'ਵਨ ਹੈਲਥ' ਪਹੁੰਚ: ਐਂਟੀਬਾਇਓਟਿਕਸ ਦੀ ਲੋੜੋਂ ਵੱਧ ਵਰਤੋਂ ਨੂੰ ਰੋਕਣ ਲਈ, ਪੰਜਾਬ ਵਿੱਚ ਐਂਟੀਮਾਈਕ੍ਰੋਬਾਇਲ ਰਸਿਸਟੈਂਸ ਕਾਰਜ ਯੋਜਨਾ ਲਾਂਚ
Published : Sep 15, 2025, 6:13 pm IST
Updated : Sep 15, 2025, 6:13 pm IST
SHARE ARTICLE
'One Health' approach: Antimicrobial Resistance Action Plan launched in Punjab to curb overuse of antibiotics
'One Health' approach: Antimicrobial Resistance Action Plan launched in Punjab to curb overuse of antibiotics

ਐਂਟੀਮਾਕ੍ਰੋਬੀਅਲ ਰਸਿਸਟੈਂਸ 'ਤੇ ਸੂਬਾ ਕਾਰਜ ਯੋਜਨਾ ਸ਼ੁਰੂ ਕਰਨ ਵਾਲਾ ਸੱਤਵਾਂ ਸੂਬਾ ਬਣਿਆ ਪੰਜਾਬ

ਚੰਡੀਗੜ੍ਹ: ਐਂਟੀਮਾਕ੍ਰੋਬੀਅਲ ਰਸਿਸਟੈਂਸ (ਏਐਮਆਰ) ਦੇ ਵਧ ਰਹੇ ਖ਼ਤਰੇ ਦੇ ਮੁਕਾਬਲੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਐਂਟੀਮਾਕ੍ਰੋਬੀਅਲ ਰਸਿਸਟੈਂਸ (ਪੰਜਾਬ-ਸੈਪਕਾਰ) ਦੀ ਰੋਕਥਾਮ ਲਈ ਸਮਰਪਿਤ ਪੰਜਾਬ ਰਾਜ ਕਾਰਜ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਨਾਲ ਪੰਜਾਬ ਭਾਰਤ ਦਾ ਸੱਤਵਾਂ ਅਤੇ ਖਿੱਤੇ ਦਾ ਮੋਹਰੀ ਸੂਬਾ ਬਣ ਗਿਆ ਹੈ ਜਿਸਨੇ ਐਂਟੀਬਾਇਓਟਿਕਸ, ਜੋ ਕਿ ਇੱਕ ਗੰਭਰ ਆਲਮੀ ਸਿਹਤ ਚੁਣੌਤੀ ਹੈ, ਦੀ ਲੋੜੋਂ ਵੱਧ ਵਰਤੋਂ ਨੂੰ ਰੋਕਣ ਲਈ ਇੱਕ ਸਮਰਪਿਤ ਨੀਤੀ ਅਪਣਾਈ ਹੈ।

ਇਹ ਵਿਆਪਕ ਯੋਜਨਾ ਸੂਬੇ ਨੂੰ ਕੌਮੀ ਅਤੇ ਆਲਮੀ ਸਿਹਤ ਤਰਜੀਹਾਂ ਨਾਲ ਜੋੜਦਿਆਂ 'ਵਨ ਹੈਲਥ' ਪਹੁੰਚ ਨੂੰ ਅਪਨਾਉਣ 'ਤੇ ਕੇਂਦਰਿਤ ਹੈ, ਜੋ ਮਨੁੱਖੀ ਤੇ ਜਾਨਵਰਾਂ ਦੀ ਸਿਹਤ, ਖੇਤੀਬਾੜੀ ਅਤੇ ਵਾਤਾਵਰਣ ਖੇਤਰਾਂ ਵਿੱਚ ਯਤਨਾਂ ਨੂੰ ਇੱਕਜੁੱਟ ਕਰਦੀ ਹੈ ਤਾਂ ਜੋ ਏਐਮਆਰ ਚੁਣੌਤੀ ਦਾ ਸਮੂਹਿਕ ਯਤਨਾਂ ਨਾਲ ਮੁਕਾਬਲਾ ਕੀਤਾ ਜਾ ਸਕੇ।
 
ਪੰਜਾਬ ਦੀ ਏਐਮਆਰ ਕਾਰਜ-ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਰਸਿਸਟੈਂਸ ਪੈਟਰਨਾਂ ਨੂੰ ਟਰੈਕ ਕਰਨ ਵਾਸਤੇ ਲੈਬਾਟਰੀ ਨੈਟਵਰਕਾਂ ਰਾਹੀਂ ਸਰਕਾਰੀ ਸਿਹਤ ਸਹੂਲਤਾਂ ਤੋਂ ਨਮੂਨਿਆਂ ਦੀ ਮੌਨਿਟਰਿੰਗ ਅਤੇ ਜਾਂਚ ਜ਼ਰੀਏ ਨਿਗਰਾਨੀ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਇਹ ਜਨਤਕ ਥਾਵਾਂ 'ਤੇ ਲਾਗ ਦੇ ਜੋਖਮਾਂ ਨੂੰ ਘਟਾਉਣ ਲਈ ਹਸਪਤਾਲਾਂ, ਕਲੀਨਿਕਾਂ ਅਤੇ ਫੂਡ ਵੈਂਡਰਾਂ ਵਿੱਚ ਸਫ਼ਾਈ ਅਤੇ ਸਿਹਤ ਦੇ ਉੱਚ ਮਿਆਰਾਂ ਨੂੰ ਲਾਜ਼ਮੀ ਬਣਾਉਂਦਾ ਹੈ। ਇਸ ਯੋਜਨਾ ਦਾ ਵਿਸ਼ੇਸ਼ ਧਿਆਨ ਇਕਜੁੱਟ ਕਾਰਵਾਈ ਲਈ ਸਿਹਤ, ਵੈਟਰਨਰੀ, ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਵਿਭਾਗਾਂ ਦਰਮਿਆਨ ਮਜ਼ਬੂਤ ਅੰਤਰ-ਵਿਭਾਗੀ ਤਾਲਮੇਲ ਯਕੀਨੀ ਬਣਾਉਣਾ ਹੈ।

ਇਹ ਯੋਜਨਾ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਂਟੀਬਾਇਓਟਿਕਸ ਦੀ ਪਰਸਕ੍ਰਿਪਸ਼ਨ-ਅਧਾਰਤ ਅਤੇ ਤਰਕਸੰਗਤ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਵਕਾਲਤ ਕਰਦੀ ਹੈ ਤਾਂ ਜੋ ਇਸਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਇਹ ਜ਼ਿਲ੍ਹਾ ਹਸਪਤਾਲਾਂ, ਸਬ-ਡਿਵੀਜ਼ਨਲ ਹਸਪਤਾਲਾਂ ਅਤੇ ਪ੍ਰਾਇਮਰੀ ਹੈਲਥ ਕੇਅਰ ਸੈਂਟਰ, ਜਿਨ੍ਹਾਂ ਵਿੱਚ ਆਮ ਆਦਮੀ ਕਲੀਨਿ ਸ਼ਾਮਲ ਹਨ, ਸਮੇਤ ਹੋਰ ਸਰਕਾਰੀ ਸਿਹਤ ਸਹੂਲਤਾਂ ਵਿੱਚ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਮੁਹਿੰਮਾਂ ਦੇ ਵੱਧ ਤੋਂ ਵੱਧ ਪ੍ਰਸਾਰ 'ਤੇ ਵੀ ਧਿਆਨ ਕੇਂਦਰਿਤ ਕਰਦੀ ਹੈ ਤਾਂ ਜੋ ਨਾਗਰਿਕਾਂ ਨੂੰ ਸਵੈ-ਮੈਡੀਕੇਸ਼ਨ ਦੇ ਖ਼ਤਰਿਆਂ ਅਤੇ ਇਲਾਜ ਕੋਰਸਾਂ ਨੂੰ ਪੂਰਾ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕੇ।

ਇਸਦਾ ਉਦੇਸ਼ ਸੁਰੱਖਿਅਤ ਵਿਕਲਪਾਂ ਨੂੰ ਉਤਸ਼ਾਹਿਤ ਕਰਕੇ ਪਸ਼ੂਆਂ ਅਤੇ ਖੇਤੀਬਾੜੀ ਲਈ ਨਾਨ-ਥੈਰਪਿਓਟਿਕ ਐਂਟੀਬਾਇਓਟਿਕ ਵਰਤੋਂ ਨੂੰ ਘਟਾਉਣਾ ਹੈ ਅਤੇ ਯੂਨੀਵਰਸਲ ਹੈਲਥ ਕਵਰੇਜ ਤਹਿਤ ਪ੍ਰਾਇਮਰੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਬਿਮਾਰੀ ਦਾ ਪਤਾ ਲਗਾ ਕੇ ਸਹੀ ਇਲਾਜ ਦੇਣਾ ਯਕੀਨੀ ਬਣਾਉਣ ਦੇ ਨਾਲ-ਨਾਲ ਬੇਲੋੜੀ ਐਂਟੀਬਾਇਓਟਿਕ ਦੀ ਵਰਤੋਂ ਘਟਾਈ ਜਾ ਸਕੇ।

ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਏਐਮਆਰ ਐਕਸ਼ਨ ਪਲਾਨ ਸਿਹਤ ਸੰਭਾਲ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਇੱਕ ਫੈਸਲਾਕੁੰਨ ਕਦਮ ਹੈ। ਉਨ੍ਹਾਂ ਕਿਹਾ ਕਿ ਵਨ ਹੈਲਥ ਪਹੁੰਚ ਅਪਣਾ ਕੇ ਅਤੇ ਵਿਸ਼ਵਵਿਆਪੀ ਤਾਲਮੇਲ ਰਾਹੀਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ-ਰੱਖਿਅਕ ਇਲਾਜ ਪ੍ਰਣਾਲੀਆਂ ਦੀ ਪ੍ਰਭਾਵਸ਼ੀਲਤਾ ਨੂੰ ਕਾਇਮ ਰੱਖਣ ਲਈ ਦ੍ਰਿੜ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਸ ਮਕਸਦ ਲਈ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰੀ ਸਿਹਤ ਸਹੂਲਤਾਂ ਵਿਖੇ ਲੋਕਾਂ ਨੂੰ ਆਪਣੇ-ਆਪ ਜਾਂ ਅਧੂਰਾ ਇਲਾਜ ਤੋਂ ਪਰਹੇਜ਼ ਕਰਨ ਸਬੰਧੀ ਜਾਗਰੂਕਤਾ ਯਤਨਾਂ ਨੂੰ ਤੇਜ਼ ਕਰਾਂਗੇ, ਕਿਉਂਕਿ ਇਸ ਨਾਲ ਐਂਟੀਬਾਇਓਟਿਕ ਰਸਿਸਟੈਂਸ ਦਾ ਖਤਰਾ ਵਧਦਾ ਹੈ।

ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ ਨੇ ਕਿਹਾ ਕਿ ਸੂਬੇ ਦਾ ਮੁੱਖ ਧਿਆਨ ਆਮ ਆਦਮੀ ਕਲੀਨਿਕਾਂ ਤੋਂ ਲੈ ਕੇ ਲੈਬਾਰਟਰੀਆਂ ਤੱਕ ਨਿਗਰਾਨੀ ਤੇ ਸਰਵੇਖਣ, ਸਫਾਈ ਅਤੇ ਮਿਆਰੀ ਇਲਾਜ ਪ੍ਰੋਟੋਕੋਲ ‘ਤੇ ਕੇਂਦਰਤ ਹੋਵੇਗਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲਾਗ ਦੇ ਜੋਖਮ ਨੂੰ ਘਟਾਉਣ ਲਈ ਹਸਪਤਾਲਾਂ ਅਤੇ ਫੂਡ ਵੈਂਡਰਾਂ 'ਤੇ ਸਫ਼ਾਈ ਬੇਹੱਦ ਜ਼ਰੂਰੀ ਹੈ।

ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਸਮੁੱਚੀ ਕਾਰਜ ਯੋਜਨਾ ਅੰਤਰ-ਵਿਭਾਗੀ ਤਾਲਮੇਲ 'ਤੇ ਨਿਰਭਰ ਕਰਦੀ ਹੈ, ਜਿਸ ਲਈ ਸਿਹਤ, ਵੈਟਰਨਰੀ, ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਵਿਭਾਗਾਂ ਨੂੰ ਆਪਸੀ ਤਾਲਮੇਲ ਰਾਹੀਂ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਐਂਟੀਬਾਇਓਟਿਕਸ ਦੀ ਤਰਕਸੰਗਤ ਵਰਤੋਂ ਇਸਦੀ ਦੁਰਵਰਤੋਂ ਨੂੰ ਰੋਕਣ ਵਿੱਚ ਸਹਾਈ ਹੋਵੇਗੀ।

ਇਸ ਸਮਾਗਮ ਵਿੱਚ ਪ੍ਰਮੁੱਖ ਸੰਸਥਾਵਾਂ ਦੇ ਮਾਹਿਰਾਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਡਾ. ਜਸਬੀਰ ਸਿੰਘ ਬੇਦੀ - ਪ੍ਰੋਫੈਸਰ ਅਤੇ ਡਾਇਰੈਕਟਰ, ਸੈਂਟਰ ਫਾਰ ਵਨ ਹੈਲਥ, ਗਡਵਾਸੂ; ਡਾ. ਅਨੀਤਾ ਸ਼ਰਮਾ - ਡਾਇਰੈਕਟਰ, ਲੈਬ ਮੈਡੀਸਨ, ਫੋਰਟਿਸ ਹਸਪਤਾਲ, ਮੋਹਾਲੀ; ਡਾ. ਵਰਸ਼ਾ ਗੁਪਤਾ - ਪ੍ਰੋਫੈਸਰ ਅਤੇ ਮੁਖੀ, ਮਾਈਕ੍ਰੋਬਾਇਓਲੋਜੀ ਵਿਭਾਗ, ਜੀਐਮਸੀਐਚ 32, ਚੰਡੀਗੜ੍ਹ; ਡਾ. ਲਵੀਨਾ ਓਬਰਾਏ - ਪ੍ਰੋਫੈਸਰ ਅਤੇ ਮੁਖੀ, ਮਾਈਕ੍ਰੋਬਾਇਓਲੋਜੀ, ਜੀਐਮਸੀਐਚ ਅੰਮ੍ਰਿਤਸਰ; ਡਾ. ਨੁਸਰਤ ਸ਼ਫੀਕ - ਪ੍ਰੋਫੈਸਰ, ਫਾਰਮਾਕੋਲੋਜੀ, ਪੀਜੀਆਈਐਮਈਆਰ ਚੰਡੀਗੜ੍ਹ (ਆਨਲਾਈਨ); ਡਾ. ਪਰਵਿੰਦਰ ਚਾਵਲਾ - ਸੀਨੀਅਰ ਸਲਾਹਕਾਰ, ਇੰਟਰਨਲ ਮੈਡੀਸਨ, ਫੋਰਟਿਸ ਮੋਹਾਲੀ; ਪ੍ਰੋਫੈਸਰ ਰੁਪਿੰਦਰ ਬਖਸ਼ੀ - ਪ੍ਰੋਫੈਸਰ ਅਤੇ ਮੁਖੀ, ਮਾਈਕ੍ਰੋਬਾਇਓਲੋਜੀ ਵਿਭਾਗ, ਜੀਐਮਸੀਐਚ ਪਟਿਆਲਾ; ਡਾ. ਰਿਤੂ ਗਰਗ - ਪ੍ਰੋਫੈਸਰ ਅਤੇ ਮੁਖੀ, ਏਆਈਐਮਐਸ ਮੋਹਾਲੀ; ਅਤੇ ਡਾ. ਅਮਿਤ ਮੰਡਲ - ਫੋਰਟਿਸ ਹਸਪਤਾਲ ਸ਼ਾਮਲ ਸਨ। ਇਸ ਮੌਕੇ ਡਾਇਰੈਕਟਰ ਸਿਹਤ ਡਾ: ਹਿਤਿੰਦਰ ਕੌਰ, ਡਾ: ਰੋਹਿਣੀ ਗੋਇਲ, ਡਾ: ਮੰਜੂ ਬਾਂਸਲ, ਡਾ: ਹਰਪਾਲ ਸਿੰਘ, ਯੁਗੇਸ਼ ਕੁਮਾਰ ਰਾਏ, ਸ੍ਰਜੀਤਾ ਚੱਕਰਵਰਤੀ ਅਤੇ ਡਾ: ਨੇਹਾ ਚੌਧਰੀ ਸਮੇਤ ਸਿਹਤ ਸੇਵਾਵਾਂ ਵਿਭਾਗ ਅਤੇ ਐਨ.ਐਚ.ਐਮ. ਪੰਜਾਬ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement