
ਬੂਟੇ ਲਾਉਣ ਅਤੇ ਭੰਗੜਾ ਗਿੱਧਾ ਦੀ ਪੇਸ਼ਕਾਰੀ ਕਰਨ ਤੋ ਇਲਾਵਾ ਇੰਜੀਨੀਅਰ ਅਤੇ ਸਮਾਜਸੇਵੀਆਂ ਦਾ ਕੀਤਾ ਸਨਮਾਨ
ਐਸ ਏ ਐਸ ਨਗਰ (ਨਰਿੰਦਰ ਸਿੰਘ ਝਾਂਮਪੁਰ) ਮੁਹਾਲੀ ਦੇ ਸਿਟੀ ਪਾਰਕ ਸੈਕਟਰ 68 ‘ਚ ਅਨੌਖੇ ਢੰਗ ਨਾਲ ‘ਇੰਜੀਨੀਅਰ ਡੇ’ ਮਨਾਇਆ ਗਿਆ। ਇਸ ਮੌਕੇ ਪਾਰਕ ਦੇ ਵੱਖ-ਵੱਖ ਹਿੱਸਿਆਂ ਵਿਚ ਬੂਟੇ ਲਾਏ ਅਤੇ ਭੰਗੜਾ ਗਿੱਧਾ ਦੀ ਪੇਸ਼ਕਾਰੀ ਕਰਨ ਤੋ ਇਲਾਵਾ ਇੰਜੀਨੀਅਰ ਅਤੇ ਸਮਾਜਸੇਵੀਆਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸਵੇਰੇ 6 ਵਜੇ ਸ਼ੁਰੂ ਹੋਏ ਪ੍ਰੋਗਰਾਮ ਵਿਚ ਸਭ ਤੋਂ ਪਹਿਲਾਂ ਪਾਰਕ ਦੇ ਵੱਖ ਵੱਖ ਥਾਵਾਂ ਤੇ ਸਮੂਹ ਪਤਵੰਤਿਆਂ ਨੇ ਪੌਦੇ ਲਾ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
Engineer's Day celebrated in a unique way in Mohali's City Park
ਇਸ ਤੋਂ ਬਾਅਦ ਸਭ ਨੇ ਰਲ ਕੇ ਪ੍ਰਾਰਥਨਾ ਕੀਤੀ ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਆਦਿ ਬਾਰੇ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ। ਪ੍ਰੋਗਰਾਮ 'ਚ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ ਜਿਸ ਚ ਪੀਟਰ ਸੋਢੀ ਨੇ ਭੰਗੜੇ ਦੀ ਪੇਸ਼ਕਾਰੀ ਅਜਿਹੀ ਕੀਤੀ ਕਿ ਸਭ ਨੂੰ ਝੂਮਣ ਲਾ ਦਿੱਤਾ ਅਤੇ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ।ਇਸ ਉਪਰੰਤ ‘ਇੰਜੀਨੀਅਰ ਡੇ’ ਦੀ ਮਹੱਤਤਾ ਬਾਰੇ ਸੈਮੀਨਾਰ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਵੱਖ-ਵੱਖ ਵਿਭਾਗਾਂ ਚ ਸੇਵਾਵਾਂ ਨਿਭਾਅ ਰਹੇ ਅਤੇ ਨਿਭਾਅ ਚੁੱਕੇ ਇੰਜੀਨੀਅਰਾਂ ਨੇ ‘ਇੰਜੀਨੀਅਰ ਡੇ’ ਤੇ ਆਪਣੇ ਵਿਚਾਰ ਰੱਖੇ।
Engineer's Day celebrated in a unique way in Mohali's City Park
ਇਸ ਉਪਰੰਤ ਛੋਟੇ ਬੱਚਿਆਂ ਦਾ ਕਰਵਾਇਆ ਗਿਆ। ਵਿਨੋਧ ਚੋਧਰੀ ਸਾਬਕਾ ਮੁੱਖ ਇੰਜੀਨੀਅਰ ਇਰੀਗੇਸ਼ਨ ਨੇ ਕਿਹਾ ਕਿ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦਾ ਜਨਮ ਕਰਨਾਟਕ ਦੇ ਮੁਡੇਨਹੱਲੀ ਵਿੱਚ ਹੋਇਆ ਸੀ ਅਤੇ ਉਸਨੇ ਮਦਰਾਸ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਨਾਲ ਗ੍ਰੈਜੂਏਸ਼ਨ ਕੀਤੀ ਸੀ. ਬਾਅਦ ਵਿੱਚ, ਉਸਨੇ ਪੁਣੇ ਕਾਲਜ ਆਫ਼ ਸਾਇੰਸ ਤੋਂ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਉਸਦਾ ਪਹਿਲਾ ਮੁੱਖ ਪ੍ਰੋਜੈਕਟ ਖੜਕਵਾਸਲਾ ਸਰੋਵਰ ਵਿੱਚ ਪਾਣੀ ਦੇ ਹੜ੍ਹਾਂ ਦੁਆਰਾ ਸੰਚਾਲਿਤ ਸਿੰਚਾਈ ਪ੍ਰਣਾਲੀ ਦੀ ਸਥਾਪਨਾ ਸੀ।
Engineer's Day celebrated in a unique way in Mohali's City Park
ਇਸ ਪੇਟੈਂਟ ਸਿੰਚਾਈ ਪ੍ਰਣਾਲੀ ਨੇ ਭੋਜਨ ਦੀ ਸਪਲਾਈ ਅਤੇ ਭੰਡਾਰਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੀ ਆਗਿਆ ਦਿੱਤੀ, ਬਾਅਦ ਵਿੱਚ ਉਸ ਸਮੇਂ ਏਸ਼ੀਆ ਦੇ ਸਭ ਤੋਂ ਵੱਡੇ ਭੰਡਾਰਾਂ ਵਿੱਚੋਂ ਇੱਕ, ਮੈਸੂਰ ਦੇ ਕ੍ਰਿਸ਼ਨਰਾਜ ਡੈਮ ਅਤੇ ਇੱਥੋਂ ਤੱਕ ਕਿ ਗਵਾਲੀਅਰ ਦੇ ਤਿਗਰਾ ਡੈਮ ਨੂੰ ਵੀ ਅਪਣਾਇਆ ਗਿਆ। ਉਸਨੇ ਮੈਸੂਰ ਦੇ 19 ਵੇਂ ਦੀਵਾਨ ਵਜੋਂ ਵੀ ਸੇਵਾ ਨਿਭਾਈ ਅਤੇ ਉਹ ਸਟੇਟ ਬੈਂਕ ਆਫ਼ ਮੈਸੂਰ, ਬੰਗਲੌਰ ਖੇਤੀਬਾੜੀ ਯੂਨੀਵਰਸਿਟੀ, ਮੈਸੂਰ ਆਇਰਨ ਐਂਡ ਸਟੀਲ ਵਰਕਸ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੀ ਸਥਾਪਨਾ ਲਈ ਜ਼ਿੰਮੇਵਾਰ ਸੀ।
Engineer's Day celebrated in a unique way in Mohali's City Park
ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਸਨ। ਉਸਨੇ ਭਾਰਤ ਭਰ ਦੀਆਂ ਵੱਖ -ਵੱਖ ਯੂਨੀਵਰਸਿਟੀਆਂ ਤੋਂ ਕਈ ਆਨਰੇਰੀ ਡਾਕਟਰੇਟ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ ਇਸਨੂੰ ਮਾਨਤਾ ਪ੍ਰਾਪਤ ਸੀ। ਪ੍ਰਸਿੱਧ ਸੰਸਥਾਵਾਂ ਦੁਆਰਾ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਮੋਹਰੀ ਸ਼ਖਸੀਅਤ 1962 ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਪਰ ਉਨ੍ਹਾਂ ਦੀ ਵਿਰਾਸਤ ਅਜੇ ਵੀ ਕਾਇਮ ਹੈ ਅਤੇ ਭਾਰਤ ਰਾਸ਼ਟਰੀ ਇੰਜੀਨੀਅਰ ਦਿਵਸ ਦੁਆਰਾ ਉਨ੍ਹਾਂ ਨੂੰ ਮਨਾਉਂਦਾ ਰਹੇਗਾ।
Engineer's Day celebrated in a unique way in Mohali's City Park
ਸ੍ਰੀਲੰਕਾ ਅਤੇ ਤਨਜ਼ਾਨੀਆ ਇਸ ਮਿਤੀ ਨੂੰ ਆਪਣੇ ਇੰਜੀਨੀਅਰ ਦਿਵਸ ਵਜੋਂ ਮਨਾਉਣਗੇ। ਇਸ ਮੌਕੇ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਵੱਖ-ਵੱਖ ਇੰਜੀਨੀਅਰ ਅਤੇ ਸਮਾਜਸੇਵੀਆਂ ਦਾ ਸਨਮਾਨ ਕੀਤਾ ।ਸਨਮਾਨ ਸਮਾਰੋਹ ਵਿਚ ਬੁੱਕੇ ਜਾਂ ਸਨਮਾਨ ਚਿੰਨ੍ਹ ਦੀ ਥਾਂ ਕੀਵੀ ਅਤੇ ਅਨਾਰ ਦੇ ਫਲ ਦੇ ਕੇ ਸਨਮਾਨਤ ਕੀਤਾ ਗਿਆ।
No Engineer's Day celebrated in a unique way in Mohali's City Park
ਇਸ ਮੌਕੇ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਵਲੋ ਚੇਅਰਮੈਨ ਇੰਜੀਨੀਅਰ ਸੁਖਮਿੰਦਰ ਸਿੰਘ ਲਵਲੀ, ਜਨਰਲ ਸਕੱਤਰ ਇੰਜੀਨੀਅਰ ਦਵਿੰਦਰ ਸਿੰਘ, ਵਿੱਤ ਸਕੱਤਰ ਇੰਜੀਨੀਅਰ ਨਰਿੰਦਰ ਕੁਮਾਰ, ਇੰਜੀਨੀਅਰ ਭੁਪਿੰਦਰ ਸਿੰਘ ਸੋਮਲ,ਪੂਜਾ ਬਖਸ਼ੀ ਸਮਾਜਸੇਵੀ, ਗੁਰਮੇਲ ਸਿੰਘ ਮੌਜੇਵਾਲ ਸਮਾਜਸੇਵੀ, ਵਨੀਤ ਗਰਗ ਵੀਆਰਐਸ ਨੁਟਰੇਸ਼ਨ,ਅਨਫੋਲਡਜੂ, ਆਰੰਭ ਫਾਉਂਡੇਸ਼ਨ ਸਮਾਜਸੇਵੀ ਸੰਸਥਾ ਆਦਿ ਨੇ ਸਹਿਯੋਗ ਦਿੱਤਾ। ਇਸ ਮੋਕੇ ਗਾਇਕ ਅਤੇ ਸੰਗੀਤ ਡਾਇਰੈਕਟਰ ਹੈਰੀ ਬਾਵਾ ਨੇ ਇੱਕ ਗੀਤ ਦੀ ਪੇਸ਼ਕਾਰੀ ਕੀਤੀ ਅਤੇ ਸਭ ਨੂੰ ਮੰਤਰ ਮੁਗਧ ਕੀਤਾ। ਸਮਾਰੋਹ ਦੇ ਅੰਤ ਚ ਇੰਜੀਨੀਅਰ ਪਰਮਿੰਦਰਪਾਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਰੱਖੇ।ਅਨਾਮਿਕਾ ਨੇ ਸਟੇਜ ਦੀ ਪੇਸ਼ਕਾਰੀ ਵਿਲੱਖਣ ਕੀਤੀ।