
ਸਾਬਡਾ ਡੀਜੀਪੀ ਸ਼ਸ਼ੀਕਾਂਤ ਨੇ ਡੇਰਾ ਸਮਰਥਕ ਔਰਤ ਦੇ ਦੋਸ਼ਾਂ ਨੂੰ ਨਾਕਾਰਿਆ
ਚੰਡੀਗੜ੍ਹ: ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਣੇ ਵਰਗੀ ਹੀ ਪੁਸ਼ਾਕ ਪਾ ਕੇ ਅੰਮ੍ਰਿਤ ਦੀ ਥਾਂ ਤੇ ਰੁਹਾਨੀ ਜਾਮ ਲੋਕਾਂ ਨੂੰ ਪਿਲਾਇਆ ਗਿਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਵਿਵਾਦਾਂ ਵਿਚ ਰਿਹਾ ਸੀ ਤੇ ਹੁਣ ਇਕ ਵਾਰ ਫਿਰ ਤੋਂ ਇਹ ਮਾਮਲਾ ਸੁਰਖ਼ੀਆਂ ਵਿਚ ਆ ਗਿਆ ਹੈ ਕਿਉਂ ਕਿ ਇਸ ਵਾਰ ਇਕ ਨਿਜੀ ਚੈਨਲ ਦੀ ਡਿਬੇਟ ਦੌਰਾਨ ਡੇਰਾ ਸਮਰਥਕ ਵੀਰਪਾਲ ਕੌਰ ਇੰਸਾ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ।
Ex DGP Shashikant
ਇਸ ਵਿਚ ਉਹਨਾਂ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਦੀ ਪਾਈ ਹੋਈ ਪੁਸ਼ਾਕ ਸੁਖਬੀਰ ਬਾਦਲ ਦੇ ਵੱਲੋਂ ਹੀ ਭੇਂਟ ਕੀਤੀ ਗਈ ਸੀ। ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਬਿਆਨ ਸਾਬਕਾ ਡੀਜੀਪੀ ਸ਼ਸ਼ੀਕਾਂਤ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਸਾਬਕਾ ਡੀਜੀਪੀ ਸ਼ਸ਼ੀਕਾਂਤ ਵੱਲੋਂ ਮੀਡੀਆ ਸਾਹਮਣੇ ਆ ਕੇ ਅਪਣਾ ਸਪੱਸ਼ਟੀਕਰਨ ਦਿੱਤਾ ਗਿਆ ਹੈ ਤੇ ਉਹਨਾਂ ਕਿਹਾ ਕਿ ਇਸ ਪੁਸ਼ਾਕ ਬਾਰੇ ਉਹਨਾਂ ਕਦੇ ਵੀ ਕੋਈ ਗੱਲ ਨਹੀਂ ਆਖੀ।
Ram Rahim
ਉਹਨਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ ਬਿਆਨ ਕਿਹੜੀ ਔਰਤ ਨੇ ਦਿੱਤਾ ਹੈ ਉਹ ਉਸ ਔਰਤ ਬਾਰੇ ਵੀ ਕੁੱਝ ਨਹੀਂ ਜਾਣਦੇ। ਉਸ ਔਰਤ ਦਾ ਇਹ ਵੀ ਕਹਿਣਾ ਹੈ ਕਿ ਉਸ ਕੋਲ ਇਸ ਗੱਲ ਦੇ ਸਬੂਤ ਵੀ ਹਨ ਤੇ ਜੇ ਉਸ ਕੋਲ ਸਬੂਤ ਹਨ ਤਾਂ ਉਹ ਅੱਗੇ ਆ ਕੇ ਸਬੂਤ ਪੇਸ਼ ਕਰੇ। ਰੌਲਾ ਕਪੜਿਆਂ ਦਾ ਨਹੀਂ ਸੀ ਸਗੋਂ ਰੌਲਾ ਸੀ ਕਿ ਰਾਮ ਰਹੀਮ ਨੇ ਦਸਮ ਪਾਤਸ਼ਾਹ ਜੀ ਦੀ ਰੀਸ ਕਰਨ ਦੀ ਕੋਸ਼ਿਸ਼ ਕੀਤੀ ਸੀ।
Ram Rahim
ਉਸ ਨੇ ਕਪੜੇ ਪਹਿਨ ਕੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ ਉਸੇ ਤਰ੍ਹਾਂ ਇਸ ਨੇ ਰੀਸ ਕੀਤੀ ਕਿ ਕੋਈ ਸ਼ਰਬਤ ਬਣਾ ਕੇ ਲੋਕਾਂ ਨੂੰ ਪਿਲਾਇਆ। ਕੀ ਲੋਕਾਂ ਕੋਲ ਪੈਸੇ ਨਹੀਂ ਹਨ ਕਿ ਉਹ ਅਪਣੇ ਘਰ ਵਿਚ ਸ਼ਰਬਤ ਨਹੀਂ ਪੀ ਸਕਦੇ। ਹੁਣ ਵੋਟਿੰਗ ਹੋਣੀ ਹੈ ਇਸ ਲਈ ਇਹ ਮੁੱਦਾ ਜਾਣ-ਬੁੱਝ ਕੇ ਚੁੱਕਿਆ ਜਾ ਰਿਹਾ ਹੈ। ਉਸ ਨੇ ਜਿਹੜੀਆਂ ਔਰਤਾਂ ਅਤੇ ਬੱਚੀਆਂ ਨਾਲ ਬਤਮੀਜ਼ੀ ਕੀਤੀ ਸੀ ਕੀ ਉਹਨਾਂ ਦੇ ਪਰਿਵਾਰ ਉਸ ਨੂੰ ਮੁਆਫ਼ ਕਰਨਗੇ?
Ex DGP Shashikant
ਜਿਸ ਦਿਨ ਇਹ ਸ਼ੋਅ ਕੀਤਾ ਗਿਆ ਸੀ ਉਸ ਦਿਨ ਕਈ ਪਰਚੇ ਬਣਵਾ ਕੇ ਵੰਡੇ ਗਏ ਸਨ। ਮੁਕਦੀ ਗੱਲ ਇਹ ਹੈ ਕਿ ਉਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਨਹੀਂ ਕਰਨੀ ਚਾਹੀਦੀ ਸੀ। ਖੈਰ ਸਾਬਕਾ ਡੀਜੀਪੀ ਸ਼ਸ਼ੀਕਾਂਤ ਵੱਲੋਂ ਡੇਰਾ ਸਮਰਥਕ ਨੂੰ ਸਬੂਤ ਪੇਸ਼ ਕਰਨ ਲਈ ਆਖਿਆ ਗਿਆ ਹੈ। ਹੁਣ ਇਸ ਮਾਮਲੇ ਵਿਚ ਅਗਲਾ ਮੋੜ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।