
ਪ੍ਰਸ਼ਾਸਨ ਤੇ ਐਮ.ਪੀ ਸੰਨੀ ਦਿਓਲ ਦੇ ਵਰ੍ਹੇ ਕ੍ਰਿਸ਼ਨ ਲਾਲ
ਮੁਕਤਸਰ ਸਾਹਿਬ: ਪਿਛਲੇ ਦਿਨੀਂ ਨਵਤੇਜ ਸਿੰਗ ਗੱਗੂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਲਗਾਤਾਰ ਮਾਮਲਾ ਭਖਦਾ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਲਗਤਾਰ ਨਵਤੇਜ ਦੀ ਗ੍ਰਿਫਤਾਰੀ ਨੂੰ ਲੈ ਪ੍ਰਸ਼ਾਸਨ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ।
Ex SHO
ਉਸੇ ਤਰ੍ਹਾਂ ਹੁਣ ਮੁਕਤਸਰ ਸਾਹਿਬ ਤੋਂ ਨਵਤੇਜ ਦੇ ਹੱਕ 'ਚ ਆਏ ਸਾਬਕਾ ਐੱਸਐੱਸਐਚਓ ਕ੍ਰਿਸ਼ਨ ਲਾਲ ਨੇ ਨਵਤੇਜ ਦੀ ਗ੍ਰਿਫਤਾਰੀ ਨੂੰ ਲੈ ਜਿੱਥੇ ਪੁਲਸ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਓਥੇ ਹੀ ਗੁਰਦਾਸਪੁਰ ਦੇ ਐਮਪੀ ਸਨੀ ਦਿਓਲ ਨੂੰ ਵੀ ਆੜੇ ਹੱਥੀਂ ਲਿਆ। ਕ੍ਰਿਸ਼ਨ ਲਾਲ ਨੇ ਨਵਤੇਜ ਦੇ ਹੱਕ ਵਿਚ ਮੈ ਹਾਂ ਨਵਤੇਜ ਦਾ ਨਾਅਰਾ ਲਗਾ ਕੇ ਸੰਗਰਸ਼ ਵਿੱਢਣ ਦੇ ਚੇਤਾਵਨੀ ਦੇ ਦਿੱਤੀ ਹੈ।
Navtej Singh Guggu
ਕ੍ਰਿਸ਼ਨ ਲਾਲ ਦਾ ਕਹਿਣਾ ਹੈ ਕਿ ਨਵਤੇਜ ਸਿੰਘ ਗੁੱਗੂ ਦੇ ਹੱਕ ਵਿਚ ਜਿੰਨੀਆਂ ਵੀ ਸੰਸਥਾਵਾਂ ਆਈਆਂ ਹਨ ਉਹ ਉਹਨਾਂ ਸਾਰੀਆਂ ਦਾ ਦਿਲੋਂ ਧੰਨਵਾਦ ਕਰਦੇ ਹਨ ਤੇ ਉਹਨਾਂ ਵੱਲੋਂ ਲਗਾਏ ਗਏ ਧਰਨੇ ਤੇ ਵੀ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਨਵਤੇਜ ਸਿੰਘ ਗੁੱਗੂ ਤੇ ਸੋਸ਼ਲ ਡਿਸਟੈਂਸਿੰਗ ਦਾ ਪਰਚਾ ਦਰਜ ਕੀਤਾ ਗਿਆ ਹੈ ਪਰ ਉਹ ਪ੍ਰਸ਼ਾਸ਼ਨ ਨੂੰ ਪੁੱਛਣਾ ਚਾਹੁੰਦੇ ਹਨ ਕਿ ਜਦੋਂ ਮਜੀਠੀਆ ਨੇ ਧਰਨਾ ਲਗਾਇਆ ਸੀ ਉਦੋਂ ਉਹਨਾਂ ਨੂੰ ਸੋਸ਼ਲ ਡਿਸਟੈਂਸ ਨਜ਼ਰ ਨਹੀਂ ਆਇਆ?
Ex SHO
ਡੀਸੀ ਦੇ ਦਫ਼ਤਰ ਵਿਚ ਵੀ ਸੁਖਬੀਰ ਤੇ ਹੋਰ ਕਿੰਨੇ ਹੀ ਲੋਕ ਗਏ ਸਨ ਉਦੋਂ ਵੀ ਕਿੰਨਾ ਇਕੱਠ ਸੀ ਉਸ ਸਮੇਂ ਸੋਸ਼ਲ ਡਿਸਟੈਂਸ ਕਿੱਥੇ ਸੀ? ਪਰ ਨਵਤੇਜ ਸਿੰਘ ਤੇ ਇਸ ਦਾ ਪਰਚਾ ਦਿੱਤਾ ਗਿਆ ਫਿਰ ਉਸ ਨੂੰ ਫੜਿਆ ਗਿਆ ਤੇ ਉਸ ਤੇ ਕਈ ਧਾਰਾਵਾਂ ਲਗਾ ਦਿੱਤੀਆਂ ਗਈਆਂ। ਇਹ ਸਾਰਾ ਪਲਾਨ ਰਾਹੀਂ ਕੀਤਾ ਗਿਆ ਸੀ ਤੇ ਉਸ ਨਾਲ ਹੱਥੋਪਾਈ ਹੋ ਕੇ ਉਸ ਨੂੰ ਥਾਣੇ ਲਿਆਂਦਾ ਗਿਆ।
Navtej Singh Guggu
ਇਕ ਮਰੀਜ਼ ਕਵੈਤ ਤੋਂ ਆਇਆ ਸੀ ਉਸ ਸਮੇਂ ਸਨੀ ਦਿਓਲ ਨੇ ਫੋਨ ਕਰ ਕੇ ਨਵਤੇਜ ਸਿੰਘ ਨੂੰ ਕਿਹਾ ਸੀ ਕਿ ਉਹ ਇਸ ਦਾ ਇਲਾਜ ਕਰਨ। ਪਰ ਹੁਣ ਸਨੀ ਦਿਓਲ ਨੂੰ ਚੇਤਾ ਆਇਆ ਕਿ ਇਹ ਉਹੀ ਡਾਕਟਰ ਹੈ? ਉਹਨਾਂ ਨੇ ਹੋਰ ਜੱਥੇਬੰਦੀਆਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਉਹ ਵੀ ਮਿਲ ਕੇ ਇਸ ਖਿਲਾਫ ਆਵਾਜ਼ ਚੁੱਕਣ ਤਾਂ ਜੋ ਡਾਕਟਰ ਨਵਤੇਜ ਸਿੰਘ ਨੂੰ ਇਨਸਾਫ਼ ਮਿਲ ਸਕੇ।
Batala
ਦੱਸ ਦੇਈਏ ਕਿ ਪਿਛਲੇ ਦਿਨੀਂ ਨਵਤੇਜ ਗੁਗੂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਹਸਪਤਾਲ ਬੰਦ ਕਰਵਾ ਕੇ ਗ੍ਰਿਫਤਾਰ ਕਰ ਲਿਅ ਗਿਆ ਸੀ ਜਿਸ ਦੀਆਂ ਕਿ ਇਹ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ। ਸੋ ਹੁਣ ਦੇਖਣਾ ਹੋਵੇਗਾ ਕ੍ਰਿਸ਼ਾਨ ਲਾਲ ਅੱਗੇ ਕੀ ਰੁੱਖ ਅਖਤਿਆਰ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।