ਲੁਧਿਆਣਾ: ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ 15 ਸਾਲਾ ਨੌਜਵਾਨ ਦਾ ਕਤਲ
Published : Jul 15, 2022, 12:57 pm IST
Updated : Jul 15, 2022, 12:57 pm IST
SHARE ARTICLE
15-year-old boy murdered in Ludhiana civil hospital's emergency
15-year-old boy murdered in Ludhiana civil hospital's emergency

ਸਿਵਲ ਹਸਪਤਾਲ 'ਚ ਜ਼ਿਲ੍ਹਾ ਪੁਲਿਸ ਵਲੋਂ ਚੌਕੀ ਵੀ ਬਣਾਈ ਗਈ ਹੈ ਤਾਂ ਜੋ ਜੇਕਰ ਹਸਪਤਾਲ 'ਚ ਕੋਈ ਹੰਗਾਮਾ ਹੁੰਦਾ ਹੈ ਤਾਂ ਪੁਲਿਸ ਉਸ 'ਤੇ ਕਾਬੂ ਪਾ ਸਕੇ।

ਲੁਧਿਆਣਾ: ਜ਼ਿਲ੍ਹੇ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ 'ਚ ਦੇਰ ਰਾਤ ਹਥਿਆਰਬੰਦ ਹਮਲਾਵਰਾਂ ਵੱਲੋਂ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 15 ਸਾਲਾ ਸ਼ਵਨ ਵਜੋਂ ਹੋਈ ਹੈ। ਦਰਅਸਲ ਇਹ ਨੌਜਵਾਨ ਝਗੜੇ ਤੋਂ ਬਾਅਦ ਮੈਡੀਕਲ ਕਰਵਾਉਣ ਲਈ ਹਸਪਤਾਲ ਆਇਆ ਸੀ। ਇਸ ਦੌਰਾਨ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਐਮਰਜੈਂਸੀ ਦੇ ਸ਼ੀਸ਼ੇ ਵੀ ਟੁੱਟ ਗਏ। ਮ੍ਰਿਤਕ ਦੇ ਸਾਥੀ 'ਤੇ ਵੀ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਉਂਗਲੀ ਕੱਟ ਦਿੱਤੀ ਗਈ। ਇਸ ਘਟਨਾ ਨਾਲ ਹਸਪਤਾਲ 'ਚ ਹੜਕੰਪ ਮੱਚ ਗਿਆ।

15-year-old boy murdered in Ludhiana civil hospital's emergency15-year-old boy murdered in Ludhiana civil hospital's emergency

ਸਿਵਲ ਹਸਪਤਾਲ 'ਚ ਜ਼ਿਲ੍ਹਾ ਪੁਲਿਸ ਵਲੋਂ ਚੌਕੀ ਵੀ ਬਣਾਈ ਗਈ ਹੈ ਤਾਂ ਜੋ ਜੇਕਰ ਹਸਪਤਾਲ 'ਚ ਕੋਈ ਹੰਗਾਮਾ ਹੁੰਦਾ ਹੈ ਤਾਂ ਪੁਲਿਸ ਉਸ 'ਤੇ ਕਾਬੂ ਪਾ ਸਕੇ। ਲੋਕ ਦੱਸਦੇ ਹਨ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਨੇੜੇ ਹੀ ਸਿਵਲ ਹਸਪਤਾਲ ਦੀ ਚੌਕੀ ਦਾ ਸਟਾਫ਼ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਈਡਬਲਿਊਐਸ ਕਲੋਨੀ ਥਾਣਾ ਡਿਵੀਜ਼ਨ ਨੰਬਰ 7 ਦੇ ਖੇਤਰ ਵਿਚ ਸ਼ਵਨ ਅਤੇ ਉਸ ਦੇ ਭਰਾ ਸੁਮਿਤ ਦੀ ਕੁਝ ਲੋਕਾਂ ਨਾਲ ਝੜਪ ਹੋ ਗਈ ਸੀ। ਜਿਸ ਕਾਰਨ ਉਹ ਸਿਵਲ ਹਸਪਤਾਲ ਵਿਚ ਇਲਾਜ ਲਈ ਆਇਆ ਸੀ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਹਮਲਾਵਰ ਜਿਵੇਂ ਹੀ ਹਸਪਤਾਲ 'ਚ ਦਾਖਲ ਹੋਏ ਤਾਂ ਉਹਨਾਂ ਨੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।

15-year-old boy murdered in Ludhiana civil hospital's emergency15-year-old boy murdered in Ludhiana civil hospital's emergency

ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਹਸਪਤਾਲ ਦੇ ਸਟਾਫ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਦੇ ਭਰਾ ਸੁਮਿਤ ਨੇ ਦੱਸਿਆ ਕਿ ਉਹ ਵਾਰਡ ਵਿਚ ਇਲਾਜ ਕਰਵਾ ਰਿਹਾ ਸੀ ਅਤੇ ਉਸ ਦਾ ਛੋਟਾ ਭਰਾ ਹਸਪਤਾਲ ਦੇ ਗੇਟ ’ਤੇ ਖੜ੍ਹਾ ਸੀ। ਇਸ ਵਿਚ 5 ਤੋਂ 7 ਹਮਲਾਵਰਾਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਸ਼ਵਨ ਵੀ ਐਮਰਜੈਂਸੀ 'ਚ ਆ ਗਿਆ, ਹਮਲਾਵਰਾਂ ਨੇ ਸ਼ਵਨ 'ਤੇ ਤਲਵਾਰਾਂ ਅਤੇ ਦਾਤਰਾਂ ਨਾਲ ਵਾਰ ਕੀਤੇ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ 'ਚੋਂ ਇਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਨੌਜਵਾਨ ਦੀ ਪਛਾਣ ਬਿੰਦਰ ਵਜੋਂ ਹੋਈ ਹੈ।

15-year-old boy murdered in Ludhiana civil hospital's emergency15-year-old boy murdered in Ludhiana civil hospital's emergency

ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਨਰਦੇਵ ਸਿੰਘ ਮੌਕੇ ’ਤੇ ਪਹੁੰਚੇ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਸਾਰੀ ਘਟਨਾ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਲੋਕਾਂ ਮੁਤਾਬਕ ਐਮਰਜੈਂਸੀ ਦੇ ਬਾਹਰ ਤਾਇਨਾਤ ਸੁਰੱਖਿਆ ਮੁਲਾਜ਼ਮਾਂ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁਝ ਲੋਕਾਂ ਨੇ ਹਮਲਾਵਰਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਡਾਕਟਰ ਦੇ ਕੈਬਿਨ ਅਤੇ ਮਰੀਜ਼ਾਂ ਨੂੰ ਬਾਥਰੂਮ ਵਿਚ ਲੁਕਾ ਕੇ ਆਪਣਾ ਬਚਾਅ ਕੀਤਾ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM
Advertisement