
Mohali News : ਮ੍ਰਿਤਕਾ ਕਈ ਦਿਨਾਂ ਤੋਂ ਚੱਲ ਰਹੀ ਸੀ ਪਰੇਸ਼ਾਨ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Mohali News in Punjabi : ਮੋਹਾਲੀ ਦੇ ਨਿੱਜੀ ਹਸਪਤਾਲ 'ਚ ਇੱਕ ਨਰਸ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਨੇ ਹੋਸਟਲ ਦੇ ਕਮਰੇ 'ਚ ਫਾਹਾ ਲਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮ੍ਰਿਤਕਾ ਰੋਪੜ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਮੁਹਾਲੀ ਦੇ ਸੈਕਟਰ 68 ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਨਰਸ ਪਿਛਲੇ ਕਈ ਦਿਨਾਂ ਤੋਂ ਨੌਕਰੀ ਕਰ ਰਹੀ ਸੀ। ਨਰਸ ਨੇ ਆਪਣੇ ਹੋਸਟਲ ਦੀ ਕਮਰੇ ਵਿੱਚ ਫਾਂਸੀ ਲਗਾ ਗਏ ਆਤਮ ਹੱਤਿਆ ਕਰ ਲਈ ਹੈ। ਮਰਨ ਵਾਲੀ ਦੀ ਲੜਕੀ ਦੀ ਪਛਾਣ ਰੋਪੜ ਜ਼ਿਲ੍ਹੇ ਦੀ 25 ਸਾਲਾ ਸਪਨਾ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।
ਘਟਨਾ ਦੇ ਸਮੇਂ ਉਸਦੀ ਰੂਮਮੇਟ ਆਪਣੇ ਘਰ ਗਈ ਹੋਈ ਸੀ। ਜਦੋਂ ਸਪਨਾ ਆਪਣੀ ਡਿਊਟੀ ਦੇ ਨਹੀਂ ਪਹੁੰਚੀ ਤਾਂ ਹਸਪਤਾਲਾਂ ਤੇ ਕਰਮਚਾਰੀਆਂ ਵੱਲੋਂ ਉਸਨੂੰ ਫੋਨ ਕੀਤਾ ਗਿਆ ਲੇਕਿਨ ਫੋਨ ਨਾ ਚੱਕਿਆ ਤਾਂ ਹਸਪਤਾਲ ਦੇ ਕਰਮਚਾਰੀਆਂ ਨੂੰ ਸ਼ੱਕ ਹੋਇਆ। ਉਸ ਤੋਂ ਬਾਅਦ ਪ੍ਰਬੰਧਕਾਂ ਨੇ ਹੋਸਟਲ ਦੇ ਸੁਰੱਖਿਆ ਗਾਰਡ ਨੂੰ ਭੇਜਿਆ ਗਾਰਡ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਲੇਕਿਨ ਅੰਦਰ ਤੋਂ ਕੋਈ ਜਵਾਬ ਨਹੀਂ ਮਿਲਿਆ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦਰਵਾਜ਼ੇ ਨੂੰ ਤੋੜ ਕੇ ਦੇਖਿਆ ਤਾਂ ਅੰਦਰ ਸਪਨਾ ਪੱਖੇ ਨਾਲ ਲਟਕਦੀ ਮਿਲੀ, ਉਹਦਾ ਸਰੀਰ ਨੀਲਾ ਪੈ ਚੁੱਕਿਆ ਸੀ। ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।
(For more news apart from Nurse commits suicide in private hospital in Mohali News in Punjabi, stay tuned to Rozana Spokesman)