
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 9ਵੀਂ ਤੋਂ 12ਵੀਂ ਕਲਾਸ ਨੂੰ ਹੀ ਆਗਿਆ ਦਿੱਤੀ ਗਈ ਹੈ।
ਲੁਧਿਆਣਾ: ਕੇਂਦਰ ਸਰਕਾਰ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਦੇ ਤਹਿਤ ਸ਼ਹਿਰ ਵਿੱਚ ਕੰਟੇਨਮੈਂਟ ਜ਼ੋਨ ਤੋਂ ਬਾਹਰ ਸਕੂਲ ਸਖ਼ਤ ਕੋਵਿਡ-19 ਨਿਯਮਾਂ ਨਾਲ ਮੁੜ ਖੋਲ੍ਹੇ ਜਾ ਰਹੇ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 9ਵੀਂ ਤੋਂ 12ਵੀਂ ਕਲਾਸ ਨੂੰ ਹੀ ਆਗਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰਤੀ ਕਲਾਸ 20 ਤੋਂ ਵੱਧ ਵਿਦਿਆਰਥੀਆਂ ਦੀ ਆਗਿਆ ਨਹੀਂ ਹੈ।
schoolਇਸ ਦੇ ਚੱਲਦੇ ਅੱਜ ਪੂਰੀ ਤਿਆਰੀ ਨਾਲ ਲੁਧਿਆਣਾ 'ਚ ਸਕੂਲ ਖੋਲ੍ਹੇ ਗਏ। ਵਿਦਿਆਰਥੀਆਂ ਲਈ ਕੋਰੋਨਾ ਤੋਂ ਬਚਾਅ ਲਈ ਪੂਰੇ ਪ੍ਰਬੰਧ ਕੀਤੇ ਗਏ ਸੈਨੇਟਾਈਜ਼ਰ ਤੇ ਸੋਸ਼ਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਿਆ ਗਿਆ। ਵਿਦਿਆਰਥੀਆਂ ਦਾ ਸਕੂਲ ਅੰਦਰ ਦਾਖਲੇ ਤੋਂ ਪਹਿਲਾਂ ਬੁਖਾਰ ਵੀ ਚੈੱਕ ਕੀਤਾ ਗਿਆ।
schoolਦੱਸ ਦੇਈਏ ਕਿ ਪਹਿਲਾਂ, ਗ੍ਰਹਿ ਮੰਤਰਾਲੇ ਨੇ 15 ਅਕਤੂਬਰ ਤੋਂ ਦੇਸ਼ ਦੇ ਸਕੂਲ ਤੇ ਕਾਲਜਾਂ ਨੂੰ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸੀ। ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਸਕੂਲ ਮਾਰਚ ਮਹੀਨੇ ਤੋਂ ਹੀ ਬੰਦ ਸੀ। ਅਨਲੌਕ ਫੇਜ਼ 5 'ਚ ਸਕੂਲਾਂ ਨੂੰ ਵੀ ਖੋਲ੍ਹਣ ਦਾ ਫੈਸਲਾ ਕੀਤਾ ਗਿਆ।