ਮੈਂ ਵਫ਼ਾਦਾਰ ਵਰਕਰਾਂ ਦਾ ਤੇ ਸੁਖਬੀਰ ਬਾਦਲ ਵਪਾਰੀਆਂ ਦਾ ਪ੍ਰਧਾਨ : ਢੀਂਡਸਾ
Published : Jul 15, 2020, 7:37 am IST
Updated : Jul 15, 2020, 7:37 am IST
SHARE ARTICLE
Sukhbir Singh Badal and Sukhdev Singh Dhindsa
Sukhbir Singh Badal and Sukhdev Singh Dhindsa

ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਵਿਚ ਮੋਹਾਲੀ ਅਕਾਲੀ ਵਰਕਰਾਂ ਵਲੋਂ ਸੁਖਦੇਵ ਸਿੰਘ ਢੀਂਡਸਾ ਦਾ ਸਨਮਾਨ

ਐਸ.ਏ.ਐਸ.ਨਗਰ (ਸੁਖਦੀਪ ਸਿੰਘ ਸੋਈ): ਸ਼੍ਰੋਮਣੀ ਅਕਾਲੀ ਦਲ (ਜਿਸ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਹਨ) ਲਈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਤਨ-ਮਨ ਨਾਲ ਸੇਵਾ ਕਰਨ ਦਾ ਅਹਿਦ ਮੁਹਾਲੀ ਹਲਕੇ ਦੇ ਸੀਨੀਅਰ ਅਕਾਲੀ ਵਰਕਰਾਂ ਨੇ ਲਿਆ , ਜਿਨ੍ਹਾਂ ਦੀ ਅਗਵਾਈ ਕੈ. ਤਜਿੰਦਰਪਾਲ ਸਿੰਘ ਸਿੱਧੂ (ਸਾਬਕਾ ਡੀ. ਸੀ. ਮੁਹਾਲੀ) ਨੇ ਕੀਤੀ ।

Sukhdev Singh DhindsaSukhdev Singh Dhindsa

ਮੀਟਿੰਗ ਵਿਚ ਹਾਜ਼ਿਰ ਪਤਵੰਤਿਆਂ ਨੇ ਆਪਣੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਅਸੀਂ ਸਦਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਉੱਤੇ ਪਹਿਰਾ ਦਿੱਤਾ ਹੈ , ਕਿਓਂਕਿ ਇਹੋ ਇੱਕ ਪਾਰਟੀ ਹੈ ਜਿਸ ਦੇ ਇਤਿਹਾਸ ਉੱਪਰ ਨਜ਼ਰ ਮਾਰੀਏ ਤਾਂ ਪੰਥ ਅਤੇ ਇਨਸਾਨੀਅਤ ਵਾਸਤੇ ਸ਼ਹੀਦੀਆਂ ਪਾਉਣ ਵਾਲੇ ਅਨੇਕਾਂ ਸ਼ਹੀਦਾਂ , ਸਿੰਘਾਂ ਦੇ ਨਾਮ ਨਜ਼ਰੀਂ ਆਉਂਦੇ ਹਨ ।

Shiromani Akali DalShiromani Akali Dal

ਪਰ ਪਿਛਲੇ ਕੁਝ ਸਾਲਾਂ ਤੋਂ ਇਹ ਲੋਕ ਪਾਰਟੀ ਇੱਕ ਪ੍ਰਾਈਵੇਟ ਕੰਪਨੀ ਬਣਕੇ ਰਹਿ ਗਈ ਸੀ, ਜਿਸਦਾ ਮੁੱਖ ਉਦੇਸ਼ ਨੀਜੀ ਲਾਹੇ ਲੈਣ ਤੋਂ ਬਿਨਾਂ ਕੁਝ ਨਹੀਂ ਸੀ ਰਹਿ ਗਿਆ । ਪਰ ਪਿਛਲੇ ਦਿਨਾਂ ਵਿੱਚ ਪਾਰਟੀ ਦੇ ਸਿਧਾਂਤਾਂ ਨੂੰ ਲੈ ਕੇ ਪਾਰਟੀ ਅੰਦਰ ਉਥਲ ਪੁਥਲ ਹੋਈ। ਉਸ ਤੋਂ ਬਾਅਦ ਜੋ ਵੀ ਸੁਖਦੇਵ ਸਿੰਘ ਢੀਂਡਸਾ ਦੀ ਭੂਮਿਕਾ ਉੱਭਰ ਕੇ ਸਾਹਮਣੇ ਆਈ ਹੈ , ਉਹ ਸਭ ਇਸ ਦਾ ਸਵਾਗਤ ਅਤੇ ਸਤਿਕਾਰ ਕਰਦੇ ਹਨ ਅਤੇ ਪੂਰੀ ਦ੍ਰਿੜਤਾ ਨਾਲ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਮੂਲ ਸਿਧਾਂਤਾਂ ਦੀਆਂ ਲੀਹਾਂ ਉੱਤੇ ਲੈ ਕਰਕੇ ਆਉਣ ਲਈ ਵਚਨਬੱਧ ਹਨ ।

Sukhbir BadalSukhbir Badal

ਇਸ ਮੌਕੇ ਕੈ. ਸਿੱਧੂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਵਿਸ਼ਵਾਸ ਦਵਾਇਆ ਕੇ ਹਲਕਾ ਮੁਹਾਲੀ ਓਹਨਾ ਲਈ ਇੱਕ ਪਰਿਵਾਰ ਦੀ ਤਰ੍ਹਾਂ ਹੈ ਪਰ ਕੋਵਿਡ-9 ਮਹਾਂਮਾਰੀ ਕਰ ਕੇ ਕਿਸੇ ਵੱਡੇ ਇਕੱਠ ਨੂੰ ਵਰਜਦਿਆ , ਜ਼ਰੂਰੀ ਸਾਵਧਾਨੀਆਂ ਰੱਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਨੁੱਕੜ ਮੀਟਿੰਗ ਕਰਕੇ ਪੰਥ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਪ੍ਰੋਗਰਾਮ ਉਲੀਕੇ ਜਾਣਗੇ।

Sukhdev Singh DhindsaSukhdev Singh Dhindsa and Badals

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਜੁਨ ਸਿੰਘ ਸ਼ੇਰਗਿੱਲ (ਸੀ.ਅਕਾਲੀ ਲੀਡਰ ) ਗਗਨਪ੍ਰੀਤ ਸਿੰਘ ਬੈਂਸ (ਸਾਬਕਾ ਡਿਪਟੀ ਮੇਅਰ) ਡਾ. ਮੇਜਰ ਸਿੰਘ (ਸ਼ਹਿਰੀ ਸਰਕਲ ਪ੍ਰਧਾਨ), ਸੰਤੋਖ ਸਿੰਘ (ਸ਼ਹਿਰੀ ਸਰਕਲ ਪ੍ਰਧਾਨ), ਬਲਜੀਤ ਸਿੰਘ (ਦਿਹਾਤੀ ਸਰਕਲ  ਪ੍ਰਧਾਨ), ਜਸਵਿੰਦਰ ਸਿੰਘ ਵਿਰਕ, ਗੁਰਮੇਲ ਸਿੰਘ ਮੋਜੇਵਾਲ, ਪੰਡਿਤ ਬਾਲਕ੍ਰਿਸ਼ਨ (ਸਾਬਕਾ ਸਰਪੰਚ), ਨੰਬਰਦਾਰ ਨਛੱਤਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਰਮਣੀਕ ਸਿੰਘ, ਬਚਿੱਤਰ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ ਬਕਾਰਪੁਰ, ਸੁਖਵਿੰਦਰ ਸਿੰਘ, ਜਥੇਦਾਰ ਸੁਰਿੰਦਰ ਸਿੰਘ ਕਲੇਰ (ਸੀ. ਮੀਤ ਪ੍ਰਧਾਨ), ਜਥੇਦਾਰ ਕਰਮ ਸਿੰਘ (ਮੀਤ ਪ੍ਰਧਾਨ), ਬਚਿੱਤਰ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ ਬਾਕਰਪੁਰ  ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement