
ਕਿਸਾਨਾਂ ਨਾਲ ਗੱਲਬਾਤ ਟੁਟਣੀ ਦੁਖਦ : ਢੀਂਡਸਾ
ਚੰਡੀਗੜ੍ਹ, 14 ਅਕਤੂਬਰ: ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਅੱਜ ਦੀ ਮੀਟਿੰਗ ਸਬੰਧੀ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਦਾ ਟੁੱਟਣਾ ਅਤਿ ਮੰਦਭਾਗਾ ਤੇ ਦੁਖਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਦੇਸ਼ ਦਾ ਢਿੱਡ ਭਰਿਆ ਅਤੇ ਹੁਣ ਸਰਕਾਰਾਂ ਦੀ ਜ਼ਿੰਮੇਵਾਰੀ ਕਿ ਉਹ ਕਿਸਾਨਾਂ ਦੀ ਬਾਂਹ ਫੜੇ ਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰੇ। ਢੀਂਡਸਾ ਨੇ ਕਿਹਾ ਕਿ ਅਗਰ ਬਾਦਲ ਪਰਵਾਰ ਵਲੋਂ ਕਿਸਾਨਾਂ ਨਾਲ ਧ੍ਰੋਹ ਨਾ ਕਮਾਇਆ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਕਿਉਂਕਿ ਜਿਸ ਵੇਲੇ ਇਹ ਕਾਨੂੰਨ ਬਣ ਰਹੇ ਸਨ, ਜੇ ਉਦੋਂ ਇਹ ਭਾਜਪਾ ਦਾ ਸਾਥ ਛੱਡ ਦਿੰਦੇ ਤਾਂ ਕੇਂਦਰ ਦਾ ਇੰਨਾ ਹੌਸਲਾ ਨਹੀਂ ਪੈਣਾ ਸੀ।