
ਅਵਾਰਾ ਪਸ਼ੂ ਦੇ ਮੋਟਰਸਾਇਕਲ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਅਬੋਹਰ: ਇੱਕ ਅਵਾਰਾ ਪਸ਼ੂ ਮੋਟਰਸਾਇਕਲ ਸਵਾਰ ਨੌਜਵਾਨ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇੱਕ ਪਸ਼ੂ ਅਚਾਨਕ ਨੌਜਵਾਨ ਦੇ ਮੋਟਰਸਾਈਕਲ ਦੇ ਸਾਹਮਣੇ ਆ ਗਿਆ, ਜਿਸ ਕਾਰਨ ਉਹ ਸੜਕ ’ਤੇ ਡਿੱਗ ਗਿਆ। ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ, ਜਦ ਕਿ ਉਸ ਦਾ ਦੋਸਤ ਜ਼ਖਮੀ ਹੋ ਗਿਆ।
ਜ਼ਿਕਰਯੋਗ ਹੈ ਕਿ ਹਾਦਸਾ ਪਿੰਡ ਦੁਤਰਾਂਵਾਲੀ ਅਤੇ ਰਾਜਪੁਰਾ ਦੇ ਵਿਚਕਾਰ ਵਾਪਰਿਆ। ਮ੍ਰਿਤਕ ਦੀ ਪਛਾਣ 21 ਸਾਲਾ ਸੰਜੂ ਵਜੋਂ ਹੋਈ ਹੈ। ਉਹ ਪਿੰਡ ਢਾਬਾ ਕੋਕਰੀਆਂ ਦਾ ਰਹਿਣ ਵਾਲਾ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਅਬੋਹਰ ਬੱਸ ਸਟੈਂਡ ਨੇੜੇ ਇੱਕ ਫਰਿੱਜ ਦੀ ਦੁਕਾਨ ’ਤੇ ਕੰਮ ਕਰਦਾ ਸੀ। ਸੰਜੂ ਆਪਣੇ ਦੋਸਤ ਗੁਰਤੇਜ ਨਾਲ ਮੋਟਰਸਾਈਕਲ ’ਤੇ ਪਿੰਡ ਵਾਪਸ ਆ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੰਜੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਸੰਜੂ ਦੀ ਲਾਸ਼ ਮੁਰਦਾਘਰ ਵਿੱਚ ਰੱਖਵਾ ਦਿੱਤੀ।