
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਿਵਲ ਹਸਪਤਾਲ ਵਿਚ 121 ਕਰੋੜ ਨਾਲ ਤਿਆਰ ਹੋਮੀ ਭਾਭਾ ਕੈਂਸਰ...
ਸੰਗਰੂਰ (ਪੀਟੀਆਈ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਿਵਲ ਹਸਪਤਾਲ ਵਿਚ 121 ਕਰੋੜ ਨਾਲ ਤਿਆਰ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਟਾਟਾ ਦੇ ਸਹਿਯੋਗ ਨਾਲ ਸੂਬੇ ਵਿਚ ਕੈਂਸਰ ਪ੍ਰੀਵੈਂਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ। ਇਸ ‘ਤੇ 10 ਕਰੋੜ ਰੁਪਏ ਖਰਚ ਹੋਵੇਗਾ। ਪ੍ਰੋਗਰਾਮ ਦੇ ਤਹਿਤ 2 ਲੱਖ ਲੋਕਾਂ ਦਾ ਸਰਵੇ ਕਰ ਕੇ ਛਾਤੀ, ਬੱਚੇਦਾਨੀ ਅਤੇ ਮੂੰਹ ਦੇ ਕੈਂਸਰ ਦੀ ਸ਼ੁਰੂਆਤੀ ਸਟੇਜ ‘ਤੇ ਪਤਾ ਲਗਾ ਕੇ ਉਨ੍ਹਾਂ ਦਾ ਇਲਾਜ ਹੋਮੀ ਭਾਭਾ ਕੈਂਸਰ ਹਸਪਤਾਲ ਵਿਚ ਕੀਤਾ ਜਾਵੇਗਾ।
Captain Amarinder Singh inaugurates 100-Bedded cancer hospitalਕੈਪਟਨ ਨੇ ਦੱਸਿਆ ਕਿ ਸੰਗਰੂਰ ਤੋਂ ਬਾਅਦ ਹੁਣ ਮੁੱਲਾਂਪੁਰ, ਬਠਿੰਡਾ, ਫਾਜ਼ਿਲਕਾ ਅਤੇ ਅੰਮ੍ਰਿਤਸਰ ਵਿਚ ਵੀ ਕੈਂਸਰ ਹਸਪਤਾਲ ਸ਼ੁਰੂ ਕੀਤਾ ਜਾਵੇਗਾ। ਮੁੱਲਾਂਪੁਰ ਵਿਚ ਅਗਲੀ ਦਿਵਾਲੀ ਤੱਕ ਹਸਪਤਾਲ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਸੰਗਰੂਰ ਦੇ ਹੋਮੀ ਭਾਭਾ ਹਸਪਤਾਲ ਨੂੰ ਪੰਜਾਬ ਦਾ ਟ੍ਰੇਨਿੰਗ ਹੱਬ ਬਣਾਉਣ ਦੀ ਜ਼ਰੂਰਤ ਹੈ। ਜਿਥੋਂ ਕੈਂਸਰ ਦੇ ਡਾਕਟਰਾਂ ਨੂੰ ਤਿਆਰ ਕਰ ਕੇ ਪੂਰੇ ਪੰਜਾਬ ਵਿਚ ਭੇਜਿਆ ਜਾ ਸਕੇ। ਮੌਜੂਦਾ ਸਮੇਂ ਵਿਚ ਇਥੇ 200 ਸਪੈਸ਼ਲ ਅਤੇ 296 ਐਮਬੀਬੀਐਸ ਡਾਕਟਰ ਕੋਰਸ ਕਰ ਰਹੇ ਹਨ।
ਜਿਨ੍ਹਾਂ ਨੂੰ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਦੇ ਲਈ ਟਾਟਾ ਤੋਂ ਸਹਿਯੋਗ ਮੰਗਿਆ ਹੈ। ਕੈਪਟਨ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੇ ਦੌਰਾਨ ਜਨਤਾ ਨਾਲ ਤਿੰਨ ਵੱਡੇ ਵਾਅਦੇ ਕੀਤੇ ਸਨ ਜਿਨ੍ਹਾਂ ਵਿਚ ਨੌਜਵਾਨਾਂ ਨੂੰ ਨੌਕਰੀ, ਕੈਂਸਰ ਦੀ ਰੋਕਥਾਮ ਅਤੇ ਨਸ਼ੇ ਦਾ ਖ਼ਾਤਮਾ ਸ਼ਾਮਿਲ ਹਨ। ਕੈਂਸਰ ਦੇ ਉਪਚਾਰ ਲਈ ਹਸਪਤਾਲ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਸਰਕਾਰ 4 ਲੱਖ 52 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇ ਚੁੱਕੀ ਹੈ। ਨਸ਼ੇ ਨੂੰ ਖ਼ਤਮ ਕਰਨ ਲਈ ਵੀ ਕਦਮ ਲਗਾਤਾਰ ਚੁੱਕੇ ਜਾ ਰਹੇ ਹਨ।
Captain Amarinder Singh ਅਧਿਆਪਕਾਂ ਦੇ ਸੰਘਰਸ਼ ‘ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਪੇਸ਼ਕਸ਼ ਹੈ ਕਿ ਜੇਕਰ ਉਨ੍ਹਾਂ ਨੇ ਠੇਕੇ ‘ਤੇ ਕੰਮ ਕਰਨਾ ਹੈ ਤਾਂ ਪੂਰੀ ਤਨਖ਼ਾਹ ਲੈ ਸਕਦੇ ਹਨ। ਰੈਗੂਲਰ ਹੋਣ ਲਈ ਨਿਰਧਾਰਤ ਸਮੇਂ ਲਈ ਘੱਟ ਤਨਖ਼ਾਹ ਕਬੂਲ ਕਰਨੀ ਹੋਵੇਗੀ। ਝੋਨੇ ਵਿਚ ਨਮੀ ਦੀ ਜ਼ਿਆਦਾ ਮਾਤਰਾ ਪਾਏ ਜਾਣ ਦੇ ਉਠੇ ਸਵਾਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਕਟਾਈ ਦੇ ਸਮੇਂ ਅਚਾਨਕ ਬਾਰਿਸ਼ ਹੋਣ ਦੇ ਕਾਰਨ ਨਮੀ ਦੀ ਮਾਤਰਾ ਵੱਧ ਗਈ ਹੈ।
ਅਜਿਹੇ ਵਿਚ ਫੂਡ ਐਂਡ ਸਪਲਾਈ ਵਿਭਾਗ ਨੇ ਕੇਂਦਰੀ ਮੰਤਰੀ ਨੂੰ ਪੱਤਰ ਲਿਖ ਕੇ ਨਮੀ ਮਾਮਲੇ ਨੂੰ ਸੁਲਝਾਉਣ ਦੀ ਅਪੀਲ ਕੀਤੀ ਹੈ। ਤਾਂਕਿ ਕਿਸਾਨਾਂ ਨੂੰ ਪਰੇਸ਼ਾਨੀ ਨਾ ਹੋਵੇ। ਸਰਕਾਰ ਨੌਜਵਾਨਾਂ ਨੂੰ ਸਮਾਰਟ ਫ਼ੋਨ ਵੀ ਛੇਤੀ ਉਪਲੱਬਧ ਕਰਵਾਏਗੀ। ਇਸ ਦੇ ਲਈ ਟੈਂਡਰ ਦੀ ਪ੍ਰਕਿਰਿਆ ਚੱਲ ਰਹੀ ਹੈ।