
ਤੇਜ਼ ਰਫ਼ਤਾਰ ਕਾਰ ਨੇ ਛੋਟੀ ਬੱਚੀ ਨੂੰ ਕੁਚਲਿਆ
ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਵਿੱਚ ਜੀਟੀ ਰੋਡ 'ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ 4 ਸਾਲਾ ਬੱਚੀ ਨੂੰ ਦਰੜ ਦਿੱਤਾ। ਹਾਦਸੇ ਦੌਰਾਨ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਦੱਸ ਦੇਈਏ ਕਿ ਕਾਰ ਬੱਚੀ ਨੂੰ ਕਰੀਬ 10 ਫੁੱਟ ਤੱਕ ਘਸੀਟ ਕੇ ਲੈ ਗਈ। ਬੱਚੀ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।