''ਬਾਦਲਾਂ ਨੂੰ ਪਤਾ ਸੀ ਕਿ ਬੇਅਦਬੀ ਰਾਮ ਰਹੀਮ ਨੇ ਕਰਵਾਈ ਐ''
Published : Jul 7, 2020, 3:42 pm IST
Updated : Jul 7, 2020, 3:42 pm IST
SHARE ARTICLE
Revelation Beadbi Defamation Case Gurmeet Ram Rahim Singh
Revelation Beadbi Defamation Case Gurmeet Ram Rahim Singh

ਬੇਅਦਬੀ ਮਾਮਲੇ 'ਚ Chargesheet ਦਾਇਰ ਹੋਣ 'ਤੇ HS Phoolka ਵੱਲੋਂ ਵੱਡੇ ਖ਼ੁਲਾਸੇ

ਚੰਡੀਗੜ੍ਹ: ਇੱਕ ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੇ ਜਾਣ ਤੋਂ ਬਾਅਦ ਬੀੜ ਦੇ ਫਟੇ ਹੋਏ ਪੱਤਰੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਇਲਾਵਾ ਨਾਲ ਲਗਦੇ ਪਿੰਡਾਂ ਵਿੱਚੋਂ ਖਿੱਲਰੇ ਮਿਲੇ ਸਨ। ਇਸ ਮਾਮਲੇ ਵਿੱਚ SIT ਵੱਲੋਂ ਫੜੇ ਗਏ ਸਾਰੇ ਡੇਰਾ ਸਮਰਥਕਾਂ ਨੂੰ ਫਰੀਦਕੋਟ ਵਿਖੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ।

HS FolkaHS Folka

SIT ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਮਗਰੋਂ ਅਦਾਲਤ ਨੇ ਦੋ ਡੇਰਾ ਸਮਰਥਕਾਂ ਨੂੰ ਛੱਡਣ ਦੇ ਹੁਕਮ ਦਿੱਤੇ, ਜਦਕਿ ਬਾਕੀ 5 ਡੇਰਾਂ ਸਮਰਥਕਾਂ ਨੂੰ 6 ਜੁਲਾਈ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਹੁਣ ਇਸ ਮਾਮਲੇ ਤੇ ਐਚਐਸ ਫੁਲਕਾ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਉਹਨਾਂ ਦਸਿਆ ਕਿ ਬੇਅਦਬੀ ਮਾਮਲੇ ਤੇ ਇਕ ਚਾਰਜ ਸ਼ੀਟ ਫਾਈਲ ਹੋਈ ਸੀ। ਇਸ ਚਾਰਜਸ਼ੀਟ ਵਿਚ ਕਈ ਖੁਲਾਸੇ ਹੋਏ ਹਨ ਪਰ ਕਈ ਅਜੇ ਤਕ ਨਹੀਂ ਹੋਏ ਉਹਨਾਂ ਬਾਰੇ ਉਹ ਦੱਸਣਗੇ।

Ram Rahim Ram Rahim

ਚਾਰਜਸ਼ੀਟ ਵਿਚ ਇਕ ਗੱਲ ਸਾਹਮਣੇ ਆਈ ਹੈ ਕਿ ਰਾਮ ਰਹੀਮ ਨੇ ਸਾਰੀ ਬੇਅਦਬੀ ਦਾ ਵਿਚਾਰ ਉਸ ਸਮੇਂ ਬਣਾਇਆ ਜਦੋਂ ਇਕ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਉਸੇ ਕੋਟਕਪੁਰਾ ਦੇ ਖੇਤਰ ਵਿਚ ਜਾ ਕੇ ਸਮਾਗਮ ਕੀਤੇ ਤੇ ਉਸ ਦੇ ਸਮਾਗਮਾਂ ਤੋਂ ਬਾਅਦ ਡੇਰੇ ਦੇ ਪ੍ਰੇਮੀਆਂ ਨੇ ਅਪਣੇ ਲੌਕਟ ਲਾਹ ਕੇ ਅਤੇ ਤੋੜ ਕੇ ਸੁੱਟ ਦਿੱਤੇ। ਜਦੋਂ ਸਾਰੇ ਪਿੰਡਾਂ ਵਿਚ ਇਹੀ ਕੁੱਝ ਹੋਇਆ ਤਾਂ ਰਾਮ ਰਹੀਮ ਹਿੱਲ ਗਿਆ। ਪਹਿਲਾਂ ਉਸ ਨੇ ਵਿਚਾਰ ਬਣਾਇਆ ਕਿ ਮਾਝੀ ਨੂੰ ਮਾਰ ਦਿੱਤਾ ਜਾਵੇ।

Sukhbir Singh BadalSukhbir Singh Badal

ਇਹ ਸਭ ਰਣਜੀਤ ਕਮਿਸ਼ਨ ਦੀ ਰਿਪੋਰਟ ਵਿਚ ਵੀ ਆਇਆ ਸੀ। ਇਹ ਗੱਲ ਉਹਨਾਂ ਨੇ ਵਿਧਾਨ ਸਭਾ ਵਿਚ ਵੀ ਕਹੀ ਸੀ ਕਿ ਰਾਮ ਰਹੀਮ ਨੇ ਮਾਝੀ ਨੂੰ ਮਾਰਨ ਦਾ ਵਿਚਾਰ ਬਣਾਇਆ ਸੀ ਕਿਉਂ ਕਿ ਉਸ ਦੇ ਸਮਾਗਮਾਂ ਤੋਂ ਮਗਰੋਂ ਰਾਮ-ਰਹੀਮ ਦੇ ਚੇਲਿਆਂ ਨੇ ਅਪਣੇ ਲੌਕਟ ਉਤਾਰ ਕੇ ਸੁੱਟ ਦਿੱਤੇ ਸਨ। ਫਿਰ ਉਹਨਾਂ ਨੇ ਬੇਅਦਬੀ ਕਰਨ ਦਾ ਪਲਾਨ ਬਣਾਇਆ।

Sukhbir Badal And Parkash Badal Sukhbir Badal And Parkash Badal

ਜਦ ਉਹ ਮਾਝੀ ਨੂੰ ਮਾਰ ਨਾ ਸਕੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਮਾਝੀ ਦੇ ਨਾਲ ਹੋਰਨਾਂ ਪ੍ਰਚਾਰਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਬੇਅਦਬੀ ਦੇ ਇਲਜ਼ਾਮ ਉਹਨਾਂ ਤੇ ਲਗਾ ਦਿੱਤੇ। ਉਸ ਸਮੇਂ ਬਾਦਲ ਸਰਕਾਰ ਰਾਮ-ਰਹੀਮ ਦੇ ਕਬਜ਼ੇ ਵਿਚ ਸੀ ਅਤੇ ਪੁਲਿਸ ਵੀ ਰਾਮ ਰਹੀਮ ਦੇ ਕਹਿਣ ਅਨੁਸਾਰ ਚਲਦੀ ਸੀ। ਉਸ ਸਮੇਂ ਜੇ ਇਹ ਸਾਰੇ ਅਪਣੀ ਚਾਲ ਵਿਚ ਕਾਮਯਾਬ ਹੋ ਜਾਂਦੇ ਤਾਂ ਸਿੱਖ ਕੌਮ ਤੇ ਬਹੁਤ ਵੱਡਾ ਧੱਬਾ ਲੱਗ ਜਾਣਾ ਸੀ ਕਿ ਸਿੱਖ ਕੌਮ ਦੇ ਪ੍ਰਚਾਰਕ ਹੀ ਅਪਣੇ ਗੁਰੂ ਦੀ ਬੇਅਦਬੀ ਕਰਦੇ ਹਨ।

Harjinder Singh MajhiHarjinder Singh Majhi

ਇਹਨਾਂ ਨੇ 20 ਅਕਤੂਬਰ ਨੂੰ ਰੁਪਿੰਦਰ ਸਿੰਘ ਤੇ ਉਸ ਦੇ ਭਰਾ ਜਸਪਿੰਦਰ ਨੂੰ ਗ੍ਰਿਫਤਾਰ ਕੀਤਾ। ਉਸ ਤੋਂ ਬਾਅਦ ਉਹਨਾਂ ਦਾ ਬਹੁਤ ਬੁਰਾ ਹਾਲ ਕੀਤਾ ਗਿਆ, 23 ਅਕਤੂਬਰ ਨੂੰ ਐਚਐਸ ਫੁਲਕਾ ਆਪ ਉੱਥੇ ਗਏ ਪਰ ਜਦੋਂ ਰਸਤੇ ਵਿਚ ਸਨ ਤਾਂ ਉਸ ਸਮੇਂ ਥਾਂ-ਥਾਂ ਧਰਨੇ ਲੱਗੇ ਸਨ। ਜਦੋਂ ਉਹ ਧਰਨੇ ਤੇ ਰੁਕੇ ਤਾਂ ਕਿਸੇ ਪਾਰਟੀ ਦਾ ਵਿਅਕਤੀ ਉਹਨਾਂ ਕੋਲ ਆਇਆ ਅਤੇ ਕਿਹਾ ਕਿ ਮਾਝੀ ਨੇ ਕੀ ਕਰਵਾ ਦਿੱਤਾ।

ਉਹਨਾਂ ਨੇ ਉੱਥੇ ਜਾ ਕੇ ਇਹਨਾਂ ਲੜਕਿਆਂ ਬਾਰੇ ਪੁੱਛਿਆ ਤਾਂ ਉਹਨਾਂ ਦਸਿਆ ਕਿ ਉਹ ਕਿਰਦਾਰ ਪੱਖੋਂ ਬਹੁਤ ਹੀ ਨੇਕ ਹਨ ਤੇ ਉਹ ਧਰਨੇ ਤੇ ਬੈਠੇ ਸਨ ਤੇ ਧਰਨਾ ਸਾਂਭ ਰਹੇ ਸਨ ਫਿਰ ਉਹਨਾਂ ਨੇ ਉੱਥੇ ਐਲਾਨ ਕੀਤਾ ਕਿ ਉਹਨਾਂ ਦਾ ਕੇਸ ਉਹ ਆਪ ਲੜਨਗੇ। ਫਿਰ ਉਹਨਾਂ ਨੇ ਬੜੀ ਮੁਸ਼ੱਕਤ ਨਾਲ ਉਹਨਾਂ ਨੂ ਰਿਹਾਅ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਇਆ।

ਜੇ ਹੋਰ ਥੋੜਾ ਸਮਾਂ ਉਹ ਜੇਲ੍ਹ ਵਿਚ ਰਹਿੰਦੇ ਤਾਂ ਪੁਲਿਸ ਨੇ ਉਹਨਾਂ ਨੂੰ ਕੁੱਟ-ਕੁੱਟ ਕੇ ਉਹਨਾਂ ਤੋਂ ਗਲਤ ਬਿਆਨ ਲੈ ਲੈਣੇ ਸਨ ਤੇ ਬੇਅਦਬੀ ਦਾ ਕਾਰਾ ਸਿੱਖ ਪ੍ਰਚਾਰਕਾਂ ਤੇ ਪਾ ਦੇਣਾ ਸੀ। ਬਾਦਲਾਂ ਨੇ ਪੰਜਾਬ ਨਾਲ ਬਹੁਤ ਕੁੱਝ ਕੀਤਾ ਹੈ ਪਰ ਉਹਨਾਂ ਨੇ ਬੇਅਦਬੀ ਵਾਲਾ ਕਾਰਾ ਕਰ ਕੇ ਪੰਜਾਬ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਹੈ। ਉਹਨਾਂ ਨੂੰ ਪਤਾ ਸੀ ਕਿ ਇਸ ਪਿੱਛੇ ਰਾਮ ਰਹੀਮ ਦਾ ਹੱਥ ਹੈ ਫਿਰ ਉਹ ਚੁੱਪ-ਚਾਪ ਕਰਵਾਉਂਦੇ ਰਹੇ ਤੇ ਇਸ ਵਾਸਤੇ ਸਿੱਖ ਕੌਮ ਉਹਨਾਂ ਨੂੰ ਕਦੇ ਮੁਆਫ਼ ਨਹੀਂ ਕਰ ਸਕਦੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement