ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਫ਼ੌਜ ‘ਚ ਰਾਜਨੀਤਕ ਦਖ਼ਲਅੰਦਾਜ਼ੀ ਤੁਰੰਤ ਬੰਦ ਹੋਵੇ
Published : Nov 15, 2018, 12:36 pm IST
Updated : Apr 10, 2020, 12:46 pm IST
SHARE ARTICLE
Captain Amrinder Singh
Captain Amrinder Singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਸੈਨਾਵਾਂ ਦੇ ਰਾਜਨੀਤੀ ਕਰਨ ਦੇ ਯਤਨਾਂ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ...

ਚੰਡੀਗੜ੍ਹ (ਪੀਟੀਆਈ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਸੈਨਾਵਾਂ ਦੇ ਰਾਜਨੀਤੀ ਕਰਨ ਦੇ ਯਤਨਾਂ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਹਥਿਆਰਬੰਦ ਸੈਨਾ ਸਿਰਫ਼ ਰੈਜੀਮੈਂਟਲ ਮੁਖੀ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ ਨਾ ਕਿ ਉਸਨੂੰ ਨੇਤਾਵਾਂ ਦੇ ਇਸ਼ਾਰਿਆਂ ਉਤੇ ਕੰਮ ਕਰਨਾ ਹੁੰਦਾ ਹੈ। ਮੁੱਖ ਮੰਤਰੀ ਦੇ ਰੱਖਿਆ ਸੈਨਾਵਾਂ ਦੇ ਕੰਮਕਾਜ਼ ਵਿਚ ਸਿਆਸੀ ਦਖ਼ਲਅੰਦਾਜ਼ ਦੀ ਮੌਜੂਦਾ ਪ੍ਰਥਾ ਦਾ ਤੁਰੰਤ ਖ਼ਤਮ ਕਰਨ ਦਾ ਅਵਾਵਾਂ ਕੀਤਾ ਤਾਂਕਿ ਫ਼ੌਜ ਦੇ ਅਫ਼ਸਰ ਅਤੇ ਸੈਨਿਕ ਅਪਣੀ ਡਿਊਟੀ ਚੰਗੀ ਤਰ੍ਹਾਂ ਨਿਭਾ ਸਕੇ।

 

ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਦੇਸ਼ ਦੀ ਸੁਰੱਖਿਆ, ਏਕਤਾ ਅਤੇ ਅਖੰਡਤਾ ਦੇ ਵੱਡੇ ਹਿਤਾਂ ਲਈ ਜ਼ਿਆਦਾ ਅਨੁਮਾਨਿਤ ਹੈ। ਇਹ ਵਿਚਾਰ ਬੁਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਰਾਸ਼ਟਰਮੰਡਲ ਦੇਸ਼ਾਂ ਦੇ ਹਥਿਆਰਮੰਦ ਸੈਨਿਕਾਂ ਨੂੰ ਸ਼ਰਧਾਜ਼ਲੀ ਦਿੰਦੇ ਹੋਏ ਦਿੱਤਾ ਗਿਆ। ਕੈਪਟਨ ਨੇ ਦੁੱਖ ਜਤਾਇਆ ਕਿ ਸਵਤੰਤਰਤਾ ਅਤੇ ਲੋਕਤਾਂਤ੍ਰਿਕ ਸਿਧਾਤਾਂ ਦੀ ਰੱਖਿਆ ਲਈ ਇਹਨਾਂ ਮਹਾਨ ਸੈਨਿਕਾਂ ਦੀ ਬੇਮਿਸਾਲ ਬਹਾਦਰੀ ਅਤੇ ਅਮਿਟ ਜਜ਼ਬੇ ਨੂੰ ਉਸ ਹੱਦ ਤਕ ਮਾਨਤਾ ਨਹੀਂ ਮਿਲ ਸਕੀ।

ਉਹਨਾਂ ਨੇ ਕਿਹਾ ਕਿ ਇਸ ਇਤਿਹਾਸਕ ਯੁੱਧ ਵਿਚ ਲਗਪਗ 74000 ਸੈਨਿਕ ਸ਼ਹੀਦ ਅਤੇ 67000 ਜ਼ਖ਼ਮੀ ਹੋਏ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਬਹਾਦਰ ਸੈਨਿਕਾਂ ਦੇ ਮਹਾਨ ਬਲੀਦਾਨ ਨੂੰ ਆਮ ਤੌਰ ‘ਤੇ ਭੁਲਾ ਦਿਤਾ ਗਿਆ। ਕੈਪਟਨ ਨੇ ਸਕੂਲੀ ਪਾਠ-ਪੁਸਤਕ ਵਿਚ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਭਾਰਤ ਦੇ ਯੋਗਦਾਨ ਸੰਬੰਧੀ ਵਿਸਤਰਤ ਰੂਪ ‘ਚ ਅਭਿਆਸ ਵਿਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਸੀ।

ਅਪਣੀ ਪੁਸਤਕ ਆਨਰ-ਐਂਡ ਫਿਡੇਲਟੀ-ਇੰਡੀਅਨਜ਼ ਮਿਲਟਰੀ ਕੰਟ੍ਰੀਬਊਸ਼ਨ ਟੂ ਦਾ ਗ੍ਰੇਟ ਵਾਰ 1914-18 ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ 20 ਦਿਨਾਂ ਦੇ ਅੰਦਰ ਬੁਲਾਏ ਗਏ ਭਾਰਤੀ ਸੈਨਿਕਾਂ ਨੇ ਯੁੱਧ ਵਿਚ ਬ੍ਰਿਟਿਸ਼ ਨੂੰ ਵੱਡੀ ਸਹਾਇਤਾ ਪ੍ਰਦਾਨ ਕੀਤੀ ਸੀ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਬ੍ਰਿਟਿਸ਼ ਹਾਈ ਕਮਿਸ਼ਨਰ ਐਡ੍ਰਿਊ ਆਈਰ ਨੇ ਵਿਸ਼ਵ ਯੁੱਧ ਵਿਚ ਭਾਰਤੀ ਫ਼ੌਜ ਦੁਆਰਾ ਨਿਭਾਈ ਗਈ ਭੂਮਿਕਾ ਦੀ ਸਰਾਹਨਾ ਕੀਤੀ। ਉਹਨਾਂ ਨੇ ਕਿਹਾ ਕਿ ਵਿਸ਼ਵ ਦੀ ਸਵਤੰਤਰਤਾ ਅਤੇ ਮੁੰਕਤੀ ਲਈ ਇਸ ਯੁੱਧ ਵਿਚ ਭਾਰਤੀ ਸੈਨਾ ਦੀ ਬਚਨਬੱਧਤਾ, ਚਿੰਤਾ ਅਤੇ ਸਮਰਪਣ ਦੀ ਝਲਕ ਮਿਲਦੀ ਹੈ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement