
ਜੂਨ 'ਚ ਟਿਕਟ ਚੈਕਿੰਗ ਸਟਾਫ਼ ਨੇ 35,986 ਯਾਤਰੀਆਂ ਨੂੰ ਬਿਨ੍ਹਾਂ ਟਿਕਟ ਯਾਤਰਾ ਕਰਦੇ ਫੜਿਆ
ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਡਿਵੀਜ਼ਨ ਦੀ ਟਿਕਟ ਚੈਕਿੰਗ ਟੀਮ ਨੇ ਬਿਨ੍ਹਾਂ ਟਿਕਟ ਅਤੇ ਅਨਿਯਮਿਤ ਯਾਤਰਾ ਨੂੰ ਰੋਕਣ ਲਈ ਰੇਲ ਗੱਡੀਆਂ ਵਿਚ ਸਖ਼ਤ ਟਿਕਟ ਚੈਕਿੰਗ ਕੀਤੀ। ਜੂਨ ਵਿਚ ਟਿਕਟ ਚੈਕਿੰਗ ਸਟਾਫ਼ ਅਤੇ ਡਿਵੀਜ਼ਨ ਦੇ ਮੁੱਖ ਟਿਕਟ ਇੰਸਪੈਕਟਰਾਂ ਨੇ 35,986 ਯਾਤਰੀਆਂ ਨੂੰ ਬਿਨ੍ਹਾਂ ਟਿਕਟ ਸਫ਼ਰ ਕਰਨ ਵਾਲੇ ਅਤੇ ਰੇਲ ਗੱਡੀਆਂ ਵਿੱਚ ਬੇਨਿਯਮੀ ਨਾਲ ਸਫ਼ਰ ਕਰਦੇ ਹੋਏ ਫੜਿਆ ਅਤੇ ਉਨ੍ਹਾਂ ਤੋਂ ਲਗਭਗ 3.43 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ BSF ਨੇ ਫੜਿਆ ਪਾਕਿਸਤਾਨੀ ਨਾਗਰਿਕ
ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ 'ਤੇ ਨਿਯਮਤ ਚੈਕਿੰਗ ਕੀਤੀ ਜਾਂਦੀ ਹੈ। ਸਟੇਸ਼ਨ ਦੇ ਆਲੇ ਦੁਆਲੇ ਕੂੜਾ ਸੁੱਟਣ ਵਾਲੇ 369 ਯਾਤਰੀਆਂ ਤੋਂ 77,000 ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ। ਡਵੀਜ਼ਨਲ ਰੇਲਵੇ ਮੈਨੇਜਰ ਡਾ. ਸੀਮਾ ਸ਼ਰਮਾ ਨੇ ਦਸਿਆ ਕਿ ਫਿਰੋਜ਼ਪੁਰ ਡਵੀਜ਼ਨ ਵਿੱਚ ਇਹ ਮੁਹਿੰਮ ਜਾਰੀ ਰਹੇਗੀ |
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਖੱਡ ਵਿਚ ਡਿੱਗੀ ਕਾਰ, 3 ਦੀ ਮੌਤ