ ਕੇ ਟੈਸਟ ਕਰਵਾਇਆ ਗਿਆ, ਪਰ ਰਾਤ ਨੂੰ ਉਸ ਨੇ ਦਮ ਤੋੜ ਦਿਤਾ ਅਤੇ ਮੌਤ ਤੋਂ ਬਾਅਦ ਉਸ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਨੇ ਦਸਿਆ ਕਿ ਸਿਹਤ ਵਿਭਾਗ ਦੀ ਟੀਮ ਫ਼ਰੀਦਕੋਟ ਤੋਂ ਮ੍ਰਿਤਕ ਦੀ ਲਾਸ਼ ਲੈਣ ਲਈ ਗਈ ਹੈ ਅਤੇ ਸਰਕਾਰੀ ਹਦਾਇਤ ਅਨੁਸਾਰ ਉਸ ਦਾ ਅੰਤਮ ਸਸਕਾਰ ਪਿੰਡ 'ਚ ਕੀਤਾ ਜਾਵੇਗਾ।