ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਜਾਂ ਬਦਲਾਅ ਦੇ ਮੂੜ 'ਚ ਨਹੀਂ ਕੇਂਦਰ ਸਰਕਾਰ, ਹਰ ਦਾਅ ਖੇਡਣ ਦੀ ਤਿਆਰੀ
Published : Oct 15, 2020, 4:43 pm IST
Updated : Oct 15, 2020, 4:43 pm IST
SHARE ARTICLE
Farmer Demonstration
Farmer Demonstration

ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਦੇ ਸਥਾਨਕ ਆਗੂਆਂ ਦੀਆਂ ਮੁਸ਼ਕਲਾਂ 'ਚ ਵਾਧਾ ਜਾਰੀ

ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੀ ਫ਼ਿਲਹਾਲ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਜਾਂ ਕਿਸੇ ਤਰ੍ਹਾਂ ਦੇ ਬਦਲਾਅ ਦੇ ਮੂੜ 'ਚ ਨਹੀਂ ਹੈ। ਕੇਂਦਰ ਸਰਕਾਰ ਫ਼ਿਲਹਾਲ ਉਹ ਸਾਰੇ ਦਾਅ ਖੇਡਣ ਦੀ ਫਿਰਾਕ 'ਚ ਹੈ, ਜਿਸ ਨਾਲ ਕਿਸਾਨਾਂ ਦੇ ਸੰਘਰਸ਼ ਦੀ ਧਾਰ ਨੂੰ ਖੁੰਡਾ ਕੀਤਾ ਜਾ ਸਕੇ। ਕੇਂਦਰ ਦੀ ਇਸ ਮਨਸ਼ਾ ਦਾ ਪ੍ਰਗਟਾਵਾ ਕਿਸਾਨਾਂ ਦੀ ਦਿੱਲੀ ਤੋਂ ਬੇਰੰਗ ਵਾਪਸੀ ਨੇ ਵੀ ਕਰ ਦਿਤਾ ਹੈ।

farmers protestfarmers protest

ਕੇਂਦਰੀ ਮੰਤਰੀਆਂ ਵਲੋਂ ਵਰਚੁਅਲ ਮੀਟਿੰਗਾਂ ਜ਼ਰੀਏ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਣ ਦਾ ਦਾਅ ਖੇਡਿਆ ਗਿਆ ਹੈ। ਕੇਂਦਰ ਦੇ ਇਸ ਦਾਅ ਦੇ ਪੰਜਾਬ ਅੰਦਰ ਕਾਰਗਰ ਹੋਣ ਦੇ ਅਸਾਰ ਬੜੇ ਘੱਟ ਹਨ। ਕੇਂਦਰ ਸਰਕਾਰ ਕਿਸਾਨਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ 'ਚ ਹੈ ਜਦਕਿ ਮੰਤਰੀਆਂ ਦੀਆਂ ਵਰਚੁਅਲ ਮੀਟਿੰਗਾਂ 'ਚ ਕਿਸਾਨਾਂ ਦੀ ਸ਼ਮੂਲੀਅਤ ਨਾ ਦੇ ਬਰਬਾਰ ਹੈ। ਜੇਕਰ ਕੋਈ ਇਸ ਨਾਲ ਜੁੜ ਵੀ ਰਿਹਾ ਹੈ ਤਾਂ ਉਹ ਭਾਜਪਾ ਦੇ ਅਪਣੇ ਕੇਡਰ ਦੇ ਲੋਕ ਹਨ ਜਿਨ੍ਹਾਂ ਨੂੰ ਕਿਸਾਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।

Farmers ProtestFarmers Protest

ਦੂਜੇ ਪਾਸੇ ਪੰਜਾਬ ਅੰਦਰ ਅਪਣੀਆਂ ਸਰਗਰਮੀਆਂ ਨੂੰ ਜਾਰੀ ਰੱਖ ਪਾਉਣਾ ਭਾਜਪਾ ਲਈ ਟੇਢੀ ਖੀਰ ਸਾਬਤ ਹੋ ਰਿਹਾ ਹੈ। ਇਸ ਦਾ ਅਹਿਸਾਸ ਭਾਜਪਾ ਨੂੰ ਵੀ ਹੋਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਅਤੇ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਨੂੰ ਵਰਚੁਅਲ ਮੀਟਿੰਗ ਵਿਚਾਲੇ ਛੱਡਣੀ ਪਈ ਹੈ। ਇਸੇ ਤਰ੍ਹਾਂ ਮੁਕਤਸਰ ਵਿਖੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਵੀ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਹੈ।

protestprotest

ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਲੋਕ ਰਾਹ ਦਾ ਸਾਹਮਣਾ ਕਰਨਾ ਪਿਆ ਜਿੱਥੇ ਉਨ੍ਹਾਂ ਦੀ ਕਾਰ ਦੀ ਭੰਨਤੋੜ ਦੀ ਘਟਨਾ ਵਾਪਰੀ ਸੀ। ਇਸੇ ਤਰ੍ਹਾਂ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਵੀ ਲਗਾਤਾਰ ਜਾਰੀ ਹੈ। ਕਿਸਾਨ ਆਗੂਆਂ ਦੀ ਦਿੱਲੀ ਤੋਂ ਬੇਰੰਗ ਵਾਪਸੀ ਤੋਂ ਬਾਅਦ ਭਾਜਪਾ ਆਗੂਆਂ ਦੀਆਂ ਮੁਸ਼ਕਲਾਂ ਵਧਣਾ ਤੈਅ ਹੈ। ਭਾਜਪਾ ਆਗੂਆਂ 'ਤੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਦਬਾਅ ਹੈ ਜਦਕਿ ਕਿਸਾਨ ਉਨ੍ਹਾਂ ਨਾਲ ਗੱਲ ਕਰਨਾ ਤਾਂ ਦੂਰ, ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ।

farmers protestfarmers protest

ਕਿਸਾਨ ਜਥੇਬੰਦੀਆਂ ਨੂੰ ਜਿੱਥੇ ਵੀ ਭਾਜਪਾ ਆਗੂਆਂ ਦੀ ਆਮਦ ਜਾਂ ਮੀਟਿੰਗ ਕਰਨ ਸਬੰਧੀ ਪਤਾ ਚੱਲਦਾ ਹੈ, ਉਥੇ ਹੀ ਘਿਰਾਓ ਕਰ ਦਿਤਾ ਜਾਂਦਾ ਹੈ। ਖ਼ਬਰਾਂ ਮੁਤਾਬਕ ਕਈ ਥਾਈ ਭਾਜਪਾ ਦੀਆਂ ਮੀਟਿੰਗਾਂ 'ਚ ਕਿਸਾਨਾਂ ਦੀ ਥਾਂ ਮਜ਼ਦੂਰਾਂ ਅਤੇ ਪੱਲੇਦਾਰਾਂ ਦੀ ਸ਼ਮੂਲੀਅਤ ਕਰਵਾ ਕੇ ਖ਼ਾਨਾਪੂਰਤੀ ਕੀਤੀ ਗਈ ਹੈ। ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਮੀਟਿੰਗ 'ਚ ਸ਼ਾਮਲ ਹੋਣ ਵਾਲੇ ਕੁੱਝ ਵਿਅਕਤੀਆਂ ਨੇ ਖੁਦ ਦੇ ਪੱਲੇਦਾਰ ਹੋਣ ਦਾ ਦਾਅਵਾ ਕਰ ਦਿਤਾ।  ਪਿਛਲੀਆਂ ਸਫ਼ਲਤਾਵਾਂ ਦੇ ਦਮ 'ਤੇ ਭਾਜਪਾ ਵੱਡੇ ਦਾਅ ਖੇਡਣ ਦੀ ਤਾਕ 'ਚ ਹੈ। ਜਦਕਿ ਕਿਸਾਨੀ ਸੰਘਰਸ਼ 'ਚ ਹਰ ਵਰਗ ਦੀ ਸ਼ਮੂਲੀਅਤ ਕਾਰਨ ਇਸ ਦਾ ਘੇਰਾ ਦਿਨੋਂ ਦਿਨ ਮੋਕਲਾ ਹੁੰਦਾ ਜਾ ਰਿਹਾ ਹੈ। ਸਮਾਂ ਰਹਿੰਦੇ ਵਿਚਕਾਰਲਾ ਰਸਤਾ ਲੱਭਣ 'ਚ ਕੀਤੀ ਗਈ ਦੇਰੀ ਕੇਂਦਰ ਲਈ ਵੱਡੀਆਂ ਮੁਸ਼ਕਲਾਂ ਦਾ ਸਬੱਬ ਬਣ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement