Samrala News : ਸਮਰਾਲਾ ’ਚ 78ਵੇਂ ਸੁਤੰਤਰਤਾ ਦਿਵਸ ਮੌਕੇ ਪਰੇਡ ਦੌਰਾਨ 3 ਬੱਚੇ ਬੇਹੋਸ਼ ਹੋਏ

By : BALJINDERK

Published : Aug 15, 2024, 4:11 pm IST
Updated : Aug 15, 2024, 4:11 pm IST
SHARE ARTICLE
ਪਰੇਡ ਦੌਰਾਨ ਬੇਹੋਸ਼ ਬੱਚਿਆਂ ਨੂੰ ਮੁਢਲੀ ਸਹਾਇਤਾ ਪ੍ਰਦਾਨ ਕਰਦੇ ਹੋਏ ਡਾਕਟਰ
ਪਰੇਡ ਦੌਰਾਨ ਬੇਹੋਸ਼ ਬੱਚਿਆਂ ਨੂੰ ਮੁਢਲੀ ਸਹਾਇਤਾ ਪ੍ਰਦਾਨ ਕਰਦੇ ਹੋਏ ਡਾਕਟਰ

Samrala News : ਡਾਕਟਰ ਨੇ ਕਿਹਾ ਕਿ ਬੱਚੇ ਖਾਲੀ ਪੇਟ ਅਤੇ ਭੁੱਖੇ ਸਨ, ਜਿਸ ਕਾਰਨ ਬੱਚੇ ਬੇਹੋਸ਼ ਹੋ ਗਏ

Samrala News : ਸਮਰਾਲਾ ਵਿਖੇ ਅੱਜ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਸੀ । ਸਮਰਾਲਾ ਵਿਖੇ 78ਵੇਂ ਸੁਤੰਤਰਤਾ ਦਿਵਸ ਮੌਕੇ ਪਰੇਡ ਦੌਰਾਨ 3 ਬੱਚੇ ਬੇਹੋਸ਼ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਪਰੇਡ ਵਿਚ ਸ਼ਾਮਿਲ ਹੋਏ ਬੱਚਿਆਂ ਵਿਚੋਂ ਪਰੇਡ ਕਰਦੇ ਹੋਏ ਤਿੰਨ ਬੱਚੇ ਬੇਹੋਸ਼ ਹੋ ਕੇ ਡਿੱਗ ਜਾਂਦੇ ਹਨ ਤਾਂ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ।

ਇਹ ਵੀ ਪੜੋ:Chandigarh News : ਸੁਖਬੀਰ ਬਾਦਲ 'ਤੇ ਭਰੋਸਾ ਨਾ ਹੋਣ ਕਾਰਨ ਇਮਾਨਦਾਰ ਆਗੂ ਛੱਡ ਰਹੇ ਹਨ ਪਾਰਟੀ : ਵਡਾਲਾ

ਪ੍ਰੰਤੂ ਇੱਥੇ ਵਰਨਣਯੋਗ ਗੱਲ ਇਹ ਹੈ ਕਿ ਜਦੋਂ ਬੱਚਿਆਂ ਨੂੰ 108 ਐਬੂਲੈਂਸ ’ਚ ਸਮਰਾਲਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਤਾਂ ਉਸ ਤੋਂ ਉਪਰੰਤ ਪਰੇਡ ਵਾਲੇ ਸਥਾਨ ’ਤੇ ਮੌਜੂਦ ਡਾਕਟਰ ਵੱਲੋਂ ਫਾਰਮਸਿਸਟ ਨੂੰ ਬੁਰਾ ਭਲਾ ਆਖਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਤੁਸੀਂ ਮੇਰੀ ਆਗਿਆ ਤੋਂ ਬਗੈਰ ਬੱਚਿਆਂ ਨੂੰ ਹਸਪਤਾਲ ਕਿਉਂ ਲੈ ਕੇ ਗਏ ਹੋ , ਤਾਂ ਫਾਰਮਸਿਸਟ ਨੇ ਡਾਕਟਰ ਦੀ ਗੱਲ ਦਾ ਜਵਾਬ ਦਿੰਦੇ ਹੋਏ ਆਖਿਆ ਕਿ ਮੈਨੂੰ ਸਭ ਨਾਲ ਪਹਿਲਾਂ ਬੱਚਿਆਂ ਦੀ ਜਾਨ ਦੀ ਪ੍ਰਵਾਹ ਸੀ, ਇਹ ਗੱਲ ਸੁਣਦੇ ਹੀ ਡਾਕਟਰ ਨੇ ਫਾਰਮਸਿਸਟ ਨੂੰ ਧਮਕੀ ਦਿੱਤੀ ਕਿ ਮੇਰੇ ਦਿੱਤੇ ਗਏ ਨੋਟਿਸ ਦਾ ਜਵਾਬ ਦੇਣ ਨੂੰ ਤਿਆਰ ਰਹੋ। 

ਇਹ ਵੀ ਪੜੋ:Amritsar News : ਸ਼੍ਰੋਮਣੀ ਅਕਾਲੀ ਦੇ ਬਾਗੀ ਧੜੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ

ਸੁਤੰਤਰਤਾ ਦਿਵਸ ਮੌਕੇ ਕਈ ਸਕੂਲਾਂ ਦੇ ਬੱਚੇ ਇਸ ਮੌਕੇ ’ਤੇ ਭਾਗ ਲੈਂਦੇ ਹਨ । ਸਕੂਲਾਂ ’ਚ ਬੱਚੇ ਕਈ ਦਿਨ ਪਹਿਲਾਂ ਤੋਂ ਨਾਟਕ, ਗੀਤ, ਭੰਗੜਾ, ਗਿੱਧਾ ਦੀ ਤਿਆਰੀ ਲਈ ਇਕੱਤਰ ਹੁੰਦੇ ਹਨ ਕਈ ਵਾਰ ਤਾਂ ਬੱਚਿਆਂ ਨੂੰ ਸਕੂਲਾਂ ਵਿਚ ਜਲਦੀ ਬੁਲਾਇਆ ਜਾਂਦਾ ਹੈ।  ਸੁਤੰਤਰਤਾ ਦਿਵਸ ਮੌਕੇ ’ਤੇ ਪਰੇਡ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਦੋ ਘੰਟੇ ਪਹਿਲਾਂ ਹੀ ਸਕੂਲਾਂ ਵਿਚ ਜਾਂ ਪਰੇਡ ਵਾਲੇ ਸਥਾਨ ’ਤੇ ਬੁਲਾ ਲਿਆ  ਜਾਂਦਾ ਹੈ ਤਾਂ ਜੋ ਪਰੇਡ ਦੀ ਪ੍ਰੈਕਟਿਸ ਕਰ ਸਕਣ। ਕਈ ਵਾਰ ਬੱਚੇ ਆਪਣੇ ਘਰੋਂ ਖਾਲੀ ਪੇਟ ਹੀ ਨਿਕਲਦੇ ਹਨ , ਇੱਥੇ ਸਭ ਤੋਂ ਪਹਿਲਾਂ ਪਰਿਵਾਰਿਕ ਮੈਂਬਰਾਂ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਘਰੋਂ ਖਾਲੀ ਪੇਟ ਨਾ ਨਿਕਲਣ ਦਿੱਤਾ ਜਾਵੇ ਕੁਝ ਨਾ ਕੁਝ ਖਿਲਾ ਕੇ ਬੱਚਿਆਂ ਨੂੰ ਭੇਜਿਆ ਜਾਵੇ। ਦੂਸਰਾ ਜੇਕਰ ਯੋਗ ਗੱਲ ਇਹ ਹੈ ਕਿ ਪ੍ਰਸ਼ਾਸਨ ਦੀ ਜਿੰਮੇਵਾਰੀ ਵੀ ਬਣਦੀ ਹੈ ਕਿ ਬੱਚਿਆਂ ਨੂੰ ਕੁਝ ਨਾ ਕੁਝ ਖਾਣ ਦਾ ਪ੍ਰਬੰਧ ਕੀਤਾ ਜਾਵੇ। 

ਇਹ ਵੀ ਪੜੋ:Punjab and Haryana High Court : ਹਾਈ ਕੋਰਟ ਨੇ ਆਟੋ ’ਚ ਨਿਕਾਹ ਕਰਨ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ 

ਅੱਜ ਜਦੋਂ ਇਸ ਸਬੰਧੀ ਸਿਵਲ ਹਸਪਤਾਲ ਸਮਰਾਲਾ ਦੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਡਾਕਟਰ ਨੇ ਦੱਸਿਆ ਕਿ ਬੱਚੇ ਖਾਲੀ ਪੇਟ ਅਤੇ ਭੁੱਖੇ ਸਨ, ਜਿਸ ਕਾਰਨ ਬੱਚੇ ਬੇਹੋਸ਼ ਹੋ ਕੇ ਡਿੱਗ ਗਏ।

(For more news apart from 78th Independence Day parade 3 children fainted during in Samrala News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement