'ਆਮ ਆਦਮੀ ਪਾਰਟੀ ਮੁਆਫ਼ੀ ਮੰਗ ਪਾਰਟੀ, ਆਪ ਬੜਬੋਲੀ ਨੇਤਾ ਨੂੰ ਬਰਖ਼ਾਸਤ ਕਰੇ'

By : GAGANDEEP

Published : Jul 15, 2021, 4:50 pm IST
Updated : Jul 15, 2021, 4:50 pm IST
SHARE ARTICLE
Aam Aadmi Party, apologizing party
Aam Aadmi Party, apologizing party

20 ਜੁਲਾਈ ਨੂੰ ਸੰਗਰੂਰ ਰੋਸ ਮਾਰਚ ਕਰਕੇ ਭਗਵੰਤ ਮਾਨ ਦੀ ਕੋਠੀ ਘੇਰਾਂਗੇ

 ਚੰਡੀਗੜ੍ਹ: ਕਾਂਗਰਸ, ਭਾਜਪਾ ਤੇ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਦਲਿਤ ਪੱਛੜਾ ਵਿਰੋਧੀ ਲਹਿਰ ਦੇ ਹਮਾਮ ਵਿੱਚ ਬੇਨਕਾਬ ਹੋ ਚੁੱਕੀ ਹੈ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਮੁਆਫ਼ੀ ਮੰਗ ਪਾਰਟੀ ਹੈ ਜਿਸਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਸਮੁਚੀ ਆਪ ਪਾਰਟੀ ਵੀ ਪੰਜਾਬੀਆਂ ਨੂੰ ਨਸ਼ੇੜੀ/ਉਡਦਾ ਪੰਜਾਬ/ਚਿੱਟੇ ਦੇ ਵਾਪਰੀ ਦੱਸਣ ਦੇ ਮੁੱਦੇ ਤੇ ਮੁਆਫ਼ੀ ਮੰਗ ਚੁੱਕਾ ਹੈ।

Aam Aadmi Party, apologizing partyAam Aadmi Party, apologizing party

ਅੱਜ ਬਹਾਦਰ ਪੰਜਾਬੀਆਂ ਨੇ ਕਿਸਾਨ ਅੰਦੋਲਨ ਦੇ ਨਾਮ ਤੇ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਵਖਤ ਪਾ ਰੱਖਿਆ ਹੈ। ਹੁਣ ਆਪ ਪਾਰਟੀ ਦੀ ਬੜਬੋਲੀ ਨੇਤਾ ਨੇ ਭਾਰਤ ਦੇ ਸੰਵਿਧਾਨ ਬਾਰੇ ਗ਼ਲਤ ਸ਼ਬਦਵਾਲੀ ਦੀ ਵਰਤੋਂ ਕਰਕੇ ਸੰਵਿਧਾਨ ਵਿਚ ਆਰਟੀਕਲ 51A ਵਿੱਚ ਦਰਜ ਦੇਸ਼ ਦੇ ਨਾਗਰਿਕਾਂ ਦੇ  ਮੁੱਢਲੇ ਫਰਜ਼ਾਂ ਦੀ ਉਲੰਘਣਾ ਕੀਤੀ ਹੈ। ਦੇਸ਼ ਦੇ ਸੰਵਿਧਾਨ ਖ਼ਿਲਾਫ਼ ਬੋਲਣ ਲਈ ਆਪ ਪਾਰਟੀ ਦੀ ਬੜਬੋਲੀ ਨੇਤਾ ਖ਼ਿਲਾਫ਼ ਦੇਸ਼ ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।

Aam Aadmi Party, apologizing partyAam Aadmi Party, apologizing party

ਸ ਗੜ੍ਹੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਰਾਖਿਆਂ ਦੀ ਮੰਗ ਹੈ ਕਿ ਜੇਕਰ ਆਪ ਪਾਰਟੀ ਭਾਰਤ ਦੇ ਸੰਵਿਧਾਨ, ਬਾਬਾ ਸਾਹਿਬ ਅੰਬੇਡਕਰ ਤੇ ਦਲਿਤ ਪੱਛੜੇ ਵਰਗਾਂ ਦਾ ਸਨਮਾਨ ਕਰਦੀ ਹੈ ਤਾਂ ਤੁਰੰਤ ਬੜਬੋਲੀ ਨੇਤਾ ਅਨਮੋਲ ਗਗਨ ਮਾਨ ਨੂੰ ਆਪ ਪਾਰਟੀ ਤੋਂ ਬਰਖ਼ਾਸਤ ਕੀਤਾ ਜਾਵੇ।

Aam Aadmi Party, apologizing partyAam Aadmi Party, apologizing party

ਜੇਕਰ ਆਪ ਪਾਰਟੀ ਨੇ ਦਲਿਤਾਂ ਪੱਛੜੇ ਵਰਗਾਂ ਦੀਆਂ ਭਾਵਨਾਵਾਂ ਦਾ ਸਨਮਾਨ ਨਹੀਂ ਕੀਤਾ ਤਾਂ ਬਸਪਾ ਦਲਿਤ ਪੱਛੜੇ ਵਰਗਾਂ ਅਤੇ ਭਾਰਤ ਦੇ ਸੰਵਿਧਾਨ ਦੇ ਸਨਮਾਨ  ਵਿੱਚ 20 ਜੁਲਾਈ ਨੂੰ ਸੰਗਰੂਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਆਪ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਕੋਠੀ ਘੇਰੇਗੀ।

Aam Aadmi Party, apologizing partyAam Aadmi Party, apologizing party

ਬਸਪਾ ਪੰਜਾਬ ਆਪ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਤੋਂ ਜਵਾਬ ਮੰਗੇਗੀ ਕਿ ਪੰਜਾਬ ਵਿੱਚ ਬਿਜਲੀ ਸੰਕਟ ਵਧਾਉਣ ਲਈ ਦਿੱਲੀ ਆਪ ਸਰਕਾਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਚਾਰ ਥਰਮਲ ਪਲਾਂਟਾਂ ਨੂੰ ਬੰਦ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਕਿਉ ਪਾਈ?

Aam Aadmi Party, apologizing partyAam Aadmi Party, apologizing party

ਗੜ੍ਹੀ ਨੇ ਕਿਹਾ ਕਿ ਬਸਪਾ ਪੰਜਾਬ, ਪੰਜਾਬੀਅਤ, ਸੰਵਿਧਾਨ, ਦਲਿਤ ਪੱਛੜਾ ਵਿਰੋਧੀ ਆਪ ਪਾਰਟੀ ਦਾ ਮੁਕਾਬਲਾ ਕਾਂਗਰਸ ਭਾਜਪਾ ਦੇ ਨਾਲ ਨਾਲ ਕਰੇਗੀ, ਅਤੇ ਆਪ ਪਾਰਟੀ ਦੇ ਝੂਠ ਨੂੰ ਪੰਜਾਬ ਵਿੱਚ ਬੇਨਕਾਬ ਕਰੇਗੀ।

Aam Aadmi Party, apologizing partyAam Aadmi Party, apologizing party

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement