
ਵੈਨ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
ਕਿਸ਼ਤਵਾੜ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਇਕ ਹਾਦਸੇ ਵਿਚ 3 ਮਜ਼ਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਕੈਂਪਰ ਵੈਨ ਦਾ ਸੰਤੁਲਨ ਵਿਗੜ ਗਿਆ ਕੇ ਉਹ ਸਿੱਧਾ ਖੱਡ ਵਿਚ ਜਾ ਡਿੱਗੀ, ਜਿਸ ਵਿਚ ਤਿੰਨ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਸ਼ੀਨ ਆਪਰੇਟਰ ਇਰਸ਼ਾਦ ਅਹਿਮਦ, ਡਰਾਈਵਰ ਬਾਦਲ ਸਿੰਘ ਅਤੇ ਵੈਲਡਰ ਛੱਜੂ ਰਾਮ ਵਜੋਂ ਹੋਈ ਹੈ। ਇਹ ਸਾਰੇ ਕਿਸ਼ਤਵਾੜ ਜ਼ਿਲ੍ਹੇ ਦੇ ਕਿਰੂ ਪਾਵਰ ਪ੍ਰੋਜੈਕਟ ਵਿਚ ਕੰਮ ਕਰਨ ਵਾਲੇ ਮਜ਼ਦੂਰ ਸਨ।
ਇਹ ਵੀ ਪੜ੍ਹੋ: ਬਰਸਾਤੀ ਮੌਸਮ ਵਿਚ ਨਹੀਂ ਪੈਣਗੀਆਂ ਸਿਰ 'ਚ ਜੂਆਂ, ਅਪਨਾਉ ਇਹ ਘਰੇਲੂ ਨੁਸਖ਼ੇ
ਜਾਣਕਾਰੀ ਮੁਤਾਬਕ ਕੇਰੂ ਪਾਵਰ ਪ੍ਰੋਜੈਕਟ 'ਚ ਕੰਮ ਕਰਨ ਵਾਲੇ ਮਜ਼ਦੂਰ ਜਿਸ ਵੈਨ 'ਚ ਸਵਾਰ ਸਨ, ਸੜਕ ਤੋਂ ਫਿਸਲ ਕੇ ਖੱਡ 'ਚ ਜਾ ਡਿੱਗੀ।
ਸਥਾਨਕ ਲੋਕਾਂ ਮੁਤਾਬਕ ਕੈਂਪਰ ਵੈਨ ਨਿਰਮਾਣ ਅਧੀਨ ਪਾਵਰ ਪ੍ਰੋਜੈਕਟ ਵੱਲ ਜਾ ਰਹੀ ਸੀ। ਇਸ ਦੌਰਾਨ ਉਹ ਤਿਲਕ ਕੇ ਟੋਏ 'ਚ ਡਿੱਗ ਗਈ। ਜਿਸ ਵਿਚ ਸਵਾਰ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ: ਨਾ ਕੇਂਦਰ ਚਾਹੁੰਦਾ ਹੈ, ਨਾ ਹਰਿਆਣਾ ਤੇ ਨਾ ਰਾਜਸਥਾਨ ਕਿ 1966 ’ਚ ਬਣਿਆ ਨਵਾਂ ਪੰਜਾਬ ਕਦੇ ਵੀ....
ਪੁਲਿਸ ਨੇ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਦੂਜੇ ਪਾਸੇ ਕਿਸ਼ਤਵਾੜਾ ਦੇ ਐਸਐਚਓ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।