
'ਅਫ਼ਗਾਨ 'ਚ ਕੋਈ ਆਫ਼ਤ ਆਉਂਦੀ ਤਾਂ ਮਿੰਟ ਵਿੱਚ ਪੈਸੇ ਪਹੁੰਚ ਜਾਂਦੇ ਪਰ ਪੰਜਾਬ ਵਿੱਚ ਇਕ ਰੁਪਾਇਆ ਨਹੀਂ ਆਇਆ'
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਬਾਰੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪਾਕਿ ਨਾਲ ਮੈਚ ਖੇਡਣਾ ਜ਼ੂਰਰੀ ਸੀ? ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਸ ਫ਼ਿਲਮ ਵਿਚ ਪਾਕਿਸਤਾਨੀ ਕਲਾਕਾਰ ਨੂੰ ਲਿਆ ਜਾਂਦਾ ਹੈ, ਜਿਸ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਹੋ ਚੁੱਕੀ ਹੈ ਤਾਂ ਉਨ੍ਹਾਂ ਨੂੰ ਗੱਦਾਰ ਕਿਹਾ ਜਾਵੇਗਾ ਅਤੇ ਉਹ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ। ਜੇਕਰ ਫ਼ਿਲਮ ਨੂੰ ਰੋਕਿਆ ਜਾਂਦਾ ਹੈ ਤਾਂ ਨਿਰਮਾਤਾ ਨੂੰ ਨੁਕਸਾਨ ਹੁੰਦਾ ਹੈ ਅਤੇ ਕਲਾਕਾਰ ਨੂੰ ਵੀ। ਜਿਥੇ ਮੈਚ ਹੋਇਆ ਸੀ, ਨਿਰਮਾਤਾ ਇਕ ਵੱਡੇ ਸਾਹਿਬ ਦਾ ਪੁੱਤਰ ਹੈ ਅਤੇ ਕੱਲ੍ਹ ਦਾ ਮੈਚ ਲਾਈਵ ਸੀ ਜਦੋਂ ਕਿ ਫ਼ਿਲਮ ਦਾ ਰਿਕਾਰਡ ਨਹੀਂ ਚੱਲਣ ਦਿੱਤਾ ਗਿਆ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਭਾਜਪਾ ਦਾ ਸਪਾਂਸਰ ਮੀਡੀਆ ਕਹਿੰਦਾ ਹੈ ਕਿ ਦੇਖੋ, ਉਨ੍ਹਾਂ ਨੇ ਹੱਥ ਨਹੀਂ ਮਿਲਾਇਆ। ਵਿਸ਼ਵ ਕੱਪ 1987 ਵਿਚ ਹੋਇਆ ਸੀ, ਪਰ ਹੁਣ ਅਨੁਰਾਗ ਠਾਕੁਰ ਇਕ ਦਲੀਲ ਦੇ ਰਹੇ ਹਨ, ਜਿਸ ਵਿਚ ਸ੍ਰਲੰਕਾ ਨੇ ਕੱਪ ਜਿੱਤਿਆ।
ਉਨ੍ਹਾਂ ਨੇ ਕਿਹਾ ਹੈ ਕਿ ਮੈਚ ਵਿਚ ਕੋਈ ਸਮੱਸਿਆ ਨਹੀਂ ਹੈ ਜਦੋਂ ਕਿ ਫ਼ਿਲਮ ਵਿਚ ਕੋਈ ਸਮੱਸਿਆ ਹੈ ਅਤੇ ਮਜਬੂਰੀ ਕੀ ਸੀ? ਇਹ ਸਮਝ ਨਹੀਂ ਆ ਰਿਹਾ ਅਤੇ ਮੈਚ ਤੋਂ ਆਉਣ ਵਾਲਾ ਪੈਸਾ ਅੱਤਵਾਦੀ, ਨਸ਼ੇ ਆਦਿ ਭੇਜਣ ਲਈ ਵਰਤਿਆ ਜਾਵੇਗਾ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਤੋਂ ਸਿੱਖਾਂ ਨੂੰ ਰੋਕਿਆ ਜਾਂਦਾ ਹੈ ਇਸ ਤੋਂ ਇਲਾਵਾ ਗੁਰਧਾਮਾਂ ਉੱਤੇ ਸਿੱਖਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹੈ ਉਥੇ ਹੀ ਸਿੱਖ ਸੰਗਤ ਲਈ ਕੇਂਦਰ ਦੇ ਨਿਯਮ ਵੱਖਰੇ ਕਿਉਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਲਾਂਘਾ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਅਫ਼ਗਾਨ ਵਿੱਚ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਉਥੇ ਰਾਹਤ ਸਮੱਗਰੀ ਤੇ ਆਰਥਿਕ ਮਦਦ ਜਲਦ ਪਹੁੰਚ ਜਾਂਦੀ ਹੈ ਪਰ ਪੰਜਾਬ ਵਿੱਚ ਹਾਲੇ ਤੱਕ ਸਰਕਾਰ ਨੇ ਇਕ ਰੁਪਇਆ ਵੀ ਨਹੀਂ ਭੇਜਿਆ।