
ਅਦਾਕਾਰ ਰਾਜ ਬੱਬਰ ਨੇ ਦਰਬਾਰ ਸਾਹਿਬ 'ਚ ਟੇਕਿਆ ਮੱਥਾ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਮਸ਼ਹੂਰ ਬਾਲੀਵੁੱਡ ਅਤੇ ਪਾਲੀਵੁੱਡ ਅਭਿਨੇਤਾ ਅਤੇ ਕਾਂਗਰਸੀ ਨੇਤਾ ਰਾਜ ਬੱਬਰ (Raj Babbar) ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ (Actor Raj Babbar pays obeisance at Darbar Sahib) ਹੋਣ ਲਈ ਪਹੁੰਚੇ। ਇਥੇ ਉਹ ਫ਼ਿਲਮ ਡਾਇਰੈਕਟਰ ਕੇ.ਸੀ. ਬੋਕਾਡੀਆ ਦੇ ਨਾਲ ਫਿਲਮ ਦਾ ਟ੍ਰੇਲਰ ਰਿਲੀਜ਼ ਕਰਵਾਉਣ ਆਏ ਸਨ।
Raj Babbar
ਹੋਰ ਵੀ ਪੜ੍ਹੋ: ਦਰਦਨਾਕ ਹਾਦਸਾ: ਬੱਸ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ, ਜ਼ਿੰਦਾ ਸੜੇ ਪੰਜ ਲੋਕ
ਇੱਥੇ ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ, ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲਾ ਦੀ ਅਰਦਾਸ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਰਾਜ ਬੱਬਰ (Raj Babbar) ਨੇ ਕਿਹਾ ਕਿ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗਲ ਹੈ ਕਿ ਉਹਨਾਂ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ (Actor Raj Babbar pays obeisance at Darbar Sahib) ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
Raj babbar
ਹੋਰ ਵੀ ਪੜ੍ਹੋ: ਮੁਹਾਲੀ ਦੇ ਸਿਟੀ ਪਾਰਕ ‘ਚ ਅਨੋਖੇ ਢੰਗ ਨਾਲ ਮਨਾਇਆ ‘Engineer's Day
ਉਹਨਾਂ ਕਿਹਾ ਕਿ ਦਰਬਾਰ ਸਾਹਿਬ ਪਹੁੰਚ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ। ਕਿਸਾਨੀ ਮੁੱਦੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਸਾਂਤਮਈ ਅੰਦੋਲਨ ਤੇ ਬਲ ਨਾਲ ਜਬਰ ਕਰਨਾ ਮੰਦਭਾਗਾ ਹੈ।
Farmers Protest
ਹੋਰ ਵੀ ਪੜ੍ਹੋ: ਦਿੱਲੀ 'ਚ ਇਸ ਸਾਲ ਵੀ ਦੀਵਾਲੀ 'ਤੇ ਨਹੀਂ ਚਲਣਗੇ ਪਟਾਕੇ, ਕੇਜਰੀਵਾਲ ਸਰਕਾਰ ਨੇ ਲਗਾਈ ਪਾਬੰਦੀ