
ਜਿੱਥੇ ਡਿਜ਼ੀਟਲ ਲੈਣ-ਦੇਣ ਦਾ ਰੁਝਾਨ ਵੱਧ ਗਿਆ ਹੈ। ਉੱਥੇ ਹੀ ਧੋਖਾਧੜੀ ਦੇ ਮਾਮਲਿਆਂ ‘ਚ ਵਾਧਾ ਹੋ ਗਿਆ ਹੈ । ਅਜਿਹਾ ਹੀ ਇਕ ਮਾਮਲਾ....
ਲੁਧਿਆਣਾ (ਪੀਟੀਆਈ) : ਜਿੱਥੇ ਡਿਜ਼ੀਟਲ ਲੈਣ-ਦੇਣ ਦਾ ਰੁਝਾਨ ਵੱਧ ਗਿਆ ਹੈ। ਉੱਥੇ ਹੀ ਧੋਖਾਧੜੀ ਦੇ ਮਾਮਲਿਆਂ ‘ਚ ਵਾਧਾ ਹੋ ਗਿਆ ਹੈ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਮਹਿਲਾ ਆਪਣੇ ਪਤੀ ਦੇ ਖ਼ਾਤੇ ਤੋਂ ਪੈਸੇ ਕਢਵਾਉਣ ਗਈ ਤਾਂ ਉਸ ਮਹਿਲਾ ਦਾ ਏ.ਟੀ.ਐਮ ਕਾਰਡ ਕਿਸੇ ਵਿਅਕਤੀ ਨੇ ਬਦਲ ਲਿਆ ਅਤੇ ਉਸ ਕਾਰਡ ਦੀ ਵਰਤੋਂ ਕਰ ਕੇ ਦੋਸ਼ੀ ਨੇ ਤਿੰਨ ਟ੍ਰਾਂਜੈਕਸ਼ਨ ਕਰ ਕੇ 2.10 ਲੱਖ ਰੁਪਏ ਕੱਢਵਾ ਲਏ । ਪੁਲਿਸ ਨੇ ਅਣਜਾਣ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿਤੀ ਹੈ।
ATM-Debit Card holders
ਇਹ ਹੈ ਪੂਰਾ ਮਾਮਲਾ : ਪੁਲਿਸ ਨੇ ਦੱਸਿਆ ਕਿ ਮਾਮਲਾ ਪਿੰਡ ਬੂਲ ਨਿਵਾਸੀ ਮਨਜੀਤ ਕੌਰ ਦੇ ਬਿਆਨ ‘ਤੇ ਦਰਜ ਕੀਤਾ ਗਿਆ ਹੈ। ਮਨਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਜੈਪਾਲ ਸਿੰਘ ਡੇਹਲੋਂ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਖਾਤਾ ਹੈ। 29 ਅਕਤੂਬਰ ਨੂੰ ਉਹ ਆਪਣੇ ਪਤੀ ਦੇ ਖ਼ਾਤੇ ਤੋਂ ਪੈਸੇ ਕਢਵਾਉਣ ਲਈ ਏ.ਟੀ.ਐਮ ਗਈ ਸੀ। ਉੱਥੇ ਮਦਦ ਕਰਨ ਦੇ ਬਹਾਨੇ ਇੱਕ ਆਦਮੀ ਨੇ ਧੋਖੇ ਨਾਲ ਉਸਦਾ ਏ.ਟੀ.ਐਮ ਕਾਰਡ ਬਦਲ ਦਿੱਤਾ। ਦੋਸ਼ੀ ਨੇ ਉਸੀ ਦਿਨ ਉਸ ਏ.ਟੀ.ਐਮ ਦੀ ਮਦਦ ਨਾਲ ਉਸਦੇ ਪਤੀ ਦੇ ਖਾਤੇ ‘ਚੋਂ 50 ਹਜਾਰ ਰੁਪਏ ਕਢਵਾ ਲਏ।
ATM Card
ਅਗਲੇ ਦਿਨ 30 ਅਕਤੂਬਰ ਨੂੰ ਉਸ ਵਿਅਕਤੀ ਨੇ ਉਸਦੇ ਅਕਾਉਂਟ ‘ਚੋਂ 80 ਹਜਾਰ ਰੁਪਏ ਉਡਾ ਲਏ। ਉਸ ਤੋਂ ਬਾਅਦ 31 ਅਕਤੂਬਰ ਨੂੰ ਦੋਸ਼ੀ ਨੇ ਫਿਰ ਤੋਂ 80 ਹਜਾਰ ਰੁਪਏ ਕਢਵਾਏ। ਮੋਬਾਇਲ ਵਿੱਚ ਆਏ ਮੈਸੇਜ ਤੋਂ ਉਸ ਨੂੰ ਆਪਣੇ ਨਾਲ ਹੋਈ ਠੱਗੀ ਦੇ ਬਾਰੇ ਵਿਚ ਪਤਾ ਲੱਗਾ। ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਬੈਂਕ ਤੋਂ ਡਿਟੇਲ ਕਢਵਾਈ ਹੈ।