ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ
Published : Sep 15, 2025, 10:28 pm IST
Updated : Sep 15, 2025, 10:28 pm IST
SHARE ARTICLE
Life in Punjab back on track with improvement in flood situation: Hardeep Singh Mundian
Life in Punjab back on track with improvement in flood situation: Hardeep Singh Mundian

ਕੈਂਪਾਂ ‘ਚ ਬਸੇਰਾ ਕਰ ਰਹੇ ਲੋਕਾਂ ਦੀ ਗਿਣਤੀ ਘਟਣ ਨਾਲ ਰਾਹਤ ਕੈਂਪਾਂ ਦਾ ਅੰਕੜਾ 82 ਤੋਂ ਘੱਟ ਕੇ 66 ਹੋਇਆ

ਚੰਡੀਗੜ੍ਹ: ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਸੂਬੇ ਭਰ ਵਿੱਚ ਹੜ੍ਹਾਂ ਦੀ ਸਥਿਤੀ ‘ਚ ਸੁਧਾਰ ਹੋਣ ਦੇ ਨਾਲ ਪੰਜਾਬ ਦਾ ਜਨ-ਜੀਵਨ ਮੁੜ ਲੀਹ 'ਤੇ ਆ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸਿਰੜੀ ਭਾਵਨਾ ਅਤੇ ਸਰਕਾਰ ਵੱਲੋਂ ਸਮੇਂ ਸਿਰ ਢੁਕਵੇਂ ਯਤਨਾਂ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹਾਲਾਤ ਮੁੜ ਆਮ ਵਾਂਗ ਹੋ ਰਹੇ ਹਨ।

ਕੈਬਨਿਟ ਮੰਤਰੀ ਨੇ ਹੜ੍ਹਾਂ ਸਬੰਧੀ 14 ਸਤੰਬਰ ਅਤੇ 15 ਸਤੰਬਰ ਦੀਆਂ ਰਿਪੋਰਟਾਂ ਦੀ ਤੁਲਨਾ ਕਰਦਿਆਂ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਦੀ ਗਿਣਤੀ ਦਾ ਅੰਕੜਾ ਬਿਨਾਂ ਕਿਸੇ ਬਦਲਾਅ ਦੇ 2,472 ਹੈ ਜਦੋਂ ਕਿ ਪ੍ਰਭਾਵਿਤ ਆਬਾਦੀ ਦਾ ਅੰਕੜਾ 3,89,176 ਰਿਹਾ। ਉਨ੍ਹਾਂ ਕਿਹਾ ਕਿ ਹਾਲਾਂਕਿ ਰਾਹਤ ਦੇ ਪੱਖ ਤੋਂ ਮਹੱਤਵਪੂਰਨ ਤਬਦੀਲੀ ਹੋਈ ਹੈ, ਜਿਸ ਵਿੱਚ ਰਾਹਤ ਕੈਂਪਾਂ ਦੀ ਗਿਣਤੀ 24 ਘੰਟਿਆਂ ਦੇ ਅੰਦਰ 82 ਤੋਂ ਘਟਾ ਕੇ 66 ਕਰ ਦਿੱਤੀ ਗਈ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਲੋਕ ਲਗਾਤਾਰ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ। ਇਸੇ ਤਰ੍ਹਾਂ ਇਸ ਸਮੇਂ ਦੌਰਾਨ ਰਾਹਤ ਕੈਂਪਾਂ ਵਿੱਚ ਠਹਿਰੇ ਹੋਏ ਲੋਕਾਂ ਦੀ ਗਿਣਤੀ 3,699 ਤੋਂ ਘਟ ਕੇ 3,449 ਹੋ ਗਈ। ਕੈਬਨਿਟ ਮੰਤਰੀ ਨੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਰਾਹਤ, ਸਾਫ਼-ਸਫ਼ਾਈ ਅਤੇ ਮੁੜ ਵਸੇਬੇ ਦੇ ਯਤਨ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ।

ਮਾਲ ਮੰਤਰੀ ਨੇ ਅੱਗੇ ਦੱਸਿਆ ਕਿ ਜ਼ਮੀਨੀ ਸਥਿਤੀ ਵਿੱਚ ਸੁਧਾਰ ਦੇ ਮੱਦੇਨਜ਼ਰ ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ ਅਤੇ ਫੌਜ ਦੀਆਂ ਟੀਮਾਂ ਦੀ ਤਾਇਨਾਤੀ ਨੂੰ ਵੀ ਤਰਕਸੰਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 14 ਸਤੰਬਰ ਤੱਕ ਐਨ.ਡੀ.ਆਰ.ਐਫ ਦੀਆਂ ਦੋ ਟੀਮਾਂ ਫਾਜ਼ਿਲਕਾ ਵਿੱਚ ਅਤੇ ਇੱਕ ਫਿਰੋਜ਼ਪੁਰ ਵਿੱਚ ਤਾਇਨਾਤ ਸਨ ਅਤੇ 15 ਸਤੰਬਰ ਤੱਕ  ਫਿਰੋਜ਼ਪੁਰ ਵਿਖੇ ਇੱਕ ਟੀਮ ਰਾਹਤ ਕਾਰਜ ਸਬੰਧੀ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਕੰਮ ਵਿੱਚ ਲੱਗੀ ਹੋਈ ਹੈ।ਮੁੰਡੀਆਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਸੁਰੱਖਿਅਤ ਕੱਢੇ ਗਏ ਵਿਅਕਤੀਆਂ ਦੀ ਗਿਣਤੀ ਪਿਛਲੇ ਦਿਨ ਵਾਂਗ 23,340, ਜਦੋਂ ਕਿ ਫਸਲੀ ਨੁਕਸਾਨ ਦਾ ਰਕਬਾ ਵੀ ਪਹਿਲੇ ਦਿਨ ਦੀ ਤਰ੍ਹਾਂ 1,98,525 ਹੈਕਟੇਅਰ ਰਿਹਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement