ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਜ਼ਮੀਨ ਵੇਚਣ ਵਾਲਿਆਂ 'ਤੇ GMADA ਨੇ ਕੀਤੀ ਕਾਰਵਾਈ
Published : Jul 15, 2021, 2:05 pm IST
Updated : Jul 15, 2021, 2:06 pm IST
SHARE ARTICLE
GMADA takes action against land sellers by trapping innocent people
GMADA takes action against land sellers by trapping innocent people

47 ਲੋਕਾਂ 'ਤੇ ਕੇਸ ਦਰਜ

ਮੁਹਾਲੀ: ਲੰਬੇ ਸਮੇਂ ਬਾਅਦ, ਗਮਾਡਾ ਨੇ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੀ ਖੇਤੀ ਵਾਲੀ ਜ਼ਮੀਨ 'ਤੇ ਨਾਜਾਇਜ਼ ਕਾਲੋਨੀਆਂ ਕੱਟ ਕੇ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ।  ਜਿਸ ਦੇ ਤਹਿਤ ਪਿੰਡ ਝਾਂਮਪੁਰ, ਬਹਿਲੋਲਪੁਰ, ਬਡ ਮਾਜਰਾ ਆਦਿ ਖੇਤਰ ਵਿੱਚ ਬਣੀਆਂ 47 ਨਾਜਾਇਜ਼ ਕਾਲੋਨੀਆਂ ਦੇ ਮਾਲਕਾਂ ਖਿਲਾਫ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਟਰੀ ਐਕਟ (ਪੈਪਰਾ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਬਲੌਂਗੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।

GMADA takes action against land sellers by trapping innocent peopleGMADA takes action against land sellers by trapping innocent people

ਇਹ ਕੇਸ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ (ਏਸੀਏ) ਦੇ ਬਿਆਨ ‘ਤੇ ਦਰਜ ਕੀਤਾ ਗਿਆ ਹੈ। ਗਮਾਡਾ ਦੇ ਰੈਗੂਲੇਟਰੀ ਵਿੰਗ ਨੇ ਪਿਛਲੇ ਇਕ ਸਾਲ ਤੋਂ ਨਾਜਾਇਜ਼ ਕਾਲੋਨੀਆਂ ਵਿਰੁੱਧ ਮੁਹਿੰਮ ਚਲਾਈ ਸੀ ਅਤੇ ਕਈ ਥਾਵਾਂ ‘ਤੇ ਨਾਜਾਇਜ਼ ਉਸਾਰੀਆਂ ਵੀ ਢਾਹ ਦਿੱਤੀਆਂ ਗਈਆਂ ਸਨ। ਹੁਣ ਇਹ ਐਫਆਈਆਰ ਉਨ੍ਹਾਂ ਨੂੰ ਨੋਟਿਸ ਦੇ ਕੇ ਦਰਜ ਕੀਤੀ ਗਈ ਹੈ ਤਾਂ ਜੋ ਇਨ੍ਹਾਂਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।

ArrestedArrested

ਖੇਤ ਗਮਾਡਾ ਦੇ ਸੂਤਰਾਂ ਅਨੁਸਾਰ ਜਿਨ੍ਹਾਂ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਨੇ ਗਮਾਡਾ ਤੋਂ ਕਿਸੇ ਕਿਸਮ ਦੀ ਆਗਿਆ ਨਹੀਂ ਲਈ। ਬਲਕਿ ਇਹ ਲੋਕ ਖੇਤਾਂ ਦੀ ਜ਼ਮੀਨ 'ਤੇ ਮਿੱਟੀ ਪਾ ਕੇ ਸੜਕਾਂ ਬਣਵਾਉਂਦੇ ਸਨ ਅਤੇ ਬਰਸਾਤੀ ਪਾਣੀ ਨੂੰ ਨਿਕਾਸ ਕਰਨ ਲਈ ਸੜਕ ਦੇ ਦੋਵੇਂ ਪਾਸਿਆਂ ਤੇ ਪਾਈਪ ਲਾਈਨਾਂ ਲਗਾ ਦਿੰਦੇ ਸਨ ਅਤੇ ਸਟਰੀਟ ਲਾਈਟਾਂ ਵੀ ਲਗਾਉਂਦੇ ਸਨ ਤਾਂ ਕਿ ਲੋਕਾਂ ਨੂੰ ਆਕਰਸ਼ਤ ਕੀਤਾ ਜਾ ਸਕੇ।

ਇਥੇ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਪਲਾਟ ਵੇਚੇ ਜਾਂਦੇ ਸਨ। ਗਮਾਡਾ ਦੇ ਰੈਗੂਲੇਟਰੀ ਵਿੰਗ ਨੇ ਇਸ ਖੇਤਰ ਵਿਚ ਕਈ ਵਾਰ ਨਾਨਕ ਐਨਕਲੇਵ, ਸਾਈ ਐਨਕਲੇਵ, ਖੁਸ਼ੀ ਐਨਕਲੇਵ ਆਦਿ ਵਿਚ ਵੱਡੀ ਕਾਰਵਾਈ ਕੀਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement