Ludhiana News: ਲੜਕੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਅਸ਼ਲੀਲ ਵੀਡੀਓ, ਵਿਆਹ ਦਾ ਲਾਰਾ ਲਗਾ ਕੇ ਹੋਟਲ ਲੈ ਕੇ ਗਿਆ ਸੀ ਮੁਲਜ਼ਮ
Published : Jul 15, 2024, 1:54 pm IST
Updated : Jul 15, 2024, 3:02 pm IST
SHARE ARTICLE
Ludhiana Girl Gang Raped News
Ludhiana Girl Gang Raped News

Ludhiana News: ਮੁਲਜ਼ਮ ਨੇ ਦੋਸਤ ਨਾਲ ਮਿਲ ਕੇ ਕੀਤੀ ਵਾਰਦਾਤ

Ludhiana Girl Gang Raped News: ਲੁਧਿਆਣਾ 'ਚ ਇਕ ਨੌਜਵਾਨ ਵਿਆਹ ਦਾ ਲਾਰਾ ਲਗਾ ਕੇ ਇਕ ਲੜਕੀ ਨੂੰ ਹੋਟਲ 'ਚ ਲੈ ਗਿਆ। ਉਥੇ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਉਨ੍ਹਾਂ ਨੇ ਲੜਕੀ ਦੀ ਨਗਨ ਵੀਡੀਓ ਵੀ ਬਣਾਈ। ਕਿਸੇ ਤਰ੍ਹਾਂ ਉਕਤ ਨੌਜਵਾਨਾਂ ਤੋਂ ਪਿੱਛਾ ਛੁਡਾ ਕੇ ਲੜਕੀ ਕਮਰੇ ਵਿਚੋਂ ਭੱਜ ਗਈ ਤੇ ਆਪਣੇ ਘਰ ਆ ਗਈ।

ਇਹ ਵੀ ਪੜ੍ਹੋ: Arvind Kejriwal: ਕੇਜਰੀਵਾਲ ਦੇ ਭਾਰ ਨੂੰ ਲੈ ਕੇ ਤਿਹਾੜ ਜੇਲ ਤੋਂ ਹੈਰਾਨ ਕਰਨ ਵਾਲਾ ਖੁਲਾਸਾ, ਦੱਸਿਆ ਕਿੰਨਾ ਘਟਿਆ ਭਾਰ  

ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਨੈਸ਼ਨਲ ਇੰਡਸਟਰੀਜ਼ ਈ-127, ਫੇਜ਼-4 ਮੈਟਰੋ ਰੋਡ ਵਿਖੇ ਕੰਮ ਕਰਦੀ ਹੈ। ਮੁਲਜ਼ਮ ਕੁਲਦੀਪ ਵੀ ਇਸੇ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦੀ ਕੁਲਦੀਪ ਨਾਲ ਦੋਸਤੀ ਹੋ ਗਈ। ਮੁਲਜ਼ਮ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ।

ਇਹ ਵੀ ਪੜ੍ਹੋ: Uttar Pradesh News: ਗਰਭਵਤੀ ਔਰਤ ਦੀਆਂ ਅਸਥੀਆਂ ਇਕੱਠੀਆਂ ਕਰਨ ਗਏ ਪਤੀ ਨੂੰ ਮਿਲੀ ਅਜਿਹੀ ਚੀਜ਼, ਪੈਰਾਂ ਹੇਠੋਂ ਖਿਸਕੀ ਜ਼ਮੀਨ

ਵਿਆਹ ਦੇ ਬਹਾਨੇ ਕੁਲਦੀਪ 27 ਮਈ ਨੂੰ ਉਸ ਨੂੰ ਆਪਣੇ ਦੋਸਤ ਮਨੀ ਉਰਫ਼ ਰਮਨ ਨਾਲ ਹੋਟਲ ਲੈ ਗਿਆ। ਉਨ੍ਹਾਂ ਨੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਵੀਡੀਓ ਬਣਾ ਲਈ। ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਵਾਰੀ-ਵਾਰੀ ਬਲਾਤਕਾਰ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੀੜਤਾ ਨੇ ਦੱਸਿਆ ਕਿ ਉਸ ਨੇ ਕਿਸੇ ਤਰ੍ਹਾਂ ਦਰਵਾਜ਼ੇ ਦੀ ਚਾਬੀ ਲੈ ਕੇ ਤਾਲਾ ਖੋਲ੍ਹਿਆ ਅਤੇ ਹੋਟਲ ਤੋਂ ਭੱਜ ਕੇ ਆਪਣੇ ਘਰ ਪਹੁੰਚ ਗਈ। ਪੀੜਤਾ ਅਨੁਸਾਰ ਦੋਵੇਂ ਦੋਸ਼ੀ ਅਜੇ ਫਰਾਰ ਹਨ। ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਡੀ, 506 ਤਹਿਤ ਕੇਸ ਦਰਜ ਕਰ ਲਿਆ ਹੈ।

​(For more Punjabi news apart from Ludhiana Girl Gang Raped News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement