ਐਸਸੀ ਵਿਅਕਤੀ ਦਾ ਸਿੰਘੂ ਬਾਰਡਰ ’ਤੇ ਹੱਥ-ਪੈਰ ਕੱਟ ਕੇ ਕਤਲ, ਤਾਲਿਬਾਨੀ ਬਰਬਰਤਾ : ਵਿਜੈ ਸਾਂਪਲਾ
Published : Oct 15, 2021, 5:56 pm IST
Updated : Oct 15, 2021, 5:56 pm IST
SHARE ARTICLE
Vijay Sampla
Vijay Sampla

ਨੈਸ਼ਨਲ ਐਸਸੀ ਕਮਿਸ਼ਨ ਨੇ ਹਰਿਆਣਾ ਦੇ ਡੀਜੀਪੀ ਤੋਂ ਮੰਗਿਆ ਜਵਾਬ

ਨੈਸ਼ਨਲ ਐਸਸੀ ਕਮਿਸ਼ਨ ਨੇ ਹਰਿਆਣਾ ਦੇ ਡੀਜੀਪੀ ਤੋਂ ਮੰਗਿਆ ਜਵਾਬ

ਚੰਡੀਗੜ੍ਹ : ਜਿਹੜੀ ਬੇਰਹਮੀ ਨਾਲ ਸਿੰਘੂ ਬਾਰਡਰ ’ਤੇ ਇੱਕ ਐਸਸੀ ਵਿਅਕਤੀ ਦਾ ਹੱਥ ਕੱਟ ਕੇ, ਟੰਗਾਂ ਤੋੜ ਕੇ ਕਤਲ ਕੀਤਾ ਗਿਆ, ਇਹ ਇੱਕ ਤਾਲਿਬਾਨੀ ਬਰਬਰਤਾ ਹੈ, ਇਹ ਕਹਿਣਾ ਹੈ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦਾ। 

ਸਾਂਪਲਾ ਨੇ ਕਿਹਾ ਕਿ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੀ ਹੱਤਿਆ ਦੇ ਵਾਇਰਲ ਵੀਡੀਓ ਦੇਖਣ ਤੋਂ ਬਾਅਦ ਲੱਗਦਾ ਹੈ ਸਿੰਘੂ ਬਾਰਡਰ ’ਤੇ ਬੈਠੇ ਅੰਦੋਲਨਕਾਰੀ / ਕਿਸਾਨ ਸੰਗਠਨਾਂ  ਦੇ ਵਰਕਰਾਂ ਨੂੰ ਕਾਨੂੰਨ ਦਾ ਕੋਈ ਭੈਅ ਨਹੀਂ। ਗਲਤੀ ਕਿੰਨੀ ਵੀ ਵੱਡੀ ਹੋਵੇ, ਪਰ ਕਿਸੇ ਦੋਸ਼ੀ ਨੂੰ ਜਾਨੋਂ ਮਾਰਨ ਦਾ ਹੱਕ ਨਹੀਂ। 

ਵੀਡੀਓ ਵਿੱਚ ਸਪੱਸ਼ਟ ਦਿਸ ਰਿਹਾ ਹੈ ਕਿ ਸਿੰਘੂ ਬਾਰਡਰ ਦੇ ਮੰਚ ਦੇ ਕੋਲ ਇਸ ਪੰਜਾਬ ਦੇ ਐਸਸੀ ਵਿਅਕਤੀ ਨੂੰ ਮਾਰਨ ਤੋਂ ਬਾਅਦ ਉਲਟਾ ਲਮਕਾਇਆ ਹੋਇਆ ਹੈ। ਇਹ ਕੋਈ ਆਮ ਮੰਚ ਮੰਚ ਨਹੀਂ, ਬਲਕਿ ਇਸ ਅੰਦੋਲਨ ਦਾ ਮੁੱਖ ਮੰਚ ਹੈ, ਜਿੱਥੇ 24 ਘੰਟੇ ਕਿਸਾਨ ਸੰਗਠਨਾਂ ਦੇ ਮੁੱਖੀ ਅਤੇ ਵਰਕਰ ਸੁਰੱਖਿਆ ਲਈ ਤੈਨਾਤ ਰਹਿੰਦੇ ਹਨ। ਹੈਰਾਨੀ ਦੀ ਗੱਲ ਕਿ ਉਸੇ ਮੰਚ ਦੇ ਕੋਲ ਉਸ ਨੂੰ ਮਾਰਿਆ ਗਿਆ, ਮਾਰ ਕੇ ਲਿਆਉਂਦਾ ਗਿਆ ਅਤੇ ਫਿਰ ਰੱਸੀ ਨਾਲ ਬੰਨ ਕੇ ਲਮਕਾਇਆ ਗਿਆ ਅਤੇ ਕਿਸਾਨ ਸੰਗਠਨਾਂ ਦੇ ਵਰਕਰਾਂ ਨੂੰ ਇਸਦਾ ਪਤਾ ਨਹੀਂ ਚੱਲਿਆ। 

ਛੋਟੀ-ਛੋਟੀ ਗੱਲ ’ਤੇ ਤੁਰੰਤ ਪ੍ਰੈਸ ਬਿਆਨ/ਟੀਵੀ ’ਤੇ ਬੋਲਣ ਵਾਲੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਇਸ ਐਸਸੀ ਦੇ ਕਤਲ ’ਤੇ ਟਿੱਪਣੀ ਕਰਨ ਲਈ ਸ਼ਾਮ ਨੂੰ ਤਿੰਨ ਵਜੇ ਪੱਤਰਕਾਰਾਂ ਨਾਲ ਗੱਲ ਕਰਨ ਦਾ ਸਮਾਂ ਲੱਗਿਆ।
ਸਾਂਪਲਾ ਨੇ ਅੱਗੇ ਕਿਹਾ ਕਿ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਆਗੂਆਂ ਨੇ ਮੰਨਿਆ ਕਿ ਤਰਨਤਾਰਨ ਦਾ ਰਹਿਣ ਵਾਲਾ ਮ੍ਰਿਤਕ ਦਲਿਤ ਲਖਵੀਰ ਉਨਾਂ ਦੇ ਨਾਲ ਰਹਿੰਦਾ ਸੀ। ਜੇਕਰ ਇੰਨੀ ਜਾਣਕਾਰੀ ਸੀ, ਤਾਂ ਉਸਦੇ ਕਤਲ ਬਾਰੇ ਕੋਈ ਜਾਣਕਾਰੀ ਕਿਉਂ ਨਹੀਂ ਹੈ। 

ਸ਼ਾਇਦ ਤਰਨਤਾਰਨ ਦਾ ਰਹਿਣ ਵਾਲਾ ਮ੍ਰਿਤਕ ਲਖਵੀਰ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਸੀ, ਇਸ ਕਾਰਨ ਸੰਯੁਕਤ ਕਿਸਾਨ ਮੋਰਚਾ ਸਮੇਤ ਬਾਕੀ ਪੰਜਾਬ ਕਿਸਾਨ ਸੰਗਠਨਾਂ ਨੂੰ ਇਸਦਾ ਦਰਦ ਨਹੀਂ ਹੈ।  

ਸਾਂਪਲਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦੇ ਨਾਤੇ ਇਸ ਘਟਨਾ ਨੂੰ ਧਿਆਨ ਵਿੱਚ ਰੱਖਦਿਆਂ ਹਰਿਆਣਾ ਪੁਲਿਸ ਦੇ ਡੀਜੀਪੀ ਨਾਲ ਤੁਰੰਤ ਗੱਲ ਕਰ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਆਦੇਸ਼ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement