
ਬੱਚੇ ਨੂੰ ਇਸ ਹਾਲਤ 'ਚ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਕਪੂਰਥਲਾ: ਗੋਇੰਦਵਾਲ ਰੋਡ 'ਤੇ 9 ਅਗਸਤ ਨੂੰ ਗੰਦੇ ਨਾਲੇ 'ਚ ਡਿੱਗੇ 2 ਸਾਲਾ ਬੱਚੇ ਦੀ ਲਾਸ਼ ਘਟਨਾ ਵਾਲੀ ਥਾਂ ਤੋਂ ਕਰੀਬ 1 ਕਿਲੋਮੀਟਰ ਦੂਰ ਇਕ ਨਾਲੇ 'ਚੋਂ ਮਿਲੀ ਹੈ। ਬੱਚੇ ਨੂੰ ਇਸ ਹਾਲਤ 'ਚ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ, ਫੌਜ ਅਤੇ ਐਨਡੀਆਰਐਫ ਦੀ ਟੀਮ ਨੇ ਕਰੀਬ 4 ਦਿਨਾਂ ਤੱਕ ਇਸ ਬੱਚੇ ਨੂੰ ਲੱਭਣ ਲਈ ਬਚਾਅ ਮੁਹਿੰਮ ਚਲਾਈ ਪਰ ਕੋਈ ਸਫਲਤਾ ਨਹੀਂ ਮਿਲੀ। ਜਿਸ ਤੋਂ ਬਾਅਦ ਐਨਡੀਆਰਐਫ ਦੀ ਟੀਮ ਨੇ ਵੀ ਬਚਾਅ ਕਾਰਜ ਰੋਕ ਦਿੱਤਾ ਅਤੇ ਜ਼ਿਲਾ ਪ੍ਰਸ਼ਾਸਨ ਖੁਦ ਬਚਾਅ ਕਾਰਜ ਚਲਾ ਰਿਹਾ ਸੀ। ਪਰ ਹੁਣ ਪਰਵਾਸੀ ਪਰਿਵਾਰ ਦੇ ਲੋਕਾਂ ਨੇ ਬੱਚੇ ਨੂੰ ਨਹਿਰ ਦੇ ਰਸਤੇ ਵਿਚ ਲੱਭ ਲਿਆ।
Body of a 2-year-old child who fell into a drain found on the 7th day
ਪੁਲਿਸ ਪ੍ਰਸ਼ਾਸਨ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੂਸਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।ਦੱਸ ਦੇਈਏ ਕਿ 9 ਅਗਸਤ ਮੰਗਲਵਾਰ ਦੁਪਹਿਰ ਕਰੀਬ 2 ਸਾਲ ਦਾ ਬੱਚਾ ਗੰਦੇ ਨਾਲੇ 'ਚ ਡਿੱਗ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੇਹਾਨ ਡਰੇਨ 'ਤੇ ਰੱਖੇ ਦੋ ਖੰਭਿਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬੇਟੇ ਨੂੰ ਬਚਾਉਣ ਲਈ ਮਾਂ ਨੇ ਨਾਲੇ ਵਿਚ ਛਾਲ ਮਾਰ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਔਰਤ ਨੂੰ ਨਾਲੇ 'ਚੋਂ ਬਾਹਰ ਕੱਢਿਆ ਪਰ 6 ਦਿਨ ਤੱਕ ਦੇਹਾਨ ਦਾ ਕੋਈ ਸੁਰਾਗ ਨਹੀਂ ਲੱਗਿਆ।